|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੇਸਬੁੱਕ 'ਤੇ 6.94 ਕਰੋੜ ਡਾਲਰ ਦਾ ਬ੍ਰਿਟੇਨ ਵਲੋਂ ਜ਼ੁਰਮਾਨਾ

ਬ੍ਰਿਟੇਨ (ਦੇਵ ਇੰਦਰਜੀਤ) : ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ 'ਤੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ 6.94 ਕਰੋੜ ਡਾਲਰ 5.05 ਕਰੋੜ ਪਾਉਂਡ ਦਾ ਜੁਰਮਾਨਾ ਲਗਾਇਆ ਹੈ। ਰੈਗੂਲੇਟਰ ਦੇ ਅਨੁਸਾਰ ਇਹ ਜੁਰਮਾਨਾ ਫੇਸਬੁੱਕ ਦੁਆਰਾ ਆਨਲਾਈਨ ਡਾਟਾਬੇਸ ਕੰਪਨੀ ਗਿਫੀ ਦੀ ਖਰੀਦ ਸਬੰਧੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਗਾਇਆ ਗਿਆ ਹੈ।

NRI Post Desk · 1863 ਦਿਨ ਪਹਿਲਾਂ · ਅੱਪਡੇਟ 1863 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੇਸਬੁੱਕ 'ਤੇ 6.94 ਕਰੋੜ ਡਾਲਰ ਦਾ ਬ੍ਰਿਟੇਨ ਵਲੋਂ ਜ਼ੁਰਮਾਨਾ
📷 NRI Post Desk

ਬ੍ਰਿਟੇਨ (ਦੇਵ ਇੰਦਰਜੀਤ) : ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ 'ਤੇ ਨਿਯਮਾਂ ਦੇ ਉਲੰਘਣ ਨੂੰ ਲੈ ਕੇ 6.94 ਕਰੋੜ ਡਾਲਰ 5.05 ਕਰੋੜ ਪਾਉਂਡ ਦਾ ਜੁਰਮਾਨਾ ਲਗਾਇਆ ਹੈ। ਰੈਗੂਲੇਟਰ ਦੇ ਅਨੁਸਾਰ ਇਹ ਜੁਰਮਾਨਾ ਫੇਸਬੁੱਕ ਦੁਆਰਾ ਆਨਲਾਈਨ ਡਾਟਾਬੇਸ ਕੰਪਨੀ ਗਿਫੀ ਦੀ ਖਰੀਦ ਸਬੰਧੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਲਗਾਇਆ ਗਿਆ ਹੈ।

ਬ੍ਰਿਟੇਨ ਦੇ ਪ੍ਰਤੀਯੋਗਤਾ ਅਤੇ ਬਾਜ਼ਾਰ ਅਥਾਰਟੀ ਨੇ ਕਿਹਾ ਕਿ ਫੇਸਬੁੱਕ ਜਾਂਚ ਦੌਰਾਨ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਸਫਲ ਰਹੀ। ਸੋਸ਼ਲ ਮੀਡੀਆ ਕੰਪਨੀ ਨੂੰ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਪਰ ਅਜਿਹਾ ਲੱਗਦਾ ਹੈ ਕਿ ਉਸ ਨੇ ਜਾਣਬੂੱਝ ਕੇ ਨਿਯਮਾਂ ਦੇ ਅਨੁਪਾਲਨ ਵਿੱਚ ਗਲਤੀਆਂ ਕੀਤੀਆਂ।

ਸੰਬੰਧਿਤ ਖ਼ਬਰਾਂ

ਪਹਿਲੀ ਵਾਰ ਹੈ ਜਦੋਂ ਕਿਸੇ ਕੰਪਨੀ ਨੂੰ ਸ਼ੁਰੂਆਤੀ ਪਰਿਵਰਤਨ ਹੁਕਮ ਦੀ ਉਲੰਘਣਾ ਕਰਨ ਲਈ ਜਾਣਬੂੱਝ ਕੇ ਜ਼ਰੂਰੀ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਪਾਇਆ ਗਿਆ ਹੈ। ਉਸ ਨੇ ਦੱਸਿਆ ਕਿ ਫੇਸਬੁੱਕ 'ਤੇ ਹੁਕਮ ਦੀ ਉਲੰਘਣਾ ਕਰਨ 'ਤੇ ਪੰਜ ਕਰੋੜ ਪਾਉਂਡ ਅਤੇ ਸਹਿਮਤੀ ਦੇ ਬਿਨਾਂ ਦੋ ਵਾਰ ਆਪਣੇ ਮੁੱਖ ਅਨੁਪਾਲਨ ਅਧਿਕਾਰੀ ਨੂੰ ਬਦਲਣ ਲਈ 5,00,000 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ ਹੈ।

ਸੀ.ਐੱਮ.ਏ. ਵਿੱਚ ਸੀਨੀਅਰ ਨਿਰਦੇਸ਼ਕ ਜੋਏਲ ਬਾਮਫੋਰਡ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਫੇਸਬੁੱਕ ਨੂੰ ਚਿਤਾਵਨੀ ਦਿੱਤੀ ਸੀ ਕਿ ਸਾਨੂੰ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਤੋਂ ਮਨਾ ਕਰਨਾ ਹੁਕਮ ਦੀ ਉਲੰਘਣਾ ਹੈ ਪਰ ਦੋ ਵੱਖ-ਵੱਖ ਅਦਾਲਤਾਂ ਵਿੱਚ ਇਸ ਸੰਬੰਧ ਵਿੱਚ ਅਪੀਲ ਹਾਰਨ ਦੇ ਬਾਵਜੂਦ ਫੇਸਬੁੱਕ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਅਣਦੇਖੀ ਕਰਦੀ ਰਹੀ। ਉਥੇ ਹੀ ਫੇਸਬੁੱਕ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਵਿਕਲਪਾਂ 'ਤੇ ਵਿਚਾਰ ਕਰੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!