|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਫੇਸਬੁੱਕ ਨੇ ਤਾਲਿਬਾਨੀਆਂ ਤੇ ਲਗਾਇਆ ਬੈਨ

ਕੈਲੀਫੋਰਨੀਆ (ਦੇਵ ਇੰਦਰਜੀਤ) : ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਤਾਲਿਬਾਨ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਫੇਸਬੁੱਕ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਤਹਿਤ ਤਾਲਿਬਾਨ ਇਕ ਅੱਤਵਾਦੀ ਸੰਗਠਨ ਹੈ। ਅਜਿਹੇ ’ਚ ਉਸ ਨੂੰ ਫੇਸਬੁੱਕ ਦੀਆਂ ਸੇਵਾਵਾਂ ਤੋਂ ਵਾਂਝਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ ਸਾਰੇ ਅਕਾਊਂਟ ਡਿਲੀਟ ਕੀਤੇ ਜ

NRI Post Desk · 1927 ਦਿਨ ਪਹਿਲਾਂ · ਅੱਪਡੇਟ 1927 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੇਸਬੁੱਕ ਨੇ ਤਾਲਿਬਾਨੀਆਂ ਤੇ ਲਗਾਇਆ ਬੈਨ
📷 NRI Post Desk

ਕੈਲੀਫੋਰਨੀਆ (ਦੇਵ ਇੰਦਰਜੀਤ) : ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਤਾਲਿਬਾਨ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਫੇਸਬੁੱਕ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਤਹਿਤ ਤਾਲਿਬਾਨ ਇਕ ਅੱਤਵਾਦੀ ਸੰਗਠਨ ਹੈ। ਅਜਿਹੇ ’ਚ ਉਸ ਨੂੰ ਫੇਸਬੁੱਕ ਦੀਆਂ ਸੇਵਾਵਾਂ ਤੋਂ ਵਾਂਝਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਤਾਲਿਬਾਨ ਦੇ ਸਾਰੇ ਅਕਾਊਂਟ ਡਿਲੀਟ ਕੀਤੇ ਜਾਣਗੇ। ਨਾਲ ਹੀ ਤਾਲਿਬਾਨ ਦੇ ਸਮਰਥਨ ’ਚ ਪੋਸਟ ਕਰਨ ਵਾਲੇ ਸਾਰੇ ਅਕਾਊਂਟਾਂ ’ਤੇ ਬੈਨ ਲਗਾਇਆ ਜਾਵੇਗਾ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਕੋਲ ਦਰੀ ਅਤੇ ਪਾਸ਼ਤੋ ਭਾਸ਼ਾ ਦੇ ਜਾਣਕਾਰਾਂ ਦੀ ਪੂਰੀ ਟੀਮ ਹੈ ਜੋ ਕਿ ਸਥਾਨਕ ਕੰਟੈਂਟ ’ਤੇ ਨਜ਼ਰ ਰੱਖ ਰਹੀ ਹੈ ਅਤੇ ਸਾਨੂੰ ਸੂਚਿਤ ਕਰ ਰਹੀ ਹੈ।

ਸੰਬੰਧਿਤ ਖ਼ਬਰਾਂ

ਫੇਸਬੁੱਕ ਨੇ ਕਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਤਾਲਿਬਾਨ ਦੇ ਕਈ ਨੇਤਾ ਅਤੇ ਬੁਲਾਰੇ ਫੇਸਬੁੱਕ ’ਤੇ ਮੌਜੂਦ ਹਨ ਜਿਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਲੱਖਾਂ ’ਚ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਤਾਲਿਬਾਨ ਨੂੰ ਆਪਣੇ ਪਲੇਟਫਾਰਮ ’ਤੇ ਬੈਨ ਕਰਨ ਦਾ ਫੈਸਲਾ ਰਾਸ਼ਟਰੀ ਸਰਕਾਰ ਨੂੰ ਧਿਆਨ ’ਚ ਰੱਖਦੇ ਹੋਏ ਨਹੀਂ ਲਿਆ ਸਗੋਂ ਉਹ ਅੰਤਰਰਾਸ਼ਟਰੀ ਭਾਈਚਾਰੇ ਦੇ ਅਧਿਕਾਰਾਂ ਦਾ ਪਾਲਨ ਕਰਦੀ ਹੈ। ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਪਲੇਟਫਾਰਮ ਯਾਨੀ ਫੇਸਬੁੱਕ, ਫੇਸਬੁੱਕ ਮੈਸੰਜਰ, ਇੰਸਟਾਗ੍ਰਾਮ ਅਤੇ ਵਟਸਐਪ ’ਤੇ ਤਾਲਿਬਾਨ ਨੂੰ ਬੈਨ ਕਰ ਦਿੱਤਾ ਹੈ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!