|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਖ਼ਿਲਾਫ਼ ਪਾਕਿ ਦੀ ਹਰਕਤ ’ਤੇ ਫੇਸਬੁੱਕ ਨੇ ਕੀਤੀ ਵੱਡੀ ਕਾਰਵਾਈ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਫੇਸਬੁੱਕ ਨੇ ਭਾਰਤ ਖ਼ਿਲਾਫ਼ ਪਾਕਿਸਤਾਨੀ ਹਰਕਤ ’ਤੇ ਵੱਡੀ ਕਾਰਵਾਈ ਕੀਤੀ ਹੈ। ਫੇਸਬੁੱਕ ਵਲੋਂ ਅਗਸਤ ਮਹੀਨੇ ’ਚ ਕਰੀਬ 103 ਪੇਜ, 78 ਗਰੁੱਪ ਅਤੇ 453 ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਇਸ ਤੋਂ ਇਲਾਵਾ ਫੇਸਬੁੱਕ ਨੇ 107 ਇੰਸਟਾਗ੍ਰਾਮ ਅਕਾਊਂਟ ਵੀ ਸਸਪੈਂਡ ਕੀਤੇ ਹਨ। ਇਨ੍ਹਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਰਾਹੀਂ ਵੱਡੇ ਪੱਧਰ ’ਤ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਫੇਸਬੁੱਕ ਨੇ ਭਾਰਤ ਖ਼ਿਲਾਫ਼ ਪਾਕਿਸਤਾਨੀ ਹਰਕਤ ’ਤੇ ਵੱਡੀ ਕਾਰਵਾਈ ਕੀਤੀ ਹੈ। ਫੇਸਬੁੱਕ ਵਲੋਂ ਅਗਸਤ ਮਹੀਨੇ ’ਚ ਕਰੀਬ 103 ਪੇਜ, 78 ਗਰੁੱਪ ਅਤੇ 453 ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਇਸ ਤੋਂ ਇਲਾਵਾ ਫੇਸਬੁੱਕ ਨੇ 107 ਇੰਸਟਾਗ੍ਰਾਮ ਅਕਾਊਂਟ ਵੀ ਸਸਪੈਂਡ ਕੀਤੇ ਹਨ। ਇਨ੍ਹਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਰਾਹੀਂ ਵੱਡੇ ਪੱਧਰ ’ਤੇ ਭਾਰਤ ਵਿਰੋਧੀ ਪੋਸਟ ਕੀਤੇ ਜਾ ਰਹੇ ਸਨ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਡੀ.ਡੀ. ਨਿਊਜ਼ ਦੀ ਰਿਪੋਰਟ ਮੁਤਾਬਕ, ਅਗਸਤ 2020 ਦੀ ਸੀ.ਬੀ.ਆਈ. ਰਿਪੋਰਟ ਦੇ ਹਵਾਲੇ ਤੋਂ ਫੇਸਬੁੱਕ ਨੇ ਕਿਹਾ ਕਿ ਉਸ ਵਲੋਂ 3 ਅਜਿਹੇ ਨੈੱਟਵਰਕਾਂ ਦੇ ਅਕਾਊਂਟ ਨੂੰ ਹਟਾਇਆ ਗਿਆ ਹੈ ਜਿਨ੍ਹਾਂ ਨਾਲ ਪਾਕਿਸਤਾਨ ਤੋਂ ਕਈ ਫੇਸਬੁੱਕ ਅਕਾਊਂਟ ਆਪਰੇਟ ਹੁੰਦੇ ਸਨ। ਇਨ੍ਹਾਂ ਸਾਰੇ ਅਕਾਊਂਸ ਰਾਹੀਂ ਭਾਰਤ ਵਿਰੋਧੀ ਪੋਸਟ ਕੀਤੇ ਜਾਂਦੇ ਸਨ। ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਅਕਾਊਂਟਸ ਬਾਰੇ ਲੋਕਲ ਅਧਾਰਿਟੀ ਤੋਂ ਰਿਪੋਰਟ ਮਿਲੀ ਸੀ, ਜਿਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਕੀਤੀ ਗਈ।

ਕੰਪਨੀ ਨੇ ਦੱਸਿਆ ਕਿ ਅਜਿਹੇ ਕਈ ਹੋਰ ਅਕਾਊਂਟਸ ਦੀ ਵੀ ਜਾਂਚ ਹੋ ਰਹੀ ਹੈ। ਦਸਣਯੋਗ ਹੈ ਕਿ ਪਾਕਿਸਤਾਨ ਤੋਂ ਭਾਰਤ ’ਚ ਆਪਰੇਟ ਹੋਣ ਵਾਲੇ ਇਨ੍ਹਾਂ ਨੈੱਟਵਰਕਾਂ ਰਾਹੀਂ ਉਰਦੂ, ਹਿੰਦੀ, ਅੰਗਰੇਜੀ ਅਤੇ ਪੰਜਾਬੀ ਭਾਸ਼ਾ ’ਚ ਪੋਸਟ ਕੀਤੇ ਜਾਂਦੇ ਸਨ। ਇਨ੍ਹਾਂ ਅਕਾਊਂਟ ਰਾਹੀਂ ਭਾਰਤੀ ਰਾਜਨੀਤੀ ਅਤੇ ਹੋਰ ਮਾਮਲਿਾਂ ਨਾਲ ਜੁੜੇ ਪੋਸਟ ਕੀਤੇ ਜਾਂਦੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਪੋਸਟ ਭਾਰਤ ਅਤੇ ਚੀਨ ਦੀ ਪਾਲਿਸੀ, ਭਾਰਤੀ ਫ਼ੋਜ ਖ਼ਿਲਾਫ਼ ਹੁੰਦੇ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!