|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਗੱਡੀ ਵਿਚ ਜਾ ਰਹੇ 4 ਨੌਜਵਾਨ ਭਾਖੜਾ ਨਹਿਰ ਵਿਚ ਡਿਗੇ 3 ਦਾ ਡੁੱਬਣ ਦਾ ਖ਼ਦਸ਼ਾ

ਸ੍ਰੀ ਅਨੰਦਪੁਰ ਸਾਹਿਬ : ਬੀਤੀ ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ 'ਤੇ ਸਥਿਤ ਸੁਹੇਲਾ ਘੋੜਾ ਨੇੜਲੇ ਪਿੰਡ ਬੀਕਾਪੁਰ ਵਾਲੇ ਪਾਸੇ ਭਾਖੜਾ ਨਹਿਰ ਦੇ ਕਿਨਾਰੇ 'ਤੇ ਬਰੇਜਾ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਚਾਰ ਨੌਜਵਾਨਾਂ ਦੀ ਗੱਡੀ ਗੰਗੂਵਾਲ ਨੇੜੇ ਭਾਖੜਾ ਨਹਿਰ ਵਿਚ ਡਿੱਗਣ ਦੀ ਖ਼ਬਰ ਹੈ। ਹਾਦਸੇ 'ਚ ਤਿੰਨ ਵਿਅਕਤੀਆਂ ਦੇ ਡੁੱਬਣ ਦਾ ਖ਼ਦਸ਼ਾ ਹੈ ਜਦਕਿ ਇਕ ਨੌਜਵਾਨ ਬਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸ੍ਰੀ ਅਨੰਦਪੁਰ ਸਾਹਿਬ : ਬੀਤੀ ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ 'ਤੇ ਸਥਿਤ ਸੁਹੇਲਾ ਘੋੜਾ ਨੇੜਲੇ ਪਿੰਡ ਬੀਕਾਪੁਰ ਵਾਲੇ ਪਾਸੇ ਭਾਖੜਾ ਨਹਿਰ ਦੇ ਕਿਨਾਰੇ 'ਤੇ ਬਰੇਜਾ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਚਾਰ ਨੌਜਵਾਨਾਂ ਦੀ ਗੱਡੀ ਗੰਗੂਵਾਲ ਨੇੜੇ ਭਾਖੜਾ ਨਹਿਰ ਵਿਚ ਡਿੱਗਣ ਦੀ ਖ਼ਬਰ ਹੈ। ਹਾਦਸੇ 'ਚ ਤਿੰਨ ਵਿਅਕਤੀਆਂ ਦੇ ਡੁੱਬਣ ਦਾ ਖ਼ਦਸ਼ਾ ਹੈ ਜਦਕਿ ਇਕ ਨੌਜਵਾਨ ਬਾਹਰ ਆ ਗਿਆ। ਘਟਨਾ ਵਾਲੇ ਸਥਾਨ 'ਤੇ ਪੁੱਜੇ ਐੱਸਐੱਚਓ ਸ਼ਵਿੰਦਰ ਪਾਲ ਸਿੰਘ, ਏਐੱਸਆਈ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਚਾਰ ਨੌਜਵਾਨ ਸੁਹੇਲਾ ਘੋੜਾ ਨੇੜਲੇ ਆਪਣੇ ਪਿੰਡ ਬੀਕਾਪੁਰ ਵਾਲੇ ਪਾਸੇ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਭਾਖੜਾ ਨਹਿਰ ਵਿਚ ਜਾ ਡਿੱਗੀ।

ਸੰਬੰਧਿਤ ਖ਼ਬਰਾਂ

ਹਾਦਸੇ ਪਿੱਛੋਂ ਚਾਰਾਂ ਵਿੱਚੋਂ ਇਕ ਨੌਜਵਾਨ ਨਹਿਰ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਤਿੰਨ ਜਣਿਆਂ ਦੇ ਡੁੱਬਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਗੰਗੂਵਾਲ ਪਾਵਰ ਹਾਊਸ ਦੇ ਗੇਟਾਂ ਦੇ ਨਜ਼ਦੀਕ ਭਾਲ ਕੀਤੀ ਜਾ ਰਹੀ ਹੈ ਦੇਰ ਸ਼ਾਮ ਤਕ 4 ਗੋਤਾਖੋਰ ਹੋਮਗਾਰਡ ਦੇ ਅਤੇ 4 ਬੀਬੀਐੱਮਬੀ ਕੁਲ 8 ਗੋਤਾਖੋਰਾਂ ਵੱਲੋਂ ਲਗਾਤਾਰ ਭਾਲ ਕਰਨ ਦੇ ਬਾਵਜੂਦ ਕਾਰ ਅਤੇ ਤਿੰਨਾਂ ਨੌਜਵਾਨਾਂ ਦਾ ਪਤਾ ਨਹੀ ਲਗ ਸਕਿਆ। ਜਾਣਕਾਰੀ ਮੁਤਾਬਿਕ ਚਾਰਾਂ ਨੌਜਵਾਨਾਂ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਹੈ ਤੇ ਉਹ ਕਾਰ ਵਿਚ ਹਸਦੇ ਖੇਡਦੇ ਆ ਰਹੇ ਸਨ।

ਲਾਪਤਾ ਨੌਜਵਾਨਾਂ ਵਿਚ ਅਨੂਪ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਸ਼ਾਮਲ ਹਨ ਜਦੋਂ ਕਿ ਪਰਮਿੰਦਰ ਸਿੰਘ ਕਾਰ ਦਾ ਬਾਰੀ ਖੁੱਲ੍ਹ ਜਾਣ ਕਾਰਨ ਨਹਿਰ ਚੋਂ ਬਾਹਰ ਆਉਣ ਵਿਚ ਕਾਮਯਾਬ ਹੋ ਗਿਆ।ਨਹਿਰ ਵਿਚੋਂ ਬਾਹਰ ਨਿਕਲੇ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਬਾਕੀ ਤਿੰਨ ਕਾਰ ਸਵਾਰਾਂ 'ਚ ਉਸ ਦਾ ਭਤੀਜਾ ਗੁਰਮੀਤ ਸਿੰਘ ਵਾਸੀ ਬਰਾਰੀ, ਅਨੂਪ ਸਿੰਘ ਸੈਸੋਵਾਲ ਸਵਾੜਾ ਉਸ ਦਾ ਭਤੀਜ ਜਵਾਈ ਅਤੇ ਤੀਸਰਾ ਵਿਅਕਤੀ ਗੁਰਪ੍ਰੀਤ ਸਿੰਘ ਭਾਣਜਾ ਲੱਗਦਾ ਸੀ ਜੋ ਕਿ ਫ਼ੌਜ ਵਿਚ ਹੈ ਅਤੇ ਛੁੱਟੀ ਕੱਟਣ ਆਇਆ ਹੋਇਆ ਸੀ। ਉਹ ਪਿੰਡ ਚਤਾੜਾ ਜ਼ਿਲ੍ਹਾ ਊਨਾ ਦਾ ਵਸਨੀਕ ਸੀ ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!