|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਿਵਲ ਹਸਪਤਾਲ 'ਚ ਬੱਚਾ ਵਾਰਡ ਸਟਾਫ ਦੇ ਰਵੱਈਏ ਤੋਂ ਖਫਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ ਮਰੀਜ਼ਾਂ ਦੇ ਨਾਲ ਰਵੱਈਏ ਕਾਰਨ ਹਮੇਸ਼ਾ ਸੁਰਖੀਆਂ 'ਚ ਰਿਹਾ ਹੈ ਸਟਾਫ ਦੇ ਰਵੱਈਏ ਤੋਂ ਖਫਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਜਾਣਕਾਰੀ ਅਨੁਸਾਰ ਜੰਮੂ ਤੋਂ ਆਈ ਕਾਨਪੁਰ ਵਾਸੀ ਮਨਪ੍ਰਰੀਤ ਕੌਰ ਅਤੇ ਸ਼ੀਤਲ ਨਗਰ ਵਾਸੀ ਰੀਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਤਬੀਅਤ ਖਰਾਬ ਹੋਣ

NRI Post Desk · 1715 ਦਿਨ ਪਹਿਲਾਂ · ਅੱਪਡੇਟ 1715 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਿਵਲ ਹਸਪਤਾਲ 'ਚ ਬੱਚਾ ਵਾਰਡ ਸਟਾਫ ਦੇ ਰਵੱਈਏ ਤੋਂ ਖਫਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ ਮਰੀਜ਼ਾਂ ਦੇ ਨਾਲ ਰਵੱਈਏ ਕਾਰਨ ਹਮੇਸ਼ਾ ਸੁਰਖੀਆਂ 'ਚ ਰਿਹਾ ਹੈ ਸਟਾਫ ਦੇ ਰਵੱਈਏ ਤੋਂ ਖਫਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਜਾਣਕਾਰੀ ਅਨੁਸਾਰ ਜੰਮੂ ਤੋਂ ਆਈ ਕਾਨਪੁਰ ਵਾਸੀ ਮਨਪ੍ਰਰੀਤ ਕੌਰ ਅਤੇ ਸ਼ੀਤਲ ਨਗਰ ਵਾਸੀ ਰੀਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।

ਸੰਬੰਧਿਤ ਖ਼ਬਰਾਂ

ਡਿਊਟੀ 'ਤੇ ਤਾਇਨਾਤ ਸਟਾਫ ਨੇ ਉਨ੍ਹਾਂ ਨੂੰ ਕਮਰਾ ਬਦਲਣ ਲਈ ਕਿਹਾ। ਉਨ੍ਹਾਂ ਦੇ ਬੱਚੇ ਰੋ ਰਹੇ ਸਨ ਅਤੇ ਸਟਾਫ ਮੈਂਬਰ ਵੱਲੋਂ ਜਬਰਦਸਤੀ ਕਮਰਾ ਖਾਲੀ ਕਰਵਾਉਣ ਲਈ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਬੱਚੇ ਬਿਨਾਂ ਚਾਦਰ ਵਾਲੇ ਬੈੱਡ 'ਤੇ ਲਿਟਾਏ। ਉੱਥੇ ਹੀ ਇਕ ਬੈੱਡ 'ਤੇ ਇਨਫੈਕਸ਼ਨ ਵਾਲੀ ਚੱਦਰ ਵਿਛੀ ਸੀ ਤੇ ਉਸ ਨੂੰ ਵੀ ਨਹੀਂ ਚੁਕਵਾਇਆ ਗਿਆ। ਉੱਥੇ ਹੀ ਸਟਾਫ 'ਤੇ ਵਾਰਡ 'ਚ ਲੱਗੇ ਲੱਖਾਂ ਰੁਪਏ ਦੇ ਉਪਕਰਨ ਵੀ ਚੋਰੀ ਹੋਣ ਦੀ ਗੱਲ ਕਹਿਣ ਦਾ ਦੋਸ਼ ਲਾਇਆ।

ਹਸਪਤਾਲ ਦੇ ਐੱਮਐੱਸ ਡਾ. ਕਮਲਪਾਲ ਸਿੱਧੂ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਪੜਤਾਲ ਕਰਵਾਉਣ ਦੀ ਗੱਲ ਕਹੀ। ਇਸ ਦੌਰਾਨ ਮੁਲਜ਼ਮ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!