|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਰਿਵਾਰ ਦਾ ਇਕਲੌਤਾ ਸਹਾਰਾ ਬਰਫ਼ੀਲੇ ਤੁਫ਼ਾਨ ਤੇ ਪਹਾੜਾਂ ਦੇ ਟੁੱਟਣ ਨਾਲ ਸ਼ਹੀਦ

ਗੁਰਦਸਾਪੁਰ (ਇੰਦਰਜੀਤ ਸਿੰਘ) : ਬਰਫ਼ ਨਾਲ ਭਰੀ ਪਹਾੜੀਆਂ 'ਤੇ ਦੇਸ਼ ਦੀ ਸੁਰੱਖਿਆ ਕਰਨਾ ਹਮੇਸ਼ਾ ਇਕ ਚੁਣੌਤੀ ਰਿਹਾ ਹੈ। ਬਰਫ਼ੀਲੇ ਤੁਫ਼ਾਨ ਤੇ ਪਹਾੜਾਂ ਦੇ ਟੁੱਟਣ ਤੋਂ ਹੁਣ ਤਕ ਫ਼ੌਜ ਦੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅਜਿਹਾ ਹੀ ਇਕ ਹਾਦਸਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਹੋਇਆ, ਜਿਸ 'ਚ 4 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ 'ਚੋਂ ਇਕ ਜਵਾਨ ਜ਼ਿਲ੍ਹਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਸਾਪੁਰ (ਇੰਦਰਜੀਤ ਸਿੰਘ) : ਬਰਫ਼ ਨਾਲ ਭਰੀ ਪਹਾੜੀਆਂ 'ਤੇ ਦੇਸ਼ ਦੀ ਸੁਰੱਖਿਆ ਕਰਨਾ ਹਮੇਸ਼ਾ ਇਕ ਚੁਣੌਤੀ ਰਿਹਾ ਹੈ। ਬਰਫ਼ੀਲੇ ਤੁਫ਼ਾਨ ਤੇ ਪਹਾੜਾਂ ਦੇ ਟੁੱਟਣ ਤੋਂ ਹੁਣ ਤਕ ਫ਼ੌਜ ਦੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅਜਿਹਾ ਹੀ ਇਕ ਹਾਦਸਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਹੋਇਆ, ਜਿਸ 'ਚ 4 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ 'ਚੋਂ ਇਕ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੱਧਪੁਰ ਨਵਾਂ ਪਿੰਡ ਦਾ ਸਿਪਾਹੀ ਰੰਜੀਤ ਸਿੰਘ ਸਲਾਰਿਆ (26) ਹੈ, ਜੋ 45 Rashtriye Rifels 'ਚ ਤਾਇਨਾਤ ਸੀ।

ਸੰਬੰਧਿਤ ਖ਼ਬਰਾਂ

ਸਿਪਾਹੀ ਰੰਜੀਤ ਸਲਾਰਿਆ ਦੀ 2019 'ਚ 26 ਜਨਵਰੀ ਨੂੰ ਵਿਆਹ ਹੋਇਆ ਸੀ ਤੇ ਦਸੰਬਰ 2019 ਨੂੰ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ, ਜਿਸ ਦਾ ਨਾਂ ਪਰੀ ਰੱਖਿਆ ਗਿਆ ਹੈ ਪਰ ਉਹ ਆਪਣੀ ਬੱਚੀ ਨੂੰ ਦੇਖ ਨਹੀਂ ਪਾਏ ਤੇ ਵਤਨ ਨੂੰ ਸ਼ਹੀਦ ਹੋ ਗਏ। ਅੱਜ ਉਨ੍ਹਾਂ ਦੀ ਤਿਰੰਗੇ 'ਚ ਲਿਪਟੀ ਦੇਹ ਪਿੰਡ ਸਿੱਧਪੁਰ ਨਵਾਂ ਪਿੰਡ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਪੂਰੇ ਸੈਨਿਕ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਆਈ ਹੈ। ਨਮ ਅੱਖਾਂ ਨਾਲ ਸ਼ਹੀਦ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਮੰਗਲਵਾਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਰੰਜੀਤ ਬਰਫ਼ 'ਚ ਦੱਬਣ ਨਾਲ ਸ਼ਹੀਦ ਹੋ ਗਏ ਹਨ। ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦੂਜਾ ਬੇਟਾ ਦਿਮਾਗ ਤੋਂ ਕਮਜ਼ੋਰ ਹੈ ਤੇ ਰੰਜੀਵ ਪਰਿਵਾਰ ਦਾ ਇਕਲੌਤਾ ਸਹਾਰਾ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!