|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਦੇ ਭਰਾ ਦਾ ਕੈਨੇਡਾ 'ਚ ਹੋਇਆ ਦਿਹਾਂਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਟੀਵੀਂ ਦੇ ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਦੇ ਭਰਾ ਦਾ ਕੈਨੇਡਾ 'ਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪ੍ਰਿੰਸ ਦਾ ਭਰਾ ਕੈਨੇਡਾ 'ਚ ਰਹਿੰਦਾ ਸੀ ਅਤੇ ਉਸ ਦੀ ਮੌਤ ਪਾਣੀ ਦੇ ਵਿੱਚ ਡੁਬਣ ਕਾਰਨ ਹੋਈ ਹੈ। ਸੋਮਵਾਰ ਸਵੇਰੇ ਰੁਪੇਸ਼ ਨਰੂਲਾ ਟੋਰਾਂਟੋ 'ਚ ਬਲਫ਼ਰ ਪਾਰਕ ਬੀਚ 'ਤੇ ਕੈਨੇਡਾ ਡੇਅ ਮਨਾ ਰਹੇ ਸਨ ਕਿ ਦੁਰਘੱਟਨਾ ਕਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਟੀਵੀਂ ਦੇ ਮਸ਼ਹੂਰ ਕਲਾਕਾਰ ਪ੍ਰਿੰਸ ਨਰੂਲਾ ਦੇ ਭਰਾ ਦਾ ਕੈਨੇਡਾ 'ਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪ੍ਰਿੰਸ ਦਾ ਭਰਾ ਕੈਨੇਡਾ 'ਚ ਰਹਿੰਦਾ ਸੀ ਅਤੇ ਉਸ ਦੀ ਮੌਤ ਪਾਣੀ ਦੇ ਵਿੱਚ ਡੁਬਣ ਕਾਰਨ ਹੋਈ ਹੈ। ਸੋਮਵਾਰ ਸਵੇਰੇ ਰੁਪੇਸ਼ ਨਰੂਲਾ ਟੋਰਾਂਟੋ 'ਚ ਬਲਫ਼ਰ ਪਾਰਕ ਬੀਚ 'ਤੇ ਕੈਨੇਡਾ ਡੇਅ ਮਨਾ ਰਹੇ ਸਨ ਕਿ ਦੁਰਘੱਟਨਾ ਕਾਰਨ ਉਹ ਸਮੁੰਦਰ 'ਚ ਡੁਬ ਗਏ।

ਸੰਬੰਧਿਤ ਖ਼ਬਰਾਂ

ਰਿਪੋਰਟਾਂ ਮੁਤਾਬਿਕ ਰੁਪੇਸ਼ ਨੂੰ ਤੈਰਨਾ ਨਹੀਂ ਆਉਂਦਾ ਸੀ ਜਿਸ ਕਾਰਨ ਉਹ ਆਪਣਾ ਬਚਾਅ ਨਹੀਂ ਕਰ ਪਾਏ। ਦੱਸਿਆ ਜਾ ਰਿਹਾ ਹੈ ਕਿ ਰੁਪੇਸ਼ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਸੀ। ਜ਼ਿਕਰਏਖ਼ਾਸ ਹੈ ਕਿ ਪ੍ਰਿੰਸ ਨਰੂਲਾ ਇਸ ਵੇਲੇ 'ਨੱਚ ਬਲੀਏ 9' ਲਈ ਆਪਣੀ ਪਤਨੀ ਯੂਵੀਕਾ ਚੌਧਰੀ ਦੇ ਨਾਲ ਤਿਆਰੀਆਂ 'ਚ ਮਸ਼ਰੂਫ ਹਨ। ਇਸ ਸ਼ੋਅ ਦੇ ਸੈੱਟ 'ਤੇ ਹੀ ਪ੍ਰਿੰਸ ਨੂੰ ਇਹ ਖ਼ਬਰ ਮਿਲੀ ਤਾਂ ਉਹ ਸੈੱਟ 'ਤੇ ਹੀ ਰੋਣ ਲੱਗ ਪਏ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!