|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਆਖ਼ਰੀ ਸਮੇਂ 'ਚ ਇਲਾਜ਼ ਨੂੰ ਤਰਸਦੇ ਰਹਿ ਗਏ ਪ੍ਰਸਿੱਧ ਗੀਤਕਾਰ ਮਿਰਜ਼ਾ ਸੰਗੋਵਾਲੀਆ

ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੰਜਾਬੀ ਮੰਨੋਰੰਜਨ ਜਗਤ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਹੋਰਾਂ ਦਾ 31 ਮਈ ਨੂੰ ਦਿਹਾਂਤ ਹੋ ਚੁੱਕਾ ਹੈ। ਉਹ ਲੁਧਿਆਣਾ ਦੇ ਪਿੰਡ ਸੰਗੋਵਾਲ 'ਚ ਰਹਿੰਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਕਾਫ਼ੀ ਬਿਮਾਰ ਸਨ। ਘਰ 'ਚ ਗਰੀਬੀ ਹੋਣ ਕਰਕੇ ਉਨ੍ਹਾਂ ਦਾ ਇਲਾਜ ਚੰਗੇ ਢੰਗ ਨਾਲ ਨਹੀਂ ਹੋ ਪਾਇਆ। ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਸਨ ਮਿਰਜ਼

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ (ਵਿਕਰਮ ਸਹਿਜਪਾਲ) : ਪੰਜਾਬੀ ਮੰਨੋਰੰਜਨ ਜਗਤ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਹੋਰਾਂ ਦਾ 31 ਮਈ ਨੂੰ ਦਿਹਾਂਤ ਹੋ ਚੁੱਕਾ ਹੈ। ਉਹ ਲੁਧਿਆਣਾ ਦੇ ਪਿੰਡ ਸੰਗੋਵਾਲ 'ਚ ਰਹਿੰਦੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਕਾਫ਼ੀ ਬਿਮਾਰ ਸਨ। ਘਰ 'ਚ ਗਰੀਬੀ ਹੋਣ ਕਰਕੇ ਉਨ੍ਹਾਂ ਦਾ ਇਲਾਜ ਚੰਗੇ ਢੰਗ ਨਾਲ ਨਹੀਂ ਹੋ ਪਾਇਆ। ਗੁਰਬਤ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਸਨ ਮਿਰਜ਼ਾ ਸੰਗੋਵਾਲੀਆ , ਕਾਫ਼ੀ ਸਮੇਂ ਤੋਂ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਸਨ। ਉਨ੍ਹਾਂ ਨੇ ਗੀਤਕਾਰੀ ਦੀ ਸ਼ੁਰੂਆਤ 1975 ਤੋਂ ਕੀਤੀ ਸੀ। ਮਿਰਜ਼ਾ ਸੰਗੋਵਾਲੀਆ ਹੋਰਾਂ ਦਾ ਪਹਿਲਾ ਗੀਤ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਨੇ ਐੱਚ.ਐੱਮ.ਵੀ ਕੰਪਨੀ ਵਲੋਂ ਰਿਕਾਰਡ ਕੀਤਾ ਸੀ।

ਸੰਬੰਧਿਤ ਖ਼ਬਰਾਂ

ਮਿਰਜ਼ਾ ਸੰਗੋਵਾਲੀਆ ਦੇ 500 ਦੇ ਕਰੀਬ ਗੀਤ ਦਰਸ਼ਕਾਂ ਦੀ ਕਚਿਹਰੀ 'ਚ ਮਕਬੂਲ ਹੋਏ। ਉਨ੍ਹਾਂ ਦੇ ਜ਼ਿਆਦਾਤਰ ਗੀਤ ਕਰਤਾਰ ਰਮਲੇ ਵੱਲੋਂ ਗਾਏ ਗਏ ਸਨ। ਇਕ ਸਮਾਂ ਸੀ ਜਦੋਂ ਮਿਰਜ਼ਾ ਸੰਗੋਵਾਲੀਆ ਦੇ ਘਰ ਦੇ ਬਾਹਰ ਗਾਇਕਾਂ ਦੀ ਲੰਮੀ ਕਤਾਰ ਲਗਦੀ ਸੀ। ਪਰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ 'ਚ ਉਨ੍ਹਾਂ ਕੋਲ ਪੈਸੇ ਤੱਕ ਨਹੀਂ ਸਨ ਆਪਣੀ ਬਿਮਾਰੀ ਦਾ ਇਲਾਜ਼ ਕਰਵਾਉਣ ਲਈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!