|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ ਝੋਨੇ ਦੀ ਬਿਜਾਈ ਲਈ ਤਿਆਰ ਨੇ ਕਿਸਾਨ ਤੇ ਖੇਤ

ਕਪੂਰਥਲਾ : ਪੰਜਾਬ ਅੰਦਰ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਬਿਜਾਈ ਦਾ ਕੰਮ 13 ਜੂਨ ਤੋਂ ਅਰੰਭ ਹੋ ਜਾਵੇਗਾ। ਕਿਸਾਨਾਂ ਨੇ ਝੋਨੇ ਦੀ ਬਿਜਾਈ ਲਈ ਆਪਣੇ ਖੇਤ ਤਿਆਰ ਕਰ ਲਏ ਹਨ ਅਤੇ ਝੋਨੇ ਦੀ ਪਨੀਰੀ ਵੀ ਖੇਤਾਂ ਵਿਚ ਲੱਗਣ ਲਈ ਤਿਆਰ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮਹਿਰਾਂ ਦੀ ਸਿਫਾਰਸ਼ ਮੁਤਾਬਕ ਪ੍ਰੀਜਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਬਣਾ ਕੇ 13 ਜੂਨ ਤੋਂ ਪਹਿਲਾਂ ਝੋਨੇ ਦੀ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਪੰਜਾਬ ਅੰਦਰ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਬਿਜਾਈ ਦਾ ਕੰਮ 13 ਜੂਨ ਤੋਂ ਅਰੰਭ ਹੋ ਜਾਵੇਗਾ। ਕਿਸਾਨਾਂ ਨੇ ਝੋਨੇ ਦੀ ਬਿਜਾਈ ਲਈ ਆਪਣੇ ਖੇਤ ਤਿਆਰ ਕਰ ਲਏ ਹਨ ਅਤੇ ਝੋਨੇ ਦੀ ਪਨੀਰੀ ਵੀ ਖੇਤਾਂ ਵਿਚ ਲੱਗਣ ਲਈ ਤਿਆਰ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮਹਿਰਾਂ ਦੀ ਸਿਫਾਰਸ਼ ਮੁਤਾਬਕ ਪ੍ਰੀਜਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਬਣਾ ਕੇ 13 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ 'ਤੇ ਪਬੰਧੀ ਲਗਾਈ ਹੋਈ ਹੈ। ਕਿਸਾਨਾਂ ਦੁਆਰਾ ਕਣਕ ਦੀ ਕਟਾਈ ਤੋਂ ਮਗਰੋ ਵਿਹਲੇ ਸਮੇਂ ਵਿਚ ਝੋਨੇ ਦੀ ਲਵਾਈ ਵਾਸਤੇ ਆਪਣੇ ਖੇਤ ਤਿਆਰ ਕਰ ਲਏ ਗਏ ਹਨ ਤੇ ਝੋਨੇ ਦੀ ਪਨੀਰੀ ਵੀ ਖੇਤਾਂ ਵਿਚ ਲਾਉਣ ਲਈ ਤਿਆਰ ਹੈ।

ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਨੱਥੂ ਚਾਹਲ, ਸਿੱਧਵਾਂ ਦੋਨਾਂ, ਕਾਲਾ ਸੰਘਿਆਂ, ਸੈਦੋਵਾਲ, ਖੀਰਾਂਵਾਲੀ, ਪਰਮਜੀਤਪੁਰ, ਲੱਖਣਕੇਪੱਡਾ, ਢਪੱਈ, ਧਾਲੀਵਾਲ ਬੇਟ, ਭੇਂਟਾਂ, ਵਡਾਲਾਂ ਫਾਟਕ, ਉਚਾ ਬੇਟ, ਸੈਦਪੁਰ, ਸੈਦੋਵਾਲ, ਬੂਲਪੁਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆਂ ਕਿ ਉਨ੍ਹਾਂ ਦੁਆਰਾ ਬੀਜੀ ਗਈ ਝੋਨੇ ਦੀ ਪਨੀਰੀ ਖੇਤ ਵਿਚ ਲਵਾਈ ਲਈ ਤਿਆਰ ਹੈ। ਉਨ੍ਹਾਂ ਨੇ ਝੋਨੇ ਦੀ ਲਵਾਈ ਲਈ ਆਪਣੇ ਖੇਤ ਤਿਆਰ ਕਰ ਲਏ ਹਨ। ਉਹ 20 ਜੂਨ ਦਾ ਇਤਜ਼ਾਰ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਰੱਬ ਅੱਗੇ ਉਨ੍ਹਾਂ ਦੀ ਇਹੀ ਅਰਦਾਸ ਹੈ ਕਿ ਛੇਤੀ-ਛੇਤੀ ਮੀਂਹ ਪੈ ਜਾਵੇ। ਕਿਸਾਨਾਂ ਨੇ ਦੱਸਿਆਂ ਕਿ ਉਨ੍ਹਾਂ ਇਸ ਵਾਰ ਝੋਨੇ ਦੀ ਪੀਆਰ 121, ਪੀਆਰ 124, ਪੀਆਰ 122 ਤੇ ਪੀਆਰ-126/127 ਪੂਸਾ-44 ਆਦਿ ਕਿਸਮਾਂ ਦੀ ਬਿਜਾਈ ਕਰਨਗੇ।

ਮਜਦੂਰਾਂ ਦੀ ਘਾਟ ਨਾਲ ਜੂਝਣਗੇ ਕਿਸਾਨ

ਸੰਬੰਧਿਤ ਖ਼ਬਰਾਂ

ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਮਜਦੂਰਾਂ ਦੀ ਸਮੱਸਿਆਂ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਪੈਂਡੀ ਟਰਾਂਸਪਲਾਟ ਸਬਸਿਡੀ ਤੇ ਦਿੱਤੀਆਂ ਗਈਆਂ ਹਨ ਪਰ ਇਹ ਮਸ਼ੀਨਾਂ ਮਹਿੰਗੀਆਂ ਹੋਣ ਕਰਕੇ ਹਰ ਕਿਸਾਨ ਇਸ ਨੂੰ ਖਰੀਦ ਨਹੀਂ ਸਕਦਾ ਜਿਸ ਕਾਰਨ ਮਸ਼ੀਨਾਂ ਨਾਲ ਝੋਨੇ ਦੀ ਲਵਾਈ ਦਾ ਕੰਮ ਕਿਸਾਨਾਂ ਵਿਚ ਮਕਬੂਲ ਨਹੀਂ ਹੋਅ ਸਕਿਆਂ। ਜਿਸ ਕਾਰਨ ਕਿਸਾਨਾਂ ਨੂੰ ਸ਼ੀਜਨ ਦੌਰਾਨ ਪੂਰੀ ਤਰ੍ਹਾਂ ਪ੍ਰਵਾਸੀ ਮਜਦੂਰਾਂ ਤੇ ਨਿਰਭਰ ਰਹਿਣਾ ਪਵੇਗਾ। ਉਥੇ ਪੰਜਾਬ ਵਿਚ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਆਉਂਦੇ ਮਜਦੂਰਾਂ ਦੀ ਗਿਣਤੀ ਸਾਲ ਦਰ ਸਾਲ ਘੱਟ ਰਹੀ ਹੈ ਕਿÀਂਕਿ ਮਨਰੰਗਾ ਵਰਗੀਆਂ ਸਰਕਾਰੀ ਯੋਜਨਾਵਾਂ ਨੇ ਉਨ੍ਹਾਂ ਨੂੰ ਆਪਣੇ ਰਾਜ ਵਿਚ ਹੀ ਰੋਜ਼ਗਾਰ ਮੁਹੱਈਆਂ ਕਰਵਾ ਦਿੱਤਾ ਹੈ। ਉਥੇ ਲੋਕਲ ਮਜਦੂਰ ਝੋਨੇ ਦੀ ਲਵਾਈ ਦੇ ਕੰਮ ਤੋਂ ਤੌਬਾ ਕਰਨ ਲੱਗੇ ਹਨ।

ਜਿਸ ਕਾਰਨ ਪ੍ਰਵਾਸੀ ਮਜਦੂਰ ਹਰ ਸਾਲ ਆਪਣੇ ਆਪ ਝੋਨੇ ਦੀ ਲਵਾਈ ਦੇ ਰੇਟ ਵਧਾ ਦਿੰਦੇ ਹਨ ਪਿਛਲੇ ਸਾਲ ਝੋਨੇ ਦੀ ਲਵਾਈ ਦਾ ਪ੍ਰਤੀ ਏਕੜ 2200 ਰੁਪਏ ਮਜਦੂਰ ਲੈਂਦੇ ਸਨ, ਪਰ ਇਸ ਵਾਰ ਉਨ੍ਹਾਂ ਨੇ ਰੇਟ ਵਧਾ ਕੇ 2500 ਰੁਪਏ ਕਰ ਦਿੱਤਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਦੇ ਮੁਕਾਬਲੇ ਪ੍ਰਵਾਸੀ ਇਸ ਸਾਲ ਮਜਦੂਰ ਘੱਟ ਗਿਣਤੀ ਵਿਚ ਆਏ ਹਨ। ਮਜਦੂਰਾਂ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਸਮਾਂ ਸਿਰ ਆਇਆ ਦੇਖ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਦਾ ਰੁਖ ਕਰ ਲਿਆ ਹੈ, ਕਿਸਾਨ ਪੂਰਬੀ ਸੂਬਿਆਂ ਤੋਂ ਆਦੀਆਂ ਗੱਡੀਆਂ ਚੋਂ ਉਤਰਦੇ ਮਜਦੂਰਾਂ ਦੀ ਟੋਲੀ ਨੂੰ ਆਪਣੇ ਨਾਲ ਲਜਾÎਣ ਲਈ ਤਰ੍ਹਾਂ ਦੇ ਲਾਲਚ ਦਿੰਦੇ ਹਨ, ਜਿਸ ਵਿਚ ਰਹਿਣ ਲਈ ਕਮਰਾ, ਦੋ ਵਕਤ ਦੀ ਚਾਹ, ਖਾਣ ਬਣਾਉਣ ਲਈ ਬਾਲਣ ਆਦਿ ਸ਼ਾਮਲ ਹੈ।

ਕੀ ਕਹਿੰਦੇ ਨੇ ਖੇਤੀਬਾੜੀ ਅਫਸਰ

ਇਸ ਸਬੰਧ ਵਿਚ ਖੇਤੀਬਾੜੀ ਵਿਕਾਸ ਅਧਿਕਾਰੀ ਡਾ ਐਚਐਸ ਭਰੋਤ ਦਾ ਕਹਿਣਾ ਹੈ ਕਿਸਾਨਾਂ ਨੂੰ ਖੇਤ ਵਿਚ 30 ਦਿਨਾਂ ਦੀ ਪਨੀਰੀ ਲਗਾਉਣੀ ਚਾਹੀਦੀ ਹੈ ਤੇ ਇਕ ਵਰਗ ਸੈਂਟੀਮੀਟਰ ਵਿਚ 33 ਬੂਟੇ ਤੇ ਇਕ ਜਗ੍ਹਾਂ ਤੇ ਦੋ ਬੂਟੇ ਲਗਾਉਣੇ ਚਾਹੀਦੇ ਹਨ, ਫਸਲ ਤੋਂ ਚੰਗੇ ਝਾੜ ਲੈਣ ਲਈ ਇਕ ਏਕੜ ਲਈ 6 ਟਨ ਰੂੜੀ ਦੀ ਵਰਤੋਂ ਕਰਨੀ ਚਾਹੀਦੀ ਹੈ, ਝੋਨੇ ਦੀ ਫਸਲ ਨੂੰ ਪ੍ਰਤੀ ਏਕੜ 27 ਕਿਲੋ ਡੀ.ਏ.ਪੀ, 100 ਕਿਲੋ ਯੂਰੀਆਂ ਖਾਦਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਪਨੀਨੀ ਖੇਤ ਵਿਚ ਲਗਾਉਣ ਤੋਂ 2-3 ਦਿਨਾਂ ਦੇ ਅੰਦਰ-ਅੰਦਰ ਬੂਟਾਕਲੋਰ 30 ਈ.ਡਬਲਯੂ 1200 ਮਿਲੀਲੀਟਰ ਜਾਂ ਫਾਸਟਮੈਕਸ 12000 ਮਿਲੀਲੀਟਰ ਜਾਂ ਟਾਪਸਟਾਰ 45 ਗ੍ਰਾਮ ਨਾਲ ਆਦਿ ਦਵਾਈਆਂ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਚੌੜੇ ਪੱਤੇ ਵਾਲੇ ਨਦੀਨਾਂ ਲਈ ਐਲਗਰਿੱਪ ਮੈਟਸੋਲਫੂਨ 20 ਡਬਲਯੂ 30 ਗ੍ਰਾਮ ਨੂੰ ਖੇਤ ਵਿਚ ਪਨੀਰੀ ਲਾਉਣ ਦੇ 20-25 ਦਿਨਾਂ ਬਾਅਦ ਸਪਰੇਅ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!