ਕਪੂਰਥਲਾ (ਇੰਦਰਜੀਤ ਸਿੰਘ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਬ ਮਿਸ਼ਨ ਆਨ ਐਕਰੀਕਲਚਰ ਮੈਕਨਾਇਜ਼ੇਸ਼ਨ (ਸਮੈਮ) 2019-20 ਅਧੀਨ ਕਿਸਾਨਾਂ ਕੋਲੋਂ ਸਬਸਿਡੀ ’ਤੇ ਖੇਤੀਬਾੜੀ ਮਸ਼ੀਨਾਂ ਖ਼ਰੀਦਣ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 30 ਦਸੰਬਰ 2019 ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲੇ ਦੇ ਕਿਸਾਨ ਪਰਾਲੀ ਨੂੰ ਖੇਤਾਂ ਵਿਚੋਂ ਬਾਹਰ ਕੱਢਣ ਲਈ ਬੇਲਰ, ਰੇਕ, ਰੋਟੋਕਲਟੀਵੇਟਰ, ਰੋਟੋਪਲਡਰ/ਪਾਵਰਹੇਰੋ, ਕਰਾਪ ਰੀਪਰ-ਕਮ-ਬਾਇਡਰ ਅਤੇ ਰੇਜ਼ਡ ਬੈਡ ਇਨਕਲਾਈਡਪਲੇਟ ਪਲਾਂਟਰ, ਨਿੳੂਮੈਟਿਕ ਪਲਾਂਟਰ, ਪਟੈਟੋ ਪਲਾਂਟਰ, ਪਟੈਟੋ ਡਿਗਰ, ਝੋਨੇ ਦੀ ਪਨੀਰੀ ਦੀ ਮਸ਼ੀਨੀ ਲੁਆਈ ਲਈ ਪੈਡੀ ਟ੍ਰਾਂਸਪਲਾਂਟਰ, ਝੋਨੇ ਦੀ ਪਨੀਰੀ ਬੀਜਣ ਵਾਲੀ ਮਸ਼ੀਨ, ਡੀ. ਐਸ. ਆਰਵਿਦ ਸਪਰੇਅ ਅਟੈਚਮੈਂਟ, ਨਿੳੂਮੈਟਿਕ ਵੈਜੀਟੇਬਲ ਸੀਡਰ, ਮੇਜ ਥਰੈਸ਼ਰ, ਮੇਜ ਸ਼ੈਲਰ, ਮੇਜ ਡਰਾਇਅਰ, ਪਾਵਰਵੀਡਰ, ਟਰਕੈਟਰ ਵਾਲਾ ਵੀਡਰ ਅਤੇ ਸਪਰੇਅ ਪੰਪ ਸਬਸਿਡੀ ’ਤੇ ਖ਼ਰੀਦ ਸਕਦੇ ਹਨ।
ਸੰਬੰਧਿਤ ਖ਼ਬਰਾਂ
ਇਸ ਤੋਂ ਇਲਾਵਾ 10 ਲੱਖ, 25 ਲੱਖ ਅਤੇ 40 ਲੱਖ ਰੁਪਏ ਦੀ ਲਾਗਤ ਵਾਲੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਝੋਨੇ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ ਵਾਲੀਆਂ ਮਸ਼ੀਨਾਂ ਲੇਜਰ ਲੈਵਲਰ ਅਤੇ ਹੋਰ ਸੁਧਰੀਆਂ ਮਸ਼ੀਨਾਂ, ਜੋ ਉੱਪਰ ਦੱਸੀਆਂ ਗਈਆਂ ਹਨ, ਸ਼ਾਮਿਲ ਹਨ। ਇਸ ਤੋਂ ਇਲਾਵਾ 100 ਲੱਖ ਲਾਗਤ ਵਾਲੇ ਹਾਈਟੈਕ ਕਸਟਮ ਹਾਇਰਿੰਗ ਸੈਂਟਰ ਫਾਰ ਸ਼ੁਗਰਕੇਨ ਹਾਰਵੈਸਟਰ ਸਥਾਪਿਤ ਕਰਨ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਸਬਸਿਡੀ ਦੀਆਂ ਦਰਾਂ ਅਨੁਸੂਚਿਤ ਜਾਤੀ/ਛੋਟੇ/ਸੀਮਾਂਤ ਕਿਸਾਨ/ਕਿਸਾਨ ਬੀਬੀਆਂ ਲਈ 50 ਫੀਸਦੀ ਦਰ ਤੋਂ ਅਤੇ ਵੱਧ ਤੋਂ ਵੱਧ ਨਿਰਧਾਰਤ ਕੀਤੀ ਗਈ ਪ੍ਰਤੀ ਮਸ਼ੀਨ ਸਬਸਿਡੀ ਵਿਚੋਂ ਜੋ ਘੱਟ ਹੋਵੇ ਅਤੇ ਹੋਰਨਾਂ ਕਿਸਾਨਾਂ ਲਈ 40 ਫੀਸਦੀ ਦਰ ’ਤੇ ਵੱਧ ਤੋਂ ਵੱਧ ਪ੍ਰਤੀ ਮਸ਼ੀਨਰੀ ਨਿਰਧਾਰਤ ਕੀਤੀ ਗਈ ਸਬਸਿਡੀ ਵਿਚੋਂ ਜੋ ਘੱਟ ਹੋਵੇ ਉਪਲਬੱਧ ਹੋਵੇਗੀ।
ਉਨਾਂ ਦੱਸਿਆ ਕਿ ਫਾਰਮ ਮਸ਼ੀਨਰੀ ਬੈਂਕ, ਜਿਨਾਂ ਵਿਚ 35 ਫੀਸਦੀ ਰਾਸ਼ੀ ਪਰਾਲੀ/ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਵਾਲੀ ਮਸ਼ੀਨਰੀ ਹੋਵੇਗੀ, ਪਹਿਲ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਵਿਭਾਗ ਨਾਲ ਨਾਮਜ਼ਦ ਫਰਮਾਂ ਦੀ ਸੂਚੀ ਅਤੇ ਉਨਾਂ ਦੀਆਂ ਕੀਮਤਾਂ ਵਿਭਾਗ ਦੀ ਵੈੱਬਸਾਈਟ www.agripb.gov.in ’ਤੇ ਵੇਖੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਕਿਸਾਨ ਕੰਪਨੀ ਦੀ ਚੋਣ ਬਾਅਦ ਵਿਚ ਵੀ ਕਰ ਸਕਦੇ ਹਨ। ਉਨਾਂ ਕਿਹਾ ਕਿ ਇਨਾਂ ਮਸ਼ੀਨਾਂ ਬਾਬਤ ਵੱਖ-ਵੱਖ ਕਿਸਾਨ ਦੀ ਸ਼੍ਰੇਣੀ ਅਨੁਸਾਰ ਅਤੇ ਮਸ਼ੀਨ ਦੀ ਕਿਸਮ ਅਨੁਸਾਰ ਬਿਨੈ ਪੱਤਰ ਜ਼ਿਲਾ ਪੱਧਰ ’ਤੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਅਤੇ ਬਲਾਕ ਪੱਧਰ ’ਤੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਚ ਮਿਤੀ 30 ਦਸੰਬਰ 2019 ਤੱਕ ਜਮਾਂ ਕਰਵਾਏ ਜਾ ਸਕਦੇ ਹਨ।






