|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨ ਦਿੱਲੀ ਦੀਆਂ ਸਰਹੱਦਾ ਤਾਂ ਕਰ ਗਏ ਖਾਲੀ, ਪਰ ਸਿੰਘੂ ਤੇ ਗਾਜ਼ੀਪੁਰ ਬਾਰਡਰ ਜਨਵਰੀ ਤੋਂ ਖੁੱਲ੍ਹਣਗੇ, ਜਾਣੋ ਕਾਰਨ

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨਾਂ ਦੇ ਖਿਲਾਫ ਇਕ ਸਾਲ ਤੋਂ ਵੱਧ ਲੰਬੇ ਪ੍ਰਦਰਸ਼ਨ ਦੇ ਸਿੱਟੇ ਵਜੋਂ ਬਹੁਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਛੱਡ ਕੇ ਘਰਾਂ ਨੂੰ ਪਰਤ ਗਏ ਹਨ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਕਿਹਾ ਹੈ ਕਿ ਗਾਜ਼ੀਪੁਰ ਤੇ ਸਿੰਘੂ ਸਰਹੱਦਾਂ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਜਾਣਗੀਆਂ। ਜਦਕਿ ਗਾਜ਼ੀਪੁਰ ਦਿੱਲੀ ਤੇ ਗਾਜ

NRI Post Desk · 1807 ਦਿਨ ਪਹਿਲਾਂ · ਅੱਪਡੇਟ 1807 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨ ਦਿੱਲੀ ਦੀਆਂ ਸਰਹੱਦਾ ਤਾਂ ਕਰ ਗਏ ਖਾਲੀ, ਪਰ ਸਿੰਘੂ ਤੇ ਗਾਜ਼ੀਪੁਰ ਬਾਰਡਰ ਜਨਵਰੀ ਤੋਂ ਖੁੱਲ੍ਹਣਗੇ, ਜਾਣੋ ਕਾਰਨ
📷 NRI Post Desk

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨਾਂ ਦੇ ਖਿਲਾਫ ਇਕ ਸਾਲ ਤੋਂ ਵੱਧ ਲੰਬੇ ਪ੍ਰਦਰਸ਼ਨ ਦੇ ਸਿੱਟੇ ਵਜੋਂ ਬਹੁਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਛੱਡ ਕੇ ਘਰਾਂ ਨੂੰ ਪਰਤ ਗਏ ਹਨ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਕਿਹਾ ਹੈ ਕਿ ਗਾਜ਼ੀਪੁਰ ਤੇ ਸਿੰਘੂ ਸਰਹੱਦਾਂ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਜਾਣਗੀਆਂ। ਜਦਕਿ ਗਾਜ਼ੀਪੁਰ ਦਿੱਲੀ ਤੇ ਗਾਜ਼ੀਆਬਾਦ ਨੂੰ ਜੋੜਦਾ ਹੈ, ਸਿੰਘੂ ਸਰਹੱਦ ਦਿੱਲੀ ਤੇ ਹਰਿਆਣਾ ਨੂੰ ਜੋੜਦੀ ਹੈ।

ਸੰਬੰਧਿਤ ਖ਼ਬਰਾਂ

ਅਧਿਕਾਰੀਆਂ ਵੱਲੋਂ ਸਰਹੱਦਾਂ ਨੂੰ ਖੋਲ੍ਹਣ 'ਚ ਦੇਰੀ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਪੁਲਿਸ ਵੱਲੋਂ ਬਣਾਏ ਗਏ ਕੰਕਰੀਟ ਬੈਰੀਕੇਡਾਂ ਨੂੰ ਹਟਾਉਣ 'ਚ ਕੁਝ ਸਮਾਂ ਲੱਗ ਸਕਦਾ ਹੈ, ਜਿਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। NHAI ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਨਿਰੀਖਣ ਦਾ ਕੰਮ 15 ਦਸੰਬਰ ਤੋਂ ਕੀਤਾ ਜਾਵੇਗਾ, ਜਿਸ ਦਿਨ ਸਰਹੱਦਾਂ 'ਤੇ ਕੈਂਪ ਲਾਉਣ ਵਾਲੇ ਕਿਸਾਨਾਂ ਦਾ ਆਖਰੀ ਜੱਥਾ ਰਵਾਨਾ ਹੋਵੇਗਾ। ਅਧਿਕਾਰੀਆਂ ਮੁਤਾਬਕ ਬੈਰੀਕੇਡਾਂ ਨੂੰ ਹਟਾਉਣ ਤੇ ਜਾਂਚ ਦੇ ਕੰਮ ਦੇ ਨਾਲ-ਨਾਲ ਸਰਹੱਦਾਂ ਦੀ ਸਫ਼ਾਈ ਲਈ ਘੱਟੋ-ਘੱਟ ਦੋ ਹਫ਼ਤੇ ਲੱਗਣਗੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!