|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਦਾ ਕਿਸਾਨ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡੂੰਘੇ ਹੋਣ ਤੋਂ ਚਿੰਤਤ

ਅੰਮਿ੍ਤਸਰ (ਇੰਦਰਜੀਤ ਸਿੰਘ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਵਫ਼ਦ ਕੇਂਦਰੀ ਪ੍ਰਰਾਈਸ ਕਮਿਸ਼ਨ ਦੇ ਚੇਅਰਮੈਨ ਪ੍ਰਰੋ. ਵਿਜੇਪਾਲ ਸ਼ਰਮਾ ਤੇ ਮੁੱਖ ਖੇਤੀਬਾੜੀ ਚੀਫ ਦਲਬੀਰ ਸਿੰਘ ਛੀਨਾ ਨੂੰ ਮਿਲਿਆ। ਕਿਸਾਨ ਵਫਦ 'ਚ ਸ਼ਾਮਲ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ ਨੇ ਚੇਅ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮਿ੍ਤਸਰ (ਇੰਦਰਜੀਤ ਸਿੰਘ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਵਫ਼ਦ ਕੇਂਦਰੀ ਪ੍ਰਰਾਈਸ ਕਮਿਸ਼ਨ ਦੇ ਚੇਅਰਮੈਨ ਪ੍ਰਰੋ. ਵਿਜੇਪਾਲ ਸ਼ਰਮਾ ਤੇ ਮੁੱਖ ਖੇਤੀਬਾੜੀ ਚੀਫ ਦਲਬੀਰ ਸਿੰਘ ਛੀਨਾ ਨੂੰ ਮਿਲਿਆ। ਕਿਸਾਨ ਵਫਦ 'ਚ ਸ਼ਾਮਲ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ ਨੇ ਚੇਅਰਮੈਨ ਨੂੰ ਦੱਸਿਆ ਕਿ ਪਰਾਲੀ ਸੰਭਾਲਣ ਲਈ ਠੋਸ ਹੱਲ ਕੱਢਣ ਦੀ ਲੋੜ ਹੈ।

ਸੰਬੰਧਿਤ ਖ਼ਬਰਾਂ

ਪੰਜਾਬ ਦਾ ਕਿਸਾਨ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡੂੰਘੇ ਹੋਣ ਤੋਂ ਚਿੰਤਤ ਹੈ। ਕਿਸਾਨ ਆਗੂਆਂ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦਾ ਬਦਲ ਦੇ ਕੇ ਹੋਰ ਫਸਲਾਂ ਜਿਵੇਂ ਗੰਨਾ, ਮੱਕੀ, ਸੋਇਆਬੀਨ, ਸਰੋਂ, ਤੋਰੀਆਂ, ਸੂਰਜਮੁਖੀ ਸਮੇਤ ਤੇਲ ਬੀਜਾਂ ਦੀਆਂ ਸਾਰੀਆਂ ਫਸਲਾਂ, ਦਾਲਾਂ, ਜੌ, ਆਲੂ ਆਦਿ ਸਾਰੀਆਂ ਫਸਲਾਂ ਦੀ ਬਿਜਾਈ ਕਰਵਾ ਕੇ ਉਨ੍ਹਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇ ਕੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਲਵਾਈ ਦਾ ਸਮਾਂ ਪਹਿਲਾਂ ਕਰਕੇ ਬੰਬੀਆਂ ਦੀ ਥਾਂ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕੀਤਾ ਜਾਵੇ। ਪਰਾਲੀ ਅਧਾਰਿਤ ਸਨਅਤਾਂ ਲਾ ਕੇ ਪਰਾਲੀ ਤੋਂ ਗੱਤਾ ਬਣਾਇਆ ਜਾਵੇ।

ਪਰਾਲੀ ਅਧਾਰਿਤ ਬਾਇਓ ਪਲਾਟ ਅਤੇ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇ, ਕਿਸਾਨਾਂ ਦੇ ਖੇਤਾਂ ਵਿੱਚੋਂ ਬੇਲਰ ਨਾਲ ਗੱਠਾਂ ਬੰਨ ਕੇ ਖੇਤ ਵਿਹਲੇ ਕੀਤੇ ਜਾਣ ਤਾਂ ਜੋ ਛੋਟੇ ਤੋਂ ਛੋਟਾ ਕਿਸਾਨ ਵੀ ਸਮੇਂ ਸਿਰ ਅਗਲੀ ਫਸਲ ਕਣਕ ਦੀ ਬਿਜਾਈ ਕਰ ਸਕੇ। ਪਰਾਲੀ ਸੰਭਾਲਣ ਲਈ ਜਿੰਨੇ ਵੀ ਸੰਦ ਇਜ਼ਾਦ ਕੀਤੇ ਹਨ, ਉਹ 60-65 ਹਾਰਸ ਪਾਵਰ ਤੋਂ ਘੱਟ ਕੋਈ ਵੀ ਟਰੈਕਟਰ ਨਹੀ ਖਿੱਚ ਸਕਦਾ। ਕਿਸਾਨ ਆਗੂਆਂ ਨੇ ਕਿਹਾ ਪਰਾਲੀ ਗਾਲਣ ਤੇ ਆਉਂਦਾ ਖਰਚ ਪੂਰਾ ਕਰਨ ਲਈ ਸਰਕਾਰੀ ਖਰੀਦ ਵਾਲੇ ਝੋਨੇ 'ਤੇ 200 ਰੁਪਏ ਕੁਇੰਟਲ, 1509 ਬਾਸਮਤੀ ਤੇ 300 ਰੁਪਏ ਕੁਇੰਟਲ, 1121 ਬਾਸਮਤੀ 'ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ ਘੱਟੋ ਘੱਟ 6 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਬਾਸਮਤੀ 1121 ਘੱਟ ਪਾਣੀ ਵਾਲੀ ਫਸਲ ਹੈ ਤੇ ਇਸ ਦੀ ਪੈਦਾਵਾਰ 12 ਤੋ 14 ਕੁਇੰਟਲ ਦੇ ਕਰੀਬ ਹੀ ਨਿਕਲਦੀ ਹੈ, ਇਸ ਲਈ ਬਾਸਮਤੀ ਟਰੇਡਿੰਗ ਕਾਰਪੋਰੇਸ਼ਨ ਬਣਾ ਕੇ ਇਸ ਦੀ ਐੱਮਐੱਸਪੀ ਘੱਟੋ ਘੱਟ 5 ਹਜ਼ਾਰ ਰੁਪਏ ਦਿੱਤੀ ਜਾਵੇ। ਇਸ ਮੌਕੇ ਕਿਸਾਨ ਆਗੂਆਂ ਨੇ ਪਰਾਲੀ ਸੰਭਾਲਣ ਤੇ ਪਾਣੀ ਬਚਾਉਣ ਲਈ ਚੇਅਰਮੈਨ ਨਾਲ ਵਿਚਾਰ ਚਰਚਾ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!