|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕਿਸਾਨਾਂ ਨੂੰ ਮਿਆਦੀ ਕਿਸਮਾਂ ਦੇ ਬੀਜ ਖਾਂਦਾ ਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣਾ ਵਿਭਾਗ ਦਾ ਮੁਖ ਨਿਸ਼ਾਨਾ : ਡਾ. ਬਲਦੇਵ ਸਿੰਘ

ਲੁਧਿਆਣਾ : ਖੇਤੀਬਾੜੀ ਤੇ ਕਿਸਾਨ ਸਿਖਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ 'ਚ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਕਿਸਾਨ ਸਹਿਯੋਗ ਕੈਂਪ ਸਥਾਨਕ ਦਾਣਾ ਮੰਡੀ ਵਿਚ ਲਾਇਆ ਗਿਆ। ਜਿਸ ਦਾ ਉਦ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਖੇਤੀਬਾੜੀ ਤੇ ਕਿਸਾਨ ਸਿਖਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ 'ਚ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਕਿਸਾਨ ਸਹਿਯੋਗ ਕੈਂਪ ਸਥਾਨਕ ਦਾਣਾ ਮੰਡੀ ਵਿਚ ਲਾਇਆ ਗਿਆ। ਜਿਸ ਦਾ ਉਦਘਾਟਨ ਡੀਸੀ ਲੁਧਿਆਣਾ ਪ੍ਰਦੀਪ ਅਗਰਵਾਲ ਨੇ ਕੀਤਾ ਤੇ ਉਨ੍ਹਾਂ ਨਾਲ ਐੱਸਡੀਐੱਮ ਸਮਰਾਲਾ ਗੀਤਿਕਾ ਸਿੰਘ, ਡਾ. ਗੁਰਪ੍ਰਰੀਤ ਕੌਰ ਜੁਡੀਸ਼ੀਅਲ ਮਜਿਸਟ੍ਰੇਟ ਲੁਧਿਆਣਾ ਵੀ ਮੌਜ਼ੂਦ ਸਨ।

ਕੈਂਪ ਦੀ ਪ੍ਰਧਾਨਗੀ ਡਾ. ਬਲਜਿੰਦਰ ਸਿੰਘ ਬਰਾੜ ਸੰਯੁਕਤ ਖੇਤੀਬਾੜੀ ਡਾਇਰੈਕਟਰ ਨੇ ਕੀਤੀ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵਿਭਾਗ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਸੈਲਫ ਹੈਲਪ ਗਰੁੱਪ ਤੇ ਵੱਖ-ਵੱਖ ਕੰਪਨੀਆਂ ਦੇ ਸਟਾਲਾਂ ਦਾ ਮੁਆਇਨਾ ਕੀਤਾ ਤੇ ਕਿਸਾਨਾਂ ਨਾਲ ਖੇਤੀਬਾੜੀ ਸਬੰਧੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲਾਂ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਪ੍ਰਚਾਰ ਵੈਨ ਨੂੰ ਹਰੀ ਝੰਡਾ ਦਿਖਾ ਕੇ ਰਵਾਨਾ ਕੀਤਾ।

ਡਾ. ਬਲਜਿੰਦਰ ਸਿੰਘ ਬਰਾੜ ਸੰਯੁਕਤ ਖੇਤੀਬਾੜੀ ਡਾਇਰੈਕਟਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਹੀ ਖੇਤੀ ਕਰਨ, ਉਨ੍ਹਾਂ ਪਾਣੀ ਤੇ ਵਾਤਾਵਰਣ ਦੇ ਪ੍ਰਦੂਸ਼ਣ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਮਿਆਦੀ ਕਿਸਮਾਂ ਦੇ ਬੀਜ ਖਾਂਦਾ ਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣਾ ਵਿਭਾਗ ਦਾ ਮੁਖ ਨਿਸ਼ਾਨਾ ਹੈ। ਕੈਂਪ ਦੌਰਾਨ ਡਾ. ਜਗਜੀਤ ਸਿੰਘ, ਡਾ. ਸੁਭਾਸ਼ ਸ਼ਰਮਾ, ਗਗਨਦੀਪ ਸਿੰਘ, ਡਾ. ਸੁਰਜੀਤ ਸਿੰਘ ਮਿਨਹਾਸ, ਡਾ. ਰੁਪਿੰਦਰ ਸਿੰਘ ਗਿੱਲ, ਡਾ. ਕਮਲਜੀਤ ਸਿੰਘ ਸੂਰੀ, ਡਾ. ਅਮਰਜੀਤ ਸਿੰਘ, ਡਾ. ਕਮਲਪ੍ਰਰੀਤ ਕੌਰ, ਡਾ. ਮਹੇਸ਼ ਨਾਰੰਗ ਦੀ ਟੀਮ ਵੱਲੋਂ ਵੱਖ-ਵੱਖ ਸਾਉਣ ਦੀਆਂ ਫਸਲਾਂ ਦੀਆਂ ਕਿਸਮਾ ਮਿੱਟੀ ਪਰਖ ਦੀ ਮਹੱਤਤਾ ਨਦੀਨਾਂ ਤੇ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਰਜਿੰਦਰ ਪਾਲ ਸਿੰਘ ਅੌਲਖ ਖੇਤੀਬਾੜੀ ਵਿਕਾਸ ਅਫਸਰ ਦੋਰਾਹਾ ਵੱਲੋ ਨਿਭਾਈ ਗਈ।

ਸੰਬੰਧਿਤ ਖ਼ਬਰਾਂ

ਇਸ ਮੌਕੇ (ਡਾ. ਹਰਦੇਵ ਸਿੰਘ, ਡਾ. ਨਰਿੰਦਰ ਸਿੰਘ, ਡਾ. ਜਤਿੰਦਰ ਸਿੰਘ, ਡਾ. ਦਿਲਬਾਗ ਸਿੰਘ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ ਕੈਂਥ, ਗੁਰਦੀਪ ਸਿੰਘ, ਡਾ. ਗੁਰਜੇਸ਼ ਭਾਰਗਵ, ਏਡੀਓ ਗਗਨਦੀਪ ਸਿੰਘ, ਸੰਦੀਪ ਸਿੰਘ, ਰੀਤਿਕਾ ਸ਼ਰਮਾ, ਚਮਕੌਰ ਸਿੰਘ ਘਣਗਸ, ਤੇਜਿੰਦਰ ਸਿੰਘ ਕੂੰਨਰ, ਰਾਜਵੰਤ ਸਿੰਘ ਕੂੰਨਰ, ਪਰਮਿੰਦਰ ਸਿੰਘ ਗੁਲਿਆਣੀ, ਜਗਿੰਦਰ ਸਿੰਘ ਸੇਹ, ਸੁਖਵਿੰਦਰ ਸਿੰਘ ਭੱਟੀਆਂ, ਪਰਮਜੀਤ ਸਿੰਘ ਪਵਾਤ, ਦਲਜੀਤ ਸਿੰਘ ਅਕਾਲਗੜ੍ਹ ਆਦਿ ਮੌਜ਼ੂਦ ਸਨ। ਖੇਤੀਬਾੜੀ ਕਿਸਾਨ ਭਲਾਈ ਵਿਭਾਗ ਲੁਧਿਆਣਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਤੇ ਖੇਤੀ ਪ੍ਰਦਰਸ਼ਨੀ ਮਾਛੀਵਾੜਾ ਅਨਾਜ ਮੰਡੀ ਵਿਖੇ ਲਾਈ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਵਾਲੀ ਅਫ਼ਸਰਸ਼ਾਹੀ ਨੇ ਦੂਰੀ ਬਣਾ ਕੇ ਰੱਖੀ ਤੇ ਕਿਸਾਨ ਭਾਰੀ ਗਿਣਤੀ 'ਚ ਉਮੜੇ ਦਿਖਾਈ ਦਿੱਤੇ। ਜ਼ਿਲ੍ਹਾ ਪੱਧਰੀ ਕਿਸਾਨ ਮੇਲੇ 'ਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਨੇ ਸ਼ਮੂਲੀਅਤ ਕਰਨੀ ਸੀ ਪਰ ਉਹ ਕਿਸੇ ਕਾਰਨ ਨਾ ਆ ਸਕੇ।

ਇਸ ਤੋਂ ਇਲਾਵਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਵੀ ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਪਰ ਉਨ੍ਹਾਂ ਕਿਸਾਨ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਤੇ ਕੇਵਲ 15 ਮਿੰਟ ਲਈ ਪੰਡਾਲ ਦੇ ਬਾਹਰ ਲੱਗੀਆਂ ਪ੍ਰਦਰਸ਼ਨੀਆਂ ਦੇਖ ਕੇ ਬਾਹਰੋ-ਬਾਹਰ ਹੀ ਰਵਾਨਾ ਹੋ ਗਏ। ਇਸ ਕਿਸਾਨ ਮੇਲੇ ਦੌਰਾਨ ਜਾਗਰੂਕਤਾ ਕੈਂਪ ਲਈ ਲਾਇਆ ਗਿਆ। ਵਿਸ਼ਾਲ ਪੰਡਾਲ ਤੇ ਇਨ੍ਹਾਂ ਮੁੱਖ ਮਹਿਮਾਨਾਂ ਲਈ ਰੱਖੇ ਸੌਫੇ ਸੁੰਨੇ ਹੀ ਰਹਿ ਗਏ। ਜਦੋਂ ਪਤਾ ਲੱਗਿਆ ਕਿ ਆਉਣ ਵਾਲੇ ਮੁੱਖ ਮਹਿਮਾਨ 15 ਮਿੰਟ 'ਚ ਹੀ ਆਪਣਾ ਦੌਰਾ ਕਰ ਜਾ ਚੁੱਕੇ ਹਨ ਤਾਂ ਕੈਂਪ 'ਚ ਬੈਠੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਅਵੇਸਲੇ ਹੋ ਗਏ ਤੇ ਉਨ੍ਹਾਂ ਇਸ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਨੂੰ ਇੱਕ ਆਮ ਮੇਲਾ ਸਮਝ ਕੇ ਮੰਨੋਰੰਜਨ ਦੇ ਤੌਰ 'ਤੇ ਲੈਣਾ ਸ਼ੁਰੂ ਕਰ ਦਿੱਤਾ।

ਕਈ ਸਰਕਾਰੀ ਕਰਮਚਾਰੀ ਜਾਗਰੂਕਤਾ ਤੇ ਸੈਮੀਨਾਰ ਲਈ ਲਾਈਆਂ ਕੁਰਸੀਆਂ ਛੱਡ ਬਾਹਰ ਘੁੰਮਣ ਤੇ ਖਾਣ-ਪੀਣ 'ਚ ਮਸਰੂਫ਼ ਦਿਖਾਈ ਦਿੱਤੇ। ਜਦੋਂ ਪ੍ਰਬੰਧਕਾਂ ਨੂੰ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕੋਈ ਜ਼ਰੂਰੀ ਮੀਟਿੰਗ ਕਾਰਨ ਚੰਡੀਗੜ੍ਹ ਜਾਣਾ ਸੀ ਇਸ ਕਰਕੇ ਉਹ ਕਿਸਾਨ ਸੈਮੀਨਾਰ ਦੇ ਮੁੱਖ ਪੰਡਾਲ ਵਿਚ ਆਉਣ ਦੀ ਬਜਾਏ ਬਾਹਰੋ-ਬਾਹਰ ਹੀ ਪ੍ਰਦਰਸ਼ਨੀ ਦਾ ਉਦਘਾਟਨ ਕਰ ਚਲੇ ਗਏ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!