|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ 'ਤੇ ਭਲਕੇ ਬੁਢਲਾਡਾ ਸ਼ਹਿਰ ਵਿੱਚ ਲੌਕਡਾਊਨ ਤੋੜਨਗੇ ਕਿਸਾਨ - ਕਿਸਾਨ ਆਗੂ

ਬੁਢਲਾਡਾ (ਕਰਨ) : ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਵਰਗਾਂ ਵਿੱਚੋਂ ਆਪਣੀ ਭਰੋਸੇਯੋਗਤਾ ਖਤਮ ਕਰ ਲਈ ਹੈ। ਅੱਜ ਹਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸਦੇ ਉਲਟ ਕੇਂਦਰ ਸਰਕਾਰ ਅਮੀਰ ਅਤੇ ਕਾਰਪੋਰੇਟ ਘਰਾਣਿਆਂ ਦੇਸ਼ ਦਾ ਮਾਲੀਆ ਲੁਟਾ ਰਹੀ ਹੈ।

NRI Post Desk · 2029 ਦਿਨ ਪਹਿਲਾਂ · ਅੱਪਡੇਟ 2029 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ 'ਤੇ ਭਲਕੇ ਬੁਢਲਾਡਾ ਸ਼ਹਿਰ ਵਿੱਚ ਲੌਕਡਾਊਨ ਤੋੜਨਗੇ ਕਿਸਾਨ - ਕਿਸਾਨ ਆਗੂ
📷 NRI Post Desk

ਬੁਢਲਾਡਾ (ਕਰਨ) : ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਵਰਗਾਂ ਵਿੱਚੋਂ ਆਪਣੀ ਭਰੋਸੇਯੋਗਤਾ ਖਤਮ ਕਰ ਲਈ ਹੈ। ਅੱਜ ਹਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸਦੇ ਉਲਟ ਕੇਂਦਰ ਸਰਕਾਰ ਅਮੀਰ ਅਤੇ ਕਾਰਪੋਰੇਟ ਘਰਾਣਿਆਂ ਦੇਸ਼ ਦਾ ਮਾਲੀਆ ਲੁਟਾ ਰਹੀ ਹੈ।

ਇਹ ਦੋਸ਼ ਅੱਜ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਰੰਭੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ) ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਡਕੌਂਦਾ ਜਥੇਬੰਦੀ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ ਨੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਇੱਕਸੁਰ ਹੁੰਦਿਆਂ ਲਾਇਆ । ਅੱਜ ਇਹ ਲੜੀਵਾਰ ਧਰਨਾ 218 ਵੇਂ ਦਿਨ ਵਿੱਚ ਦਾਖਲ ਹੋ ਗਿਆ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਅਜਿਹਾ ਕੋਈ ਵੀ ਖੇਤਰ ਨਹੀਂ ਬਚਿਆ ਜਿਸ ਵਿੱਚ ਮੋਦੀ ਸਰਕਾਰ ਨੇ ਨਿੱਜੀ ਭਾਈਵਾਲਾਂ ਦੀ ਹਿੱਸੇਦਾਰੀ ਤਹਿਤ ਲੁਟਾਇਆ ਨਾ ਹੋਵੇ। ਆਗੂਆਂ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਦੇਸ਼ ਦੀ ਜੀ.ਡੀ.ਪੀ. ਦਿਨੋ ਦਿਨ ਲੁੜਕ ਰਹੀ ਹੈ।

ਸੰਬੰਧਿਤ ਖ਼ਬਰਾਂ

ਕਿਸਾਨ ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਅਤੇ ਇਸ ਮਹਾਂਮਾਰੀ ਦੇ ਮੱਦੇਨਜ਼ਰ ਅਗਾਊਂ ਜਾਂ ਕਿਸੇ ਵੀ ਕਿਸਮ ਦੇ ਬੰਦੋਬਸਤ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਰਹੀ ਹੈ। ਅੱਜ ਦੇਸ਼ ਵਿੱਚ ਹਾਹਾਕਾਰ ਮੱਚੀ ਪੲੀ ਹੈ। ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੀ ਆੜ ਵਿੱਚ ਵਪਾਰੀਆਂ-ਕਾਰੋਬਾਰੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਛੋਟੇ ਕਾਰੋਬਾਰ ਬੰਦ ਕਰਕੇ ਵੱਡੇ ਘਰਾਣਿਆਂ ਲੲੀ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਅਤੇ ਖਪਤਕਾਰਾਂ ਦੀ ਲੁੱਟ-ਖਸੁੱਟ ਤੇਜ਼ ਹੋਈ ਹੈ।

ਕਿਸਾਨ ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਕੱਲ 8 ਮੲੀ ਨੂੰ ਬੁਢਲਾਡਾ ਵਿਖੇ ਲੌਕਡਾਊਨ ਨੂੰ ਤੋੜਿਆ ਜਾਵੇਗਾ ਅਤੇ ਦੁਕਾਨਦਾਰਾਂ - ਕਾਰੋਬਾਰੀਆਂ ਨੂੰ ਦੁਕਾਨਾਂ-ਕਾਰੋਬਾਰ ਖੋਲ਼ਣ ਲਈ ਪਰੇਰਿਆ ਜਾਵੇਗਾ ।

ਅੱਜ ਦੇ ਧਰਨੇ ਨੂੰ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਤੇਜ ਰਾਮ ਅਹਿਮਦਪੁਰ , ਪਾਲਾ ਸਿੰਘ ਗੁਰਨੇ ਖੁਰਦ , ਅਮਰੀਕ ਸਿੰਘ ਮੰਦਰਾਂ , ਗੁਰਦਰਸ਼ਨ ਸਿੰਘ ਰੱਲੀ , ਭੂਰਾ ਸਿੰਘ ਅਹਿਮਦਪੁਰ , ਲੀਲਾ ਸਿੰਘ ਗੁਰਨੇ ਕਲਾਂ , ਅਮਰੀਕ ਸਿੰਘ ਗੁਰਨੇ ਖੁਰਦ , ਨਾਇਬ ਸਿੰਘ ਅਹਿਮਦਪੁਰ , ਠੇਕੇਦਾਰ ਸ਼ਿੰਦਾ ਸਿੰਘ , ਸਰੂਪ ਸਿੰਘ ਗੁਰਨੇ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!