|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਿਸਾਨ ਯੁਨੀਅਨਾਂ ਦੇਣਗੀਆਂ ਸਕੂਲਾਂ ਦੇ ਗੇਟ ’ਤੇ ਪਹਿਰਾ,ਪੜ੍ਹੋ ਕਿ ਹੈ ਮਾਮਲਾ..!

ਮਾਨਸਾ (ਮਨਜੀਤ) - ਪੰਜਾਬ ਦੇ ਨਿੱਜੀ ਸਕੂਲਾਂ ਦੀਆਂ ਚਾਰ ਮੁੱਖ ਜਥੇਬੰਦੀਆਂ ਰਾਸਾ, ਫੈਡਰੇਸ਼ਨ, ਪੀਪੀ ਐਸ ਓ , ਜਾਇੰਟ ਐਕਸ਼ਨਕਮੇਟੀ ਵੱਲੋਂ ਅੱਜ ਮਾਨਸਾਵਿਖੇ ਹਜ਼ਾਰਾਂ ਦੀ ਗਿਣਤੀ ਮਾ ਪਿਆਂ, ਵਿਦਿਆਰਥੀਆਂ,ਕਿਸਾਨ ਯੁਨੀਆਂ, ਗੌਰਮਿੰਟ ਟੀਚਰ ਯੁਨੀਅਨ, ਡੀਟੀ ਐਫ ਅਤੇ ਹੋਰਨਾਂ ਦਰਜ਼ਨਾਂ ਜਥੇਬੰਦੀਆਂ ਦੇ ਸੂਬਾ ਪੱਧਰੀ ਆਗੂਆਂ ਦੀ ਮੌਜੂਦਗੀ ’ਚ ਬਾਰਾਂ ਅਪਰੈਲ ਤੋਂ ਪੰਜਾਬ ਭਰ ਦੇ ਸਾਰੇ ਸ

NRI Post Desk · 2059 ਦਿਨ ਪਹਿਲਾਂ · ਅੱਪਡੇਟ 2059 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਿਸਾਨ ਯੁਨੀਅਨਾਂ ਦੇਣਗੀਆਂ ਸਕੂਲਾਂ ਦੇ ਗੇਟ ’ਤੇ ਪਹਿਰਾ,ਪੜ੍ਹੋ ਕਿ ਹੈ ਮਾਮਲਾ..!
📷 NRI Post Desk

ਮਾਨਸਾ (ਮਨਜੀਤ) - ਪੰਜਾਬ ਦੇ ਨਿੱਜੀ ਸਕੂਲਾਂ ਦੀਆਂ ਚਾਰ ਮੁੱਖ ਜਥੇਬੰਦੀਆਂ ਰਾਸਾ, ਫੈਡਰੇਸ਼ਨ, ਪੀਪੀ ਐਸ ਓ , ਜਾਇੰਟ ਐਕਸ਼ਨਕਮੇਟੀ ਵੱਲੋਂ ਅੱਜ ਮਾਨਸਾਵਿਖੇ ਹਜ਼ਾਰਾਂ ਦੀ ਗਿਣਤੀ ਮਾ ਪਿਆਂ, ਵਿਦਿਆਰਥੀਆਂ,ਕਿਸਾਨ ਯੁਨੀਆਂ, ਗੌਰਮਿੰਟ ਟੀਚਰ ਯੁਨੀਅਨ, ਡੀਟੀ ਐਫ ਅਤੇ ਹੋਰਨਾਂ ਦਰਜ਼ਨਾਂ ਜਥੇਬੰਦੀਆਂ ਦੇ ਸੂਬਾ ਪੱਧਰੀ ਆਗੂਆਂ ਦੀ ਮੌਜੂਦਗੀ ’ਚ ਬਾਰਾਂ ਅਪਰੈਲ ਤੋਂ ਪੰਜਾਬ ਭਰ ਦੇ ਸਾਰੇ ਸਕੂਲਖੋਲ੍ਹਣ ਦਾ ਐਲਾਣਕੀਤਾ ਗਿਆ ਹੈ। ਫੈਡਰੇਸ਼ਨ ਆਫਪ੍ਰਾ ਈਵੇਟ ਸਕੂਲਜ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ, ਰੀਕੋਗਨਾਇਜਡ ਐਂਡ ਐਫੀਲੀਏਟ ਡਸਕੂਲਜ ਐਸੋਸੀਏਸ਼ਨ(ਰਾਸਾ)ਦੇ ਸੂਬਾ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਮਾਨ, ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ( ਪੀਪੀ ਐਸ ਓ )ਦੇ ਸੂਬਾ ਜਨਰਲ ਸਕੱਤਰ ਤੇਜਪਾਲ ਸਿੰਘ ਅਤੇ ਜਾਇੰਟ ਐਕਸ਼ਨਕਮੇਟੀ ਦੇ ਅਰੁਨਕੁਮਾਰ ਨੇ ਸਾਂਝੇ ਰੂਪ ’ਚ ਐਲਾਣਕੀਤਾ ਜੇਕਰ ਪੰਜਾਬ ਸਰਕਾਰ ਸਕੂਲ ਬੰਦੀ ਦਸਅਪਰੈਲ ਤੋਂ ਅੱਗੇ ਵਧਾਉਂਦੀ ਹੈ ਅਤੇ ਪੰਜਾਬ ਭਰ ਦੇ ਬਾਕੀਅਦਾਰੇ , ਮਾਲ, ਸ਼ਰਾਬ ਦੇ ਠੇਕੇ , ਰਾਜਨੀਤਿਕ ਰੈਲੀਆਂ ਆਮ ਵਾਂਗ ਚੱਲਦੀਆਂ ਹਨ ਤਾਂ ਉਹ ਵੀਬਾਰਾਂ ਅਪਰੈਲ ਤੋਂ ਆਪਣੇ ਸਕੂਲ ਚਾਲੂ ਕਰਨਗੇ।

ਸੰਬੰਧਿਤ ਖ਼ਬਰਾਂ

ਕਿਸਾਨ ਯੁਨੀਅਨ ਉਗਰਾਹਾਂ, ਡਕੌਂਦਾ, ਸਿੱਧੁਪੁਰ, ਪੰਜਾਬ , ਮਾਨਸਾ ਅਤੇ ਲੱਖੋਵਾਲ ਦੇ ਆਗੂਆਂ ਨੇ ਜਨਤਕ ਤੌਰ ’ਤੇ ਐਲਾਣ ਕੀਤਾ ਜੇਕਰ ਬਾਰਾਂ ਤਰੀਖ ਨੂੰ ਸਕੂਲ ਖੋਲ੍ਹਣ ਵਕਤਪ੍ਰਸਾਸ਼ਨ ਕੋਈ ਅੜਿੱਕਾ ਬਣੇਗਾ ਤਾਂ ਉਹ ਸਰਕਾਰ ਨਾਲ ਮੱਥਾ ਲਗਾਉਂਣਗੇ। ਉਗਰਾਹਾਂ ਗਰੁੱਪ ਦੇ ਆਗੂ ਰਾਮ ਸਿੰਘ ਭੈਣੀ ਸਮੇਤ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਐਲਾਣਕੀਤਾ ਕਿ ਉਹ ਕਿਸਾਨੀ ਝੰਡੇ ਲੈ ਕੇ ਸਕੂਲਾਂ ਦੇ ਗੇਟਾਂ ’ਤੇ ਪਹਿਰੇ ਦੇਣਗੇ ਤਾਂ ਜੋ ਅਧਿਆਪਕ ਬੇਫਿਕਰ ਹੋ ਕੇ ਪੜ੍ਹਾ ਸਕਣ ਅਤੇ ਵਿਦਿਆਰਥੀ ਬਿਨਾਂ ਕਿਸੇ ਭੈਅ ਪੜ੍ਹਾਈ ਕਰ ਸਕਣ।ਇਸ ਮੌਕੇ ਪੰਡਾਲ ’ਚ ਇਕੱਤਰ ਹਜ਼ਾਰਾਂ ਦੀ ਤਦਾਦ ਮਾਪਿਆਂ ਨੇ ਹੱਥ ਖੜ੍ਹੇ ਕਰਕੇ ਐਲਾਣ ਕੀਤਾ ਕਿ ਉਹ ਆਪਣੇ ਧੀਆਂ ਪੁੱਤਰਾਂ ਨੂੰ ਬਾਰਾਂ ਅਪਰੈਲ ਨੂੰ ਖੁਦ ਸਕੂਲ ਲੈ ਕੇ ਜਾਣਗੇ।ਕਿਸਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਦਰ ਸਰਕਾਰ ਨਾਲ ਮਿਲਕੇ ਕਿਸਾਨੀ ਸੰਘਰਸ਼ ਨੂੰ ਕੰਮਜੋਰ ਕਰਨਲਈ ਬੱਚਿਆਂ ਦੀ ਬਲੀਲੈ ਰਹੀ ਹੈ। ਉਨ੍ਹਾਂ ਕਿਹਾ ਕੈਪਟਨ ਸਰਕਾਰ ਚਾਹੁੰਦੀ ਹੈ ਕਿ ਪੰਜਾਬ ’ਚ ਪੜ੍ਹੇ ਲਿਖੇ ਲੋਕਨਹੀਂ ਮਜ਼ਦੂਰ ਪੈਦਾਹੋਣ ਤਾਂ ਜੋ ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਕਰਦੇ ਰਹਿਣ।ਸਕੂਲ ਜਥੇਬੰਦੀਆਂ ਦੇ ਸੂਬਾ ਆਗੂਆਂ ਨੇ ਦੋਸ਼ ਲਗਾਏ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਦੀ ਗਿਣਤੀ ਵਾਲੇ ਰਾਜਨੀਤਿਕ ਇਕੱਠਾਂ ’ਚ ਕਰੋਨਾ ਬਿਮਾਰੀ ਨਹੀਂ ਫੈਲਦੀ ਪਰ ਤੀ ਹਵਿਦਿਆਰਥੀਆਂ ਦੀ ਜਮਾਤ ’ਚ ਕਰੋਨਾ ਫੈਲ ਜਾਂਦਾ ਹੈ।ਵੀਹਹਜ਼ਾਰ ਤੋਂ ਵੀ ਜਿਆਦਾ ਗਿਣਤੀ ਵਾਲੇ ਇਸ ਇਕੱਠ ਨੇ ਮਾਨਸਾ ਦੇ ਗੁਰਦਵਾਰਾ ਚੌਂਕ ਨਜਦੀਕ ਵੱਡਾ ਜਲਸਾਕੀਤਾ ਉਪਰੰਤ ਮਾਨਸਾ ਦੇ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਜਿੱਥੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਦਸਅਪਰੈਲ ਤੋਂ ਬਾਅਦ ਮੁੜ ਸਕੂਲ ਤਾਲਾ ਬੰਦੀ ਨਾ ਕੀਤੀ ਜਾਵੇ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨ ਰਯੁਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ,ਦੋਧੀ ਯੁਨੀਅਨ ਦੇ ਸੂਬਾ ਆਗੂਆਂ, ਤਰਕ ਸੀਲ ਸੁਸਾਇਟੀ ਦੇ ਸੂਬਾ ਆਗੂ ਮੇਘਰਾਜ ਰੱਲਾ,ਸਕੂਲ ਵੈਨਯੁਨੀਅਨ ਹਰਵਿੰਦਰ ਸਿੰਘ ਪੂਨੀਅਨਾ , ਸੀ ਪੀ ਆਈ ਐਮਐਲ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ,ਪੰਜਾਬ ਕਿਸਾਨ ਯੁਨੀਅਨ ਦੇ ਯੂਥ ਵਿੰਗ ਦੇ ਸੁਖਵੀਰ ਸਿੰਘ ਸੁੱਖੀ ਸਮੇਤ ਦਰਜਨਾਂ ਹੋਰ ਜਥੇ ਬੰਦੀਆ ਨੇ ਸਿੱਖਿਆ ਬਚਾਉਂਣ ਲਈ ਹਰ ਕਿਸਮ ਦਾ ਸਮਰਥਨ ਦੇਣਦਾ ਐਲਾਣ ਕੀਤਾ ।ਇਸ ਮੌਕੇ ਪਵਨ ਕੁਮਾਰ ਮੱਤੀ, ਜਸਵਿੰਦਰ ਸਿੰਘ ,ਰਾਜਵਿੰਦਰ ਸਿੰਘ ,ਗੁਰ ਪਿਆਰ ਕੋਟਲੀ, ਨਰਿੰਦਰ ਮਾਖਾ,ਸੰਤੋਖ ਕੁਮਾਰ, ਸੁਰੇਸ਼ਭੀਖੀ,ਗੁਰਮੀਤ ਕੌਰ,ਭੀਮ ਸ਼ਰਮਾ, ਭੁਪਿੰਦਰ ਸਿੰਘ,ਸਰਬਜੀਤ ਸਿੰਘ,ਹਰਪ੍ਰੀਤ ਸਿੰਘ, ਮੱਖਣ ਸਿੰਘ ,ਗੁਰਪ੍ਰੀਤ ਸਿੰਘ,ਚਿੰਰਜੀਵ ਸਿੰਘ ਸਮੇਤ ਜ਼ਿਲ੍ਹੇਦੇ 190 ਸਕੂਲਾਂ ਦੇ ਪਿ੍ਰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਮਾਜਸੇਵੀਆਂ ਨੇ ਸਮੂਲੀਅਤਕੀਤੀ ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!