|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੇਤੀਬਾੜੀ ਦਫ਼ਤਰਾਂ 'ਚ ਚੱਲ ਰਹੇ ਪੌਦਿਆਂ ਦੇ ਹਸਪਤਾਲ ਕਿਸਾਨਾਂ ਲਈ ਸਹਾਈ ਹੋੋਣਗੇ

ਬਰਨਾਲਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਬਰਨਾਲਾ ਦੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਚੱਲ ਰਹੇ ਪੌਦਿਆਂ ਦੇ ਹਸਪਤਾਲ ਵਿਖੇ ਦੌਰਾ ਕਰਦਿਆਂ ਕਿਹਾ ਕਿ ਖੇਤੀਬਾੜੀ ਦਫ਼ਤਰਾਂ 'ਚ ਚੱਲ ਰਹੇ ਪੌਦਿਆਂ ਦੇ ਹਸਪਤਾਲ ਕਿਸਾਨਾਂ ਲਈ ਸਹਾਈ ਹੋੋਣਗੇ, ਕਿ ਇਸ 'ਚ ਕਿਸਾਨ ਆਪਣੀਆਂ ਫ਼ਸਲਾਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਰਨਾਲਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਬਰਨਾਲਾ ਦੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਚੱਲ ਰਹੇ ਪੌਦਿਆਂ ਦੇ ਹਸਪਤਾਲ ਵਿਖੇ ਦੌਰਾ ਕਰਦਿਆਂ ਕਿਹਾ ਕਿ ਖੇਤੀਬਾੜੀ ਦਫ਼ਤਰਾਂ 'ਚ ਚੱਲ ਰਹੇ ਪੌਦਿਆਂ ਦੇ ਹਸਪਤਾਲ ਕਿਸਾਨਾਂ ਲਈ ਸਹਾਈ ਹੋੋਣਗੇ, ਕਿ ਇਸ 'ਚ ਕਿਸਾਨ ਆਪਣੀਆਂ ਫ਼ਸਲਾਂ ਦੇ ਬੂਟਿਆਂ ਨੂੰ ਲਿਆ ਕੇ, ਉਨ੍ਹਾਂ ਨੂੰ ਦਿਖਾ ਕੇ ਇਸ ਸਬੰਧੀ ਤਕਨੀਕੀ ਜਾਣਕਾਰੀ ਹਾਸਲ ਕਰ ਸਕਦੇ ਹਨ। ਜਿਸ 'ਚ ਪੌਦਿਆਂ ਦੀਆਂ ਬਿਮਾਰੀਆਂ, ਕੀੜੇ-ਮਕੌੜੇ ਤੇ ਪੋਸ਼ਕ ਤੱਤਾਂ ਦੀ ਘਾਟ ਸਬੰਧੀ ਤਕਨੀਕੀ ਜਾਣਕਾਰੀ ਪ੍ਰਰਾਪਤ ਕਰ ਸਕਣਗੇ ਤੇ ਸੁਚੱਜੇ ਢੰਗ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੋ ਸਕੇਗਾ।

ਸੰਬੰਧਿਤ ਖ਼ਬਰਾਂ

ਬਰਨਾਲਾ ਜ਼ਿਲ੍ਹੇ 'ਚ ਚੱਲ ਰਹੇ ਪੌਦਿਆਂ ਦੇ ਹਸਪਤਾਲ 'ਚ ਦਫ਼ਤਰੀ ਸਮੇਂ ਖੇਤੀ ਤਕਨੀਕੀ ਮਾਹਿਰ ਹਾਜ਼ਰ ਰਹਿਣਗੇ, ਜਿਹੜੇ ਕਿਸਾਨਾਂ ਨੂੰ ਜਾਣਕਾਰੀ ਦੇਣਗੇ ਤੇ ਪਲਾਂਟ ਕਲੀਨਿਕ ਤੇ ਖੇਤੀ ਤਕਨੀਕੀ ਮਾਹਿਰਾਂ ਦੇ ਸੰਪਰਕ ਨੰਬਰ ਦੀ ਲਿਸਟ ਵੀ ਦਿੱਤੀ ਗਈ ਹੈ। ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵਲੋੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰਕਾਰ ਦੀ ਖਾਦ, ਜਹਿਰਾਂ ਦੀ ਵਰਤੋੋਂ ਕਰਨ ਤੋੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋੋਂ ਚਲਾਏ ਜਾ ਰਹੇ ਪਲਾਟ ਕਲੀਨਿਕ ਦੇ ਮਾਹਿਰਾਂ ਨਾਲ ਰਾਬਤਾ ਕਰਕੇ ਲੋੋੜ ਅਨੁਸਾਰ ਹੀ ਵਰਤੋੋਂ ਕਰਨ ਇਸ ਤੋੋਂ ਇਲਾਵਾ ਕੁਦਰਤੀ ਖੇਤੀ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਨਸ ਨੂੰ ਪੰਜਾਬ ਐਗਰੋੋਂ ਤੋੋਂ ਸਰਟੀਫਾਈਡ ਕਰਵਾਉਣ ਤਾਂ ਕਿ ਉਨ੍ਹਾਂ ਦੁਆਰਾ ਪੈਦਾ ਕੀਤੀ ਜਿਨਸ ਦਾ ਸਹੀ ਮੰਡੀਕਰਨ ਤੇ ਉੱਚਿਤ ਮੁੱਲ ਮਿਲ ਸਕੇ।

ਜਿਸ 'ਚ ਮੈਡਮ ਕਮਲਜੀਤ ਕੌਰ, ਮੈਡਮ ਅਮਰਜੀਤ ਕੌਰ, ਨਿਰਮਲ ਸਿੰਘ, ਰਵਦੀਪ ਸਿੰਘ, ਰਛਪਾਲ ਸਿੰਘ, ਸਿੰਗਾਰਾ ਸਿੰਘ, ਮੇਲਾ ਸਿੰਘ, ਮੋੋਹਨ ਸਿੰਘ ਤੇ ਹੋੋਰ ਕਿਸਾਨਾਂ ਦੇ ਨਾਮ ਸ਼ਾਮਲ ਹਨ। ਇਸ ਕੈਂਪ 'ਚ ਡਾ. ਜਸਵਿੰਦਰ ਪਾਲ ਸਿਘ, ਏਓ, ਡਾ ਗੁਰਬਿੰਦਰ ਸਿੰਘ, ਏਡੀਓ ਡਾ ਗੁਰਚਰਨ ਸਿੰਘ, ਏਡੀਓ ਤੋੋਂ ਇਲਾਵਾ ਖੇਤੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!