|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅਖੀਰ ਬਾਹਰ ਕੱਢਿਆ ਫਤਿਹਵੀਰ ਪਰ ਜਿੰਦਗੀ ਦੀ ਜੰਗ ਨਹੀਂ ਕਰ ਸਕਿਆ ਫ਼ਤਿਹ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਿਛਲੇ 5 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਵੀਰਵਾਰ ਸ਼ਾਮ ਤੋਂ ਜਿਸ ਬੋਰਵੈਲ ਵਿਚ ਜਿੰਦਗੀ ਨਾਲ ਜੰਗ ਲੜ ਰਿਹਾ ਸੀ ਫਤਿਹਵੀਰ ਸਿੰਘ ਮੰਗਲਵਾਰ ਸਵੇਰੇ ਉਸੇ ਹੀ ਬੋਰਵੈਲ ਵਿੱਚੋ ਬਾਹਰ ਕੱਢ ਲਿਆ ਗਿਆ ਹੈ। ਫਤਿਹ ਨੂੰ ਬਾਹਰ ਕੱਢਦੇ ਸਾਰ ਹੀ ਮੌਕੇ ਤੇ ਮੌਜੂਦ ਐਨ. ਡੀ. ਆ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਿਛਲੇ 5 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਵੀਰਵਾਰ ਸ਼ਾਮ ਤੋਂ ਜਿਸ ਬੋਰਵੈਲ ਵਿਚ ਜਿੰਦਗੀ ਨਾਲ ਜੰਗ ਲੜ ਰਿਹਾ ਸੀ ਫਤਿਹਵੀਰ ਸਿੰਘ ਮੰਗਲਵਾਰ ਸਵੇਰੇ ਉਸੇ ਹੀ ਬੋਰਵੈਲ ਵਿੱਚੋ ਬਾਹਰ ਕੱਢ ਲਿਆ ਗਿਆ ਹੈ। ਫਤਿਹ ਨੂੰ ਬਾਹਰ ਕੱਢਦੇ ਸਾਰ ਹੀ ਮੌਕੇ ਤੇ ਮੌਜੂਦ ਐਨ. ਡੀ. ਆਰ. ਐਫ. ਦੀ ਟੀਮ ਮੌਕੇ ਤੋਂ ਲੈ ਕੇ ਸਿੱਧਾ ਅੰਬੂਲੈਂਸ ਵਿਚ ਲੈ ਗਈ।

ਸੰਬੰਧਿਤ ਖ਼ਬਰਾਂ

ਇਸ ਸਭ ਤੋਂ ਬਾਅਦ ਮੌਕੇ ਤੇ ਮੌਜੂਦ ਲੋਕ ਬੜਕ ਉਠੇ ਹਨ। ਲੋਕਾਂ ਵਿਚ ਰੋਸ ਹੈ ਕਿ ਜੇਕਰ ਬੱਚਾ ਇਸ ਤਰਾਂ ਨਾਲ ਹੀ ਬਾਹਰ ਆਉਣਾ ਸੀ ਤਾਂ ਫਿਰ ਇਨ੍ਹੇ ਦਿਨ ਕਿਉਂ ਲਗਾਏ ਗਏ।

ਦੱਸ ਦਈਏ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਫ਼ਤਿਹਵੀਰ ਨੂੰ ਬਾਹਰ ਕੱਢਿਆ। ਫ਼ਤਿਹਵੀਰ ਨੂੰ ਬਾਹਰ ਕੱਢਣ ਉਪਰੰਤ ਤੁਰੰਤ ਐਂਬੂਲੈਂਸ ਰਾਹੀਂ ਲੁਧਿਆਣਾ ਦੇ DMC ਹਸਪਤਾਲ ਵਿਖੇ ਲਿਜਾਇਆ ਗਿਆ। ਫ਼ਤਿਹਵੀਰ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਫ਼ਤਿਹਵੀਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਪਰ ਇਸ ਸਬੰਧੀ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ। ਹੁਣ ਦੇਖਣਾ ਹੈ ਕਿ ਫ਼ਤਿਹਵੀਰ ਨੇ ਜਿੰਦਗੀ ਦੀ ਜੰਗ ਵੀ ਫ਼ਤਿਹ ਕੀਤੀ ਹੈ ਜਾਂ ਨਹੀਂ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!