|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜਾਇਦਾਦ ਲਈ ਪਿਓ ਨੇ ਆਪਣੀ ਕੁੜੀ, ਜਵਾਈ ਤੇ ਦੋਹਤੀ ਦਾ ਕੀਤਾ ਕਤਲ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 26 ਫਰਵਰੀ ਨੂੰ ਇਕ ਘਰ ਤੋਂ ਇਕ ਨੌਜਵਾਨ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਲਾਪਤਾ ਹੋ ਗਈ ਸੀ। ਜਾਣਕਰੀ ਅਨੁਸਾਰ ਦੋ ਸਾਲ ਪਹਿਲਾ ਕੁੜੀ ਸਾਬਿਰ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਇਹੀਤੇਸ਼ਾਮ ਨਾਲ ਨਿਕਾਹ ਕਰ ਲਿਆ ਸੀ। ਹੁਣ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਵੀ ਸੀ ਪਰ ਇਹ ਤਿੰਨੇ ਅਚਾਨ

NRI Post Desk · 1689 ਦਿਨ ਪਹਿਲਾਂ · ਅੱਪਡੇਟ 1688 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 26 ਫਰਵਰੀ ਨੂੰ ਇਕ ਘਰ ਤੋਂ ਇਕ ਨੌਜਵਾਨ, ਉਸ ਦੀ ਪਤਨੀ ਅਤੇ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਲਾਪਤਾ ਹੋ ਗਈ ਸੀ। ਜਾਣਕਰੀ ਅਨੁਸਾਰ ਦੋ ਸਾਲ ਪਹਿਲਾ ਕੁੜੀ ਸਾਬਿਰ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਉਲਟ ਇਹੀਤੇਸ਼ਾਮ ਨਾਲ ਨਿਕਾਹ ਕਰ ਲਿਆ ਸੀ। ਹੁਣ ਉਨ੍ਹਾਂ ਦੀ 6 ਮਹੀਨੇ ਦੀ ਬੱਚੀ ਵੀ ਸੀ ਪਰ ਇਹ ਤਿੰਨੇ ਅਚਾਨਕ ਲਾਪਤਾ ਹੋ ਗਏ। ਇਸ ਸਬੰਧੀ ਸਾਬਿਰ ਦੇ ਪਿਤਾ ਸਾਬਾ ਨੇ ਆਪਣੀ ਕੁੜੀ ਸਾਬਿਰ, ਜਵਾਈ ਇਹੀਤੇਸ਼ਾਮ ਅਤੇ ਦੋਹਤੀ ਰੁਖਸ਼ਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਸੀ।

ਸੰਬੰਧਿਤ ਖ਼ਬਰਾਂ

ਪੁਲਿਸ ਨੇ ਜਦ ਸਾਬਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰਵਾ ਦਿੱਤੀਆਂ। ਦੋਸ਼ੀ ਨੇ ਦੱਸਿਆ ਕਿ ਉਸ ਦੀ ਕੁੜੀ ਮੇਰੀ ਜਾਇਦਾਦ ਤੋਂ ਆਪਣਾ ਹਿੱਸਾ ਮੰਗ ਰਹੀ ਸੀ ਕਿ ਜਦ ਕਿ ਮੈਂ ਉਸ ਨੂੰ ਆਪਣੀ ਮਰਜ਼ੀ ਨਾਲ ਨਿਕਾਹ ਕਰਨ ਦੇ ਕਾਰਨ ਕੁਝ ਨਹੀਂ ਦੇਣਾ ਚਾਹੁੰਦਾ ਸੀ। ਕੁੜੀ ਨੇ ਜਦੋਂ ਜਾਇਦਾਦ ਦੀ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਕੋਲ ਤਿੰਨਾਂ ਨੂੰ ਮਾਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਮਿਲਿਆ। ਇਸ ਕੰਮ ਵਿਚ ਸਾਬਾ ਦੀ ਮਦਦ ਕਰਨ ਵਾਲੇ ਦੋ ਦੋਸ਼ੀ ਅਜੇ ਫ਼ਰਾਰ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!