ਕਾਲਾ ਸੰਘਿਆਂ : ਹਲਕਾ ਖਡੂਰ ਸਾਹਿਬ ਤੋਂ ਪੰਜਾਬ ਡੈਮੋਕਰੇਟਿਕ ਅਲਾਂਇਸ ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਾਲਾ ਸੰਘਿਆਂ ਦੇ ਜੋਤੀ ਪੈਲਸ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਕਾਰਾਂ ਦੀ ਗੱਲ ਸੰਸਦ 'ਚ ਪਹੁਚਾਣ ਅਤੇ ਇਨਸਾਫ ਦੀ ਸ਼ਮਾਂ ਜਲਦੀ ਰੱਖਣ ਲਈ ਲੜ ਰਹੀ ਹਾਂ ਤਾਂ ਕਿ ਜੋ ਪੰਜਾਬ ਨੇ ਸੰਤਾਪ ਹੰਡਾਇਆ ਉਹ ਦੁਬਾਰਾ ਕਦੇ ਨਾ ਵਾਪਰੇ। ਬੀਬੀ ਖਾਲੜਾ ਨੇ ਲੋਕਾਂ ਵੱਲੋਂ ਦਿੱਤੀ ਜਾ ਰਹੀ ਅਥਾਹ ਮੁਹੱਬਤ ਲਈ ਧੰਨਵਾਦ ਕਰਦਿਆਂ ਕਿ ਇਹ ਚੋਣ ਲੋਕ ਆਪ ਲੜ ਰਹੇ ਹਨ ਇਸ ਗੱਲ ਦੀ ਉਹਨਾਂ ਨੂੰ ਵੱਡੀ ਖੁਸ਼ੀ ਹੈ। ਪੀ. ਡੀ. ਏ. ਦੇ ਮੁੱਖ ਬੁਲਾਰਾ ਬੀਬੀ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਬੀਬੀ ਖਾਲੜਾ ਵੱਡੀ ਲੀਡ ਨਾਲ ਜਿੱਤ ਕੇ ਇਤਿਹਾਸ ਰਚਣਗੇ ਅਤੇ ਅਕਾਲੀਆਂ ਅਤੇ ਕਾਂਗਰਸ ਦੀ ਕੋਈ ਵੀ ਚਾਲ ਇੱਥੇ ਕਾਮਯਾਬ ਨਹੀ ਹੋਵੇਗੀ।
ਸੰਬੰਧਿਤ ਖ਼ਬਰਾਂ
ਇਸ ਮੌਕੇ ਤੇ ਬੋਲਾਰਿਆਂ ਵਿਚ ਜੱਥੇ: ਕੁਲਵੰਤ ਸਿੰਘ ਖਹਿਰਾ ਮਾਝਾ, ਗਿਆਨੀ ਪਿਆਰਾ ਸਿੰਘ ਖਾਲਸਾ, ਐਡਵੋਕੇਟ ਸਿਮਰਨਜੀਤ ਕੌਰ, ਡਾ. ਜਗਜੀਵਨ ਕੌਰ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ, ਜ਼ੋਨਲ ਇਨਚਾਰਜ ਤਰਸੇਮ ਡੌਲਾ ਅਤੇ ਤਰਸੇਮ ਥਾਪਰ, ਇੰਟਰਨੈਸ਼ਨਲ ਹਿਊਮਨ ਰਾਈਟਸ ਓਰਗਾਨਾਈਜ਼ੇਸ਼ਨ ਦੇ ਚੇਅਰਪਰਸਨ ਡੀ. ਐਸ. ਗਿੱਲ, ਗੁਰਦਾਵਰ ਸਿੰਘ ਮਾਧੋਪੁਰ ਜਲੋਵਾਲ, ਨਰਿੰਦਰ ਸਿੰਘ ਫੁੱਲ, ਗਗਨਦੀਪ ਸਿੰਘ ਅਵਾਦਾਨ ਜਿਲ੍ਹਾ ਪ੍ਰਧਾਨ ਆਈ. ਟੀ. ਵਿੰਗ ਪੰਜਾਬ ਏਕਤਾ ਪਾਰਟੀ ਨੇ ਸਬੋਧਨ ਕਰਦਿਆਂ ਬੀਬੀ ਖਾਲੜਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਇਤਹਾਸ ਬਣਾਉਣ ਦੀ ਅਪੀਲ ਕੀਤੀ।
ਸਟੇਜ ਦੀ ਸੇਵਾ ਜਸਵੰਤ ਸਿੰਘ ਟੋਨਾ ਨੇ ਨਿਭਾਈ। ਇਸ ਮੋਕੇ ਤੇ ਦਲਜੀਤ ਸਿੰਘ ਦੂਲੋਵਾਲ ਜਿਲ੍ਹਾ ਪਧਾਨ ਲੋਕ ਇਨਸਾਫ਼ ਪਾਰਟੀ, ਹਰਜਿੰਦਰ ਸਿੰਘ ਖਾਲਸਾ ਸਾਬਕਾ ਚੇਅਰਮੇਨ ਜਿਲ੍ਹਾ ਪ੍ਰੀਸ਼ਦ ਕਪੂਰਥਲਾ, ਮੁਖਤਿਆਰ ਸਿੰਘ ਬਿੱਕਾ, ਗੁਜਰਾਜ ਸਿੰਘ ਸੰਘਾ, ਡਾ. ਸੁਰਜੀਤ ਸਿੰਘ ਖੁਸਰੋਪੁਰ, ਸੁਖਵੰਤ ਸਿੰਘ, ਜਸਵਿੰਦਰ ਸਿੰਘ ਅਠੌਲਾ, ਸੁਖਜੀਤ ਸਿੰਘ ਨੱਥੂ ਚਾਹਲ, ਜੱਥੇ: ਗੁਰਦੇਵ ਸਿੰਘ ਸੰਘਾ, ਅਜੀਤ ਸਿੰਘ ਨੱਥੂ ਚਾਹਲ, ਬਿੱਲੂ ਸ਼ਹਿਰੀਆ, ਪਾਰਾ ਕੰਗ, ਸ਼ਾਇਰ ਕੰਵਲ ਇਕਵਾਲ, ਲਖਵੀਰ ਸਿੰਘ ਸੋਢੀ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਚਾਹਲ, ਪ੍ਰੇਮ ਸਿੰਘ ਸੰਘਾ, ਪਾਲ ਸਿੰਘ ਸੰਧੂ ਚੱਠਾ, ਗੁਰਦੀਪ ਸਿੰਘ ਸੁੰਨੜ, ਕਾਮਰੇਡ ਬਿੰਦੂ ਸੁੰਨੜ, ਮਹਾਂ ਸਿੰਘ, ਮਨਪ੍ਰੀਤ ਸਿੰਘ ਸੰਘਾ, ਕਾਂਤਾ ਨਾਗਰਾ, ਸਾਬਕਾ ਸੰਮਤੀ ਮੈਂਬਰ ਤੀਰਥ ਰਾਮ, ਬਿੱਟੂ, ਸਤਵੀਰ ਸਿੰਘ, ਲੱਖਾ ਸਿੰਘ, ਬਲਰਾਮ ਸਹਾਏ ਮੜ੍ਹੀਆਂ, ਜਸਵੀਰ ਸਿੰਘ ਖੁਸਰੋਪੁਰ, ਜੱਥੇ: ਬੂਟਾ ਸਿੰਘ ਖੁਸਰੋਪੁਰ, ਗੀਤਕਾਰ ਰਾਮ ਲਾਲ, ਓਮੀ ਕਾਲੇ ਸੰਘਿਆਂ ਵਾਲਾ, ਗਾਇਕ ਗੁਰਸਹਿਜ ਗਿੱਲ, ਨਵਜੀਤ ਗਿੱਲ, ਬਿੱਲਾ ਸੰਘਾ, ਸੰਤੋਖ ਸਿੰਘ ਭੇਟਾਂ, ਮਨਜੀਤ ਸਿੰਘ ਕੋਹਾਲਾ, ਪੱਪਾ ਬਨਵਾਲੀਪੁਰ ਸਾਬਕਾ ਸਰਪੰਚ, ਰਣਵੀਰ ਸਿੰਘ ਖਾਲਸਾ, ਕਮਲਪ੍ਰੀਤ ਸਿੰਘ ਬਾਜਵਾ ਲੱਖਣਕਲਾਂ, ਗੁਰਮੇਲ ਸਿੰਘ ਗੇਲੀ, ਪ੍ਰਸ਼ੋਤਮ ਲਾਲ ਅਤੇ ਵੱਡੀ ਗਿਣਤੀ ਵਿਚ ਬੀਬੀਆਂ ਹਾਜ਼ਿਰ ਸਨ।






