|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹਿਮਾਚਲ ਪ੍ਰਦੇਸ਼ ਹਾਦਸੇ 'ਚ ਜਖ਼ਮੀ ਤੇ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਦਿਤੇ ਜਾਵੇਗੀ ਆਰਥਿਕ ਮਦਦ : ਮੋਦੀ

ਕਿੰਨੌਰ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਬਟਸੇਨੀ ਨੇੜੇ ਪਹਾੜ ਤੋਂ ਚੱਟਾਨ ਡਿੱਗਣ ਅਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ 9 ਸੈਲਾਨੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ

NRI Post Desk · 1949 ਦਿਨ ਪਹਿਲਾਂ · ਅੱਪਡੇਟ 1949 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਿਮਾਚਲ ਪ੍ਰਦੇਸ਼ ਹਾਦਸੇ 'ਚ ਜਖ਼ਮੀ ਤੇ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਦਿਤੇ ਜਾਵੇਗੀ ਆਰਥਿਕ ਮਦਦ : ਮੋਦੀ
📷 NRI Post Desk

ਕਿੰਨੌਰ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਬਟਸੇਨੀ ਨੇੜੇ ਪਹਾੜ ਤੋਂ ਚੱਟਾਨ ਡਿੱਗਣ ਅਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਆਉਣ ਨਾਲ 9 ਸੈਲਾਨੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ।

ਸੰਬੰਧਿਤ ਖ਼ਬਰਾਂ

ਬੀਤੇ ਐਤਵਾਰ ਨੂੰ ਇਕ ਟੈਂਪੂ ਟਰੈਵਲ ਦੇ ਇਸ ਹਾਦਸੇ ਦਾ ਸ਼ਿਕਾਰ ਹੋਣ ਨਾਲ ਇਸ ਵਿਚ ਸਵਾਰ 9 ਸੈਲਾਨੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ ਸਨ। ਮਿ੍ਰਤਕਾਂ ਵਿਚ ਛੱਤੀਸਗੜ੍ਹ ਦੇ ਕੋਰਬਾ ਤੋਂ ਜਲ ਸੈਨਾ ਦੇ ਲੈਫਟੀਨੈਂਟ ਅਮੋਚ ਬਾਪਤ (27), ਉਨ੍ਹਾਂ ਦੇ ਦੋਸਤ ਸਤੀਸ਼ ਕਟਕਬਾਰ (34), ਰਾਜਸਥਾਨ ਦੇ ਸੀਕਰ ਦੇ ਇਕ ਹੀ ਪਰਿਵਾਰ ਦੇ 3 ਲੋਕ ਅਨੁਰਾਗ ਬਿਆਨੀ (31), ਮਾਇਆ ਦੇਵੀ ਬਿਆਨੀ, ਰਿਚਾ ਬਿਆਨੀ (25), ਜੈਪੁਰ ਵਾਸੀ ਡਾ. ਦੀਪਾ ਸ਼ਰਮਾ (34), ਮਹਾਰਾਸ਼ਟਰ ਤੋਂ ਪ੍ਰਤੀਕਸ਼ਾ ਸੁਨੀਲ ਪਾਟਿਲ (27), ਕੁਮਾਰ ਉੱਲਾਸ ਵੇਦ ਪਾਠਕ (37) ਅਤੇ ਵਾਹਨ ਚਾਲਕ ਉਮਰਾਵ ਸਿੰਘ (42) ਸ਼ਾਮਲ ਹਨ।

ਕਿੰਨੌਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਅੱਜ ਇੱਥੇ ਦੱਸਿਆ ਕਿ ਮਿ੍ਰਤਕਾਂ ਵਿਚੋਂ 8 ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਣ ਲਈ ਦਿੱਲੀ ਭੇਜ ਦਿੱਤੀਆਂ ਗਈਆਂ ਹਨ। ਜਲ ਸੈਨਾ ਅਧਿਕਾਰੀ ਦੀ ਲਾਸ਼ ਫ਼ੌਜ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਉੱਥੇ ਹੀ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਓਧਰ ਜ਼ਿਲ੍ਹਆ ਡਿਪਟੀ ਕਮਿਸ਼ਨਰ ਨੇ ਬਾਹਰੀ ਸੈਲਾਨੀਆਂ ਨੂੰ ਸਾਂਗਲਾ ਤੋਂ ਛਿਤਕੁਲ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!