|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲਾਪਤਾ ਜਹਾਜ਼ AN-32 ਦਾ ਮਿਲਿਆ ਮਲਬਾ, ਕੈਪਟਨ ਨੇ ਪ੍ਰਗਟਾਇਆ ਦੁੱਖ

ਦਿੱਲੀ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ ਦੇ ਲਾਪਤਾ AN-32 ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਹ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਮਿਲਿਆ ਹੈ। ਹਾਦਸੇ ਵੇਲੇ ਇਸ ਵਿਮਾਨ 'ਚ 13 ਵਿਅਕਤੀ ਸਵਾਰ ਸਨ। ਭਾਰਤੀ ਏਅਰਫ਼ੋਰਸ ਦੇ ਅਧਿਕਾਰਕ ਟਵਿੱਟਰ ਨੇ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦਿੱਲੀ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ ਦੇ ਲਾਪਤਾ AN-32 ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਹ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਮਿਲਿਆ ਹੈ। ਹਾਦਸੇ ਵੇਲੇ ਇਸ ਵਿਮਾਨ 'ਚ 13 ਵਿਅਕਤੀ ਸਵਾਰ ਸਨ। ਭਾਰਤੀ ਏਅਰਫ਼ੋਰਸ ਦੇ ਅਧਿਕਾਰਕ ਟਵਿੱਟਰ ਨੇ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਭਾਰਤੀ ਹਵਾਈ ਫ਼ੌਜ ਨੇ ਕਿਹਾ, "ਅਰੁਣਾਚਲ ਪ੍ਰਦੇਸ਼ ਦੇ ਟਾਟੋ ਇਲਾਕੇ ਦੇ ਉੱਤਰ-ਪੂਰਬ 'ਚ ਲੀਪੋ ਤੋਂ 16 ਕਿਲੋਮੀਟਰ ਲਗਭਗ 12,000 ਫੁੱਟ ਦੀ ਉਚਾਈ 'ਤੇ ਹਵਾਈ ਫ਼ੌਜ ਦਾ ਲਾਪਤਾ AN-32 ਜਹਾਜ਼ ਦਾ ਮਲਬਾ ਅੱਜ ਵੇਖਿਆ ਗਿਆ। ਹੁਣ ਹੈਲੀਕਾਪਟਰ ਨਾਲ ਇਲਾਕੇ ਦੀ ਤਲਾਸ਼ ਜਾਰੀ ਹੈ।"

AN-32 ਜਹਾਜ਼ ਦੇ 8 ਦਿਨਾਂ ਬਾਅਦ ਮਲਬਾ ਲੱਬਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, "AN-32 ਜਹਾਜ਼ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਲਈ ਉਹ ਖੇਦ ਦਾ ਪ੍ਰਗਟਾਵਾ ਕਰਦੇ ਹਨ, ਜਿਸ ਦਾ ਮਲਬਾ ਜਹਾਜ਼ ਦੇ ਗੁਆਚਣ ਤੋਂ 8 ਦਿਨਾਂ ਬਾਅਦ ਮਿਲਿਆ ਹੈ। ਉਹ ਪ੍ਰਾਰਥਨਾ ਕਰਦੇ ਹਨ ਕਿ ਇਸ ਵਿੱਚ ਰਹਿਣ ਵਾਲੇ ਜਿੰਦਾ ਬਚੇ ਹੋਣ ਅਤੇ ਉਨ੍ਹਾਂ ਨੂੰ ਜਲਦੀ ਲੱਭ ਲਿਆ ਜਾਵੇ।"

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!