|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੰਗਲਾਦੇਸ਼ 'ਚ ਜ਼ਿਊਂਦੇ ਸੜੇ 10 ਲੋਕ

ਢਾਕਾ (Vikram Sehajpal) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਇੱਕ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ ਖ਼ਬਰ ਲਿਖੇ ਜਾਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ੈਕਟਰੀ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਪਿਛਲੇ ਹਫ਼ਤੇ ਵੀ ਰਾਜਧਾਨੀ ਦੇ ਬਾਹਰੀ ਇਲਾਕੇ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ।ਸਮਾਚਾਰ ਏਜ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਢਾਕਾ (Vikram Sehajpal) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀ ਇੱਕ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ ਖ਼ਬਰ ਲਿਖੇ ਜਾਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫ਼ੈਕਟਰੀ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ। ਪਿਛਲੇ ਹਫ਼ਤੇ ਵੀ ਰਾਜਧਾਨੀ ਦੇ ਬਾਹਰੀ ਇਲਾਕੇ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ।ਸਮਾਚਾਰ ਏਜੰਸੀ ਇਫੇ ਮੁਤਾਬਕ, "ਅੱਗ ਬੁਝਾਉ ਵਿਭਾਗ ਮੁਤਾਬਕ ਰਾਜਧਾਨੀ ਦੇ ਨੇੜਲੇ ਗਾਜਪੁਰ ਦੇ ਇੱਕ ਬਿਜਲਈ ਪੱਖਿਆਂ ਦੀ ਫ਼ੈਕਟਰੀ ਵਿੱਚ ਸ਼ਾਮ 5.45 ਤੇ ਅੱਗ ਲੱਗ ਗਈ।

ਸੰਬੰਧਿਤ ਖ਼ਬਰਾਂ

ਅੱਗ ਲੱਗਣ ਤੋਂ ਬਾਅਦ ਇਸ ਇਮਾਰਤ ਚੋਂ 10 ਲਾਸ਼ਾ ਬਾਹਰ ਕੱਢੀਆਂ ਗਈਆਂ ਹਨ।"ਅੱਗ ਬੁਝਾਉਣ ਵਾਲੇ ਅਤੇ ਸਿਵਲ ਡਿਫੈਂਸ ਡਿਵੀਜ਼ਨ ਦੇ ਮੁਖੀ ਦੇਵਾਸ਼ੀਸ਼ ਬਰਧਨ ਨੇ ਕਿਹਾ, "ਤਿੰਨ ਮੰਜ਼ਲਾ ਇਮਾਰਤ ਵਿੱਚ ਲੋਹੇ ਦੀ ਨਾਲੀਦਾਰ ਛੱਤ ਹੈ ਅਤੇ ਇਸ ਇਮਾਰਤ ਵਿੱਚ ਮਹਿਜ਼ ਇੱਕ ਹੀ ਨਿਕਾਸ ਹੈ। ਫ਼ੈਕਟਰੀ ਕੋਲ ਕੋਈ ਫ਼ਾਇਰ ਲਾਇਸੈਂਸ ਨਹੀਂ ਹੈ ਤਾਂ ਸਾਨੂੰ ਲੱਗਦਾ ਹੈ ਕਿ ਫ਼ੈਕਟਰੀ ਗ਼ੈਰ ਕਾਨੂੰਨੀ ਹੈ।"ਉਨ੍ਹਾਂ ਕਿਹਾ ਕਿ ਅੱਗ ਤੇ ਕਾਬੂ ਪਾਏ ਜਾਣ ਤੋਂ ਬਾਅਦ ਅੱਗ ਬੁਝਾਉ ਦਸਤੇ ਨੂੰ ਉੱਥੋਂ 10 ਮ੍ਰਿਤਕ ਦੇਹਾਂ ਮਿਲੀਆਂ ਹਨ।

ਹਾਲਾਂਕਿ ਇਸ ਤੋਂ ਇਲਾਵਾ ਹੋਰ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਬੰਗਲਾਦੇਸ਼ ਵਿੱਚ ਫ਼ੈਕਟਰੀਆਂ ਵਿੱਚ ਅੱਗ ਲੱਗਣਾ ਹੁਣ ਇੱਕ ਆਮ ਜਿਹੀ ਗੱਲ ਜਾਪਦੀ ਹੈ ਜਿਸ ਕਰਕੇ ਬੰਗਲਾਦੇਸ਼ ਨੂੰ ਕੌਮਾਂਤਰੀ ਜਾਚ ਦਾ ਸਾਹਮਣਾ ਵੀ ਕਰਨਾ ਪਿਆ ਸੀ।ਬੰਗਲਾਦੇਸ਼ ਅੱਗ ਬੁਝਾਉ ਮਹਿਕਮੇ ਮੁਤਾਬਕ 2004 ਤੋਂ 2018 ਦੇ ਵਿਚਾਲੇ ਅੱਗ ਲੱਗਣ ਦੇ 89,923 ਮਾਮਲੇ ਦਰਜ ਕੀਤੇ ਗਏ ਹਨ ਜਿੰਨਾਂ ਵਿੱਚ 1970 ਲੋਕਾਂ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!