|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ 'ਚ ਲੱਗੀ ਅੱਗ, ਮਰੀਜ਼ ਦਾ ਬਚਾਅ ਪਰ...

ਨਿਊਜ਼ ਡੈਸਕ : ਦੇਰ ਰਾਤ ਨਵਾਂ ਸ਼ਹਿਰ-ਚੰਡੀਗੜ੍ਹ ਮਾਰਗ 'ਤੇ ਬਲਾਚੌਰ ਦੇ ਪਿੰਡ ਲੋਹਟ ਨਜ਼ਦੀਕ ਇਕ ਐਬੂਲੈਂਸ, ਜੋ ਕਿ ਇਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜ਼ ਨੂੰ ਲੈਣ ਗਈ ਸੀ। ਇਸ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ। ਜਦੋਂ ਐਬੂਲੈਂਸ ਡਰਵਾਈਵਰ ਵੱਲੋਂ ਜ਼ਖ਼ਮੀ ਮਰੀਜ਼ ਨੂੰ ਐਬੂਲੈਂਸ ਵਿਚ ਪਾਇਆ ਜਾ ਰਿਹਾ ਸੀ ਕਿ ਇਸ ਵਿਚਕਾਰ ਐਬੂਲੈਂਸ ਦੀ ਅਗਲੀ ਸਾਈਡ ਤੋਂ ਧੂੰਆਂ ਨਿਕਲਣ ਲੱ

NRI Post Desk · 1738 ਦਿਨ ਪਹਿਲਾਂ · ਅੱਪਡੇਟ 1738 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ 'ਚ ਲੱਗੀ ਅੱਗ, ਮਰੀਜ਼ ਦਾ ਬਚਾਅ ਪਰ...
📷 NRI Post Desk

ਨਿਊਜ਼ ਡੈਸਕ : ਦੇਰ ਰਾਤ ਨਵਾਂ ਸ਼ਹਿਰ-ਚੰਡੀਗੜ੍ਹ ਮਾਰਗ 'ਤੇ ਬਲਾਚੌਰ ਦੇ ਪਿੰਡ ਲੋਹਟ ਨਜ਼ਦੀਕ ਇਕ ਐਬੂਲੈਂਸ, ਜੋ ਕਿ ਇਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜ਼ ਨੂੰ ਲੈਣ ਗਈ ਸੀ। ਇਸ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ। ਜਦੋਂ ਐਬੂਲੈਂਸ ਡਰਵਾਈਵਰ ਵੱਲੋਂ ਜ਼ਖ਼ਮੀ ਮਰੀਜ਼ ਨੂੰ ਐਬੂਲੈਂਸ ਵਿਚ ਪਾਇਆ ਜਾ ਰਿਹਾ ਸੀ ਕਿ ਇਸ ਵਿਚਕਾਰ ਐਬੂਲੈਂਸ ਦੀ ਅਗਲੀ ਸਾਈਡ ਤੋਂ ਧੂੰਆਂ ਨਿਕਲਣ ਲੱਗਾ ਤੇ ਦੇਖਦੇ-ਦੇਖਦੇ ਹੀ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਨੇ ਜ਼ਖ਼ਮੀ ਮਰੀਜ਼ ਨੂੰ ਚੌਕਸੀ ਨਾਲ ਐਬੂਲੈਂਸ 'ਚੋਂ ਬਾਹਰ ਕੱਢ ਲਿਆ।

ਸੰਬੰਧਿਤ ਖ਼ਬਰਾਂ

ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੇ ਆਉਣ ਤਕ ਐਬੂਲੈਂਸ ਸੜ ਕੇ ਸੁਆਹ ਹੋ ਚੁੱਕੀ ਸੀ। ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਮਰੀਜ਼ ਦੋਵੇਂ ਸੁਰੱਖਿਅਤ ਬਾਹਰ ਆ ਗਏ ਪਰ ਐਂਬੂਲੈਂਸ ਸੜ ਗਈ। ਡਰਵਾਈਰ ਨੇ ਜ਼ਖ਼ਮੀ ਮਰੀਜ਼ ਨੂੰ ਨਜ਼ਦੀਕ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!