ਲੁਧਿਆਣਾ : ਸ਼ਹਿਰ ਦੇ ਗਿਲ ਰੋਡ ਸਥਿਤ ਬੈਂਕ ਆਫ ਬੜੋਦਾ ਦੀ ਬ੍ਰਾਂਚ ਦੇ ਸਟ੍ਰਾਂਗ ਰੂਮ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਦੀ ਇਸ ਘਟਨਾ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ।
ਸੰਬੰਧਿਤ ਖ਼ਬਰਾਂ
ਜਾਣਕਾਰੀ ਮੁਤਾਬਿਕ ਗਿਲ ਰੋਡ 'ਤੇ ਬੈਂਕ ਆਫ ਬੜੌਦਾ ਦੀ ਬ੍ਰਾਂਚ 'ਤੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਹ ਅੱਗ ਬੈਂਕ ਦੇ ਸਟ੍ਰਾਂਗ ਰੂਮ 'ਚ ਲੱਗੀ ਸੀ। ਇਹ ਅੱਗ ਸਵੇਰੇ ਲਗਪਗ ਸਵਾ ਨੌਂ ਵਜੇ ਲੱਗੀ ਹੈ। ਦੁਕਾਨਦਾਰਾਂ ਨੇ ਜਦੋਂ ਬੈਂਕ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਇਕ ਗੱਡੀ ਤਰੁੰਤ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ।






