|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੇਰ ਰਾਤ ਕੱਪੜਾ ਫੈਕਟਰੀ ਨੂੰ ਲਗੀ ਭਿਆਨਕ ਅੱਗ

ਲੁਧਿਆਣਾ : ਮਹਾਨਗਰ ਦੇ ਰਾਹੋਂ ਰੋਡ ਸਥਿਤ ਦੀਵਾਨ ਨਿਟਵੇਅਰ ਨਾਂ ਦੀ ਕੱਪੜਾ ਫੈਕਟਰੀ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਫੈਕਟਰੀ ਦਾ ਕਾਫੀ ਹਿੱਸਾ ਆਪਣੀ ਲਪੇਟ 'ਚ ਲੈ ਲਿਆ। ਫੈਕਟਰੀ ਅੰਦਰ ਮੌਜੂਦ ਧਾਗੇ ਅਤੇ ਕੱਪੜੇ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਸਵੇਰ ਹੋਣ ਤਕ ਭਿਆਨਕ ਰੂਪ ਧਾਰ ਚੁੱਕੀ ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਭਾਰੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਮਹਾਨਗਰ ਦੇ ਰਾਹੋਂ ਰੋਡ ਸਥਿਤ ਦੀਵਾਨ ਨਿਟਵੇਅਰ ਨਾਂ ਦੀ ਕੱਪੜਾ ਫੈਕਟਰੀ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਫੈਕਟਰੀ ਦਾ ਕਾਫੀ ਹਿੱਸਾ ਆਪਣੀ ਲਪੇਟ 'ਚ ਲੈ ਲਿਆ। ਫੈਕਟਰੀ ਅੰਦਰ ਮੌਜੂਦ ਧਾਗੇ ਅਤੇ ਕੱਪੜੇ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਸਵੇਰ ਹੋਣ ਤਕ ਭਿਆਨਕ ਰੂਪ ਧਾਰ ਚੁੱਕੀ ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵੱਲੋਂ ਭਾਰੀ ਮੁਸ਼ੱਕਤ ਕੀਤੀ ਗਈ।ਰਾਹੁਲ ਰੋਡ ਦੀ ਦੀਵਾਨ ਨਿਟਵੇਅਰ ਨਾਂ ਦੀ ਇਸ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ ਏਨੀ ਭਿਆਨਕ ਸੀ ਕਿ ਅੱਗ ਦੇ ਸੇਕ ਕਾਰਨ ਫੈਕਟਰੀ ਦੇ ਲੈਂਟਰ ਦਾ ਕਾਫੀ ਹਿੱਸਾ ਡਿੱਗ ਪਿਆ।

ਸੰਬੰਧਿਤ ਖ਼ਬਰਾਂ

ਅੱਗ ਲੱਗਣ ਮੌਕੇ ਫੈਕਟਰੀ ਵਿਚ ਕੰਮ ਬੰਦ ਸੀ ਜਿਸ ਕਾਰਨ ਲੇਬਰ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਲਗਾਤਾਰ ਅੱਗ ਬੁਝਾਉਣ ਲਈ ਯਤਨ ਜਾਰੀ ਹਨ ਪਰ ਇਸ ਭਿਆਨਕ ਅਗਨੀਕਾਂਡ ਵਿਚ ਫੈਕਟਰੀ ਅੰਦਰ ਪਈਆਂ ਮਸ਼ੀਨਾਂ ਅਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ।ਰਾਹਤ ਕਾਰਜ ਟੀਮਾਂ ਮੌਕੇ 'ਤੇ ਡਟੀਆਂ ਹਨ ਅਤੇ ਜੇਸੀਬੀ ਮਸ਼ੀਨਾਂ ਨਾਲ ਮਲਬਾ ਹਟਾ ਕੇ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਫੈਕਟਰੀ ਦੀ ਭਿਆਨਕ ਅੱਗ ਫੈਲਣ ਕਾਰਨ ਆਲੇ-ਦੁਆਲੇ ਰਹਿੰਦੇ ਲੋਕਾਂ ਵਿਚ ਭੱਜ-ਦੌੜ ਦਾ ਮਾਹੌਲ ਬਣਿਆ ਰਿਹਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!