|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੇਤਾਂ 'ਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਏਕੜ ਕਣਕ ਦਾ ਨਾੜ ਸਾੜ ਕੇ ਸੁਆਹ

ਭਵਾਨੀਗੜ : ਅੱਜ ਨਜ਼ਦੀਕੀ ਪਿੰਡ ਕਪਿਆਲ, ਅਕਬਰਪੁਰ ਅਤੇ ਮਹਿਸਮਪੁਰ ਦੇ ਖੇਤਾਂ 'ਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਏਕੜ ਕਣਕ ਦਾ ਨਾੜ ਸਾੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਕਪਿਆਲ ਦੇ ਖੇਤਾਂ ਚੋਂ ਸ਼ੁਰੂ ਹੋਈ ਅੱਗ ਤੇਜ ਹਵਾ ਕਾਰਨ ਦੇਖਦਿਆਂ ਹੀ ਦੇਖਦਿਆਂ ਅਕਬਰਪੁਰ ਤੇ ਘਨੌੜ ਜੱਟਾਂ ਪਿੰਡਾਂ ਤੱਕ ਦੇ ਖੇਤਾਂ ਵਿਚ ਫੈਲਦੀ ਗਈ।ਪਤਾ ਲੱਗਦਿਆਂ ਹੀ ਵੱਡੀ ਗਿਣਤੀ ਲੋਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਭਵਾਨੀਗੜ : ਅੱਜ ਨਜ਼ਦੀਕੀ ਪਿੰਡ ਕਪਿਆਲ, ਅਕਬਰਪੁਰ ਅਤੇ ਮਹਿਸਮਪੁਰ ਦੇ ਖੇਤਾਂ 'ਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਏਕੜ ਕਣਕ ਦਾ ਨਾੜ ਸਾੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਕਪਿਆਲ ਦੇ ਖੇਤਾਂ ਚੋਂ ਸ਼ੁਰੂ ਹੋਈ ਅੱਗ ਤੇਜ ਹਵਾ ਕਾਰਨ ਦੇਖਦਿਆਂ ਹੀ ਦੇਖਦਿਆਂ ਅਕਬਰਪੁਰ ਤੇ ਘਨੌੜ ਜੱਟਾਂ ਪਿੰਡਾਂ ਤੱਕ ਦੇ ਖੇਤਾਂ ਵਿਚ ਫੈਲਦੀ ਗਈ।ਪਤਾ ਲੱਗਦਿਆਂ ਹੀ ਵੱਡੀ ਗਿਣਤੀ ਲੋਕ ਅੱਗ ਬੁਝਾਉਣ ਲਈ ਪੁੱਜੇ ਪ੍ਰੰਤੂ ਅੱਗ ਇਨੀਂ ਭਿਆਨਕ ਸੀ ਕਿ ਬੁਝਣ ਦਾ ਨਾਮ ਨਹੀਂ ਸੀ ਲੈ ਰਹੀ।

ਸੰਬੰਧਿਤ ਖ਼ਬਰਾਂ

ਇਸਤੋਂ ਬਾਅਦ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਦੀ ਇਸ ਘਟਨਾ ਵਿਚ ਕਿਸਾਨਾਂ ਦੇ ਖੇਤਾਂ 'ਚ ਤੂੜੀ ਬਣਾਉਣ ਲਈ ਬਚਿਆ ਕਣਕ ਦਾ ਕਰੀਬ 200 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲੈ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਪਿੰਡ ਮਹਿਸਮਪੁਰ ਦੇ ਖੇਤਾਂ ਵਿਚ ਲੱਗੀ ਅਚਾਨਕ ਅੱਗ ਨੇ ਕਰੀਬ 20 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!