|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

US ਨੇਵੀ-ਏਅਰ ਫੋਰਸ ਬੇਸ ਪਰਲ ਹਾਰਬਰ 'ਤੇ ਹੋਈ ਫਾਈਰਿੰਗ

ਵਾਸ਼ਿੰਗਟਨ ਡੈਸਕ (Vikram Sehajpal) : ਬੁੱਧਵਾਰ ਨੂੰ ਯੂਐਸ ਨੇਵੀ ਦੇ ਪਰਲ ਹਾਰਬਰ ਦੇ ਸ਼ਿਪਯਾਰਡ ਵਿੱਚ ਗੋਲੀ ਬਾਰੀ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਦੁਪਹਿਰ 2.30 ਵਜੇ ਦੇ ਕਰੀਬ ਇੱਕ ਬੰਦੂਕਧਾਰੀ ਨੇ ਕੀਤੀ। ਫਾਇਰਿੰਗ ਦੌਰਾਨ 3 ਵਿਅਕਤੀ ਜ਼ਖ਼ਮੀ ਹੋ ਗਏ ਹਨ।ਦਸੱਣਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (Vikram Sehajpal) : ਬੁੱਧਵਾਰ ਨੂੰ ਯੂਐਸ ਨੇਵੀ ਦੇ ਪਰਲ ਹਾਰਬਰ ਦੇ ਸ਼ਿਪਯਾਰਡ ਵਿੱਚ ਗੋਲੀ ਬਾਰੀ ਦੀ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਦੁਪਹਿਰ 2.30 ਵਜੇ ਦੇ ਕਰੀਬ ਇੱਕ ਬੰਦੂਕਧਾਰੀ ਨੇ ਕੀਤੀ। ਫਾਇਰਿੰਗ ਦੌਰਾਨ 3 ਵਿਅਕਤੀ ਜ਼ਖ਼ਮੀ ਹੋ ਗਏ ਹਨ।ਦਸੱਣਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਅਤੇ ਉਨ੍ਹਾਂ ਦੀ ਟੀਮ ਵੀ ਉਥੇ ਮੌਜੂਦ ਸੀ।

ਸੰਬੰਧਿਤ ਖ਼ਬਰਾਂ

ਏਅਰ ਚੀਫ ਮਾਰਸ਼ਲ, ਜੋ ਕਿ ਯੂਐਸ ਨੇਵੀ ਅਤੇ ਏਅਰ ਫੋਰਸ ਦੇ ਪਰਲ ਹਾਰਬਰ-ਹਿਕਮ ਜੁਆਇੰਟ ਬੇਸ 'ਚ ਰੁੱਕੇ ਹੋਏ ਸਨ।ਘਟਨਾ ਵਾਪਰਨ 'ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਫਾਇਰਿੰਗ ਕਰਨ ਵਾਲੇ ਵਿਅਕਤੀ ਨਾਲ ਮੁਕਾਬਲਾ ਕੀਤਾ। ਸੁਰੱਖਿਆ ਕਾਰਨਾਂ ਕਰਕੇ ਸ਼ਿਪਯਾਰਡ ਨੂੰ ਇਸ ਸਮੇਂ ਬੰਦ ਕਰ ਦਿੱਤਾ ਗਿਆ ਹੈ। ਪਰਲ ਹਾਰਬਰ ਅਤੇ ਹਿਕਮ ਦੇ ਸੰਯੁਕਤ ਅਧਾਰ 'ਤੇ ਟਵੀਟ ਕੀਤਾ ਕਿ, "ਸੁਰੱਖਿਆ ਬਲਾਂ ਨੇ ਪਰਲ ਹਾਰਬਰ ਵਿੱਚ ਨੇਵਲ ਸ਼ਿਪਯਾਰਡ ਵਿੱਚ ਕੀਤੀ ਗੋਲੀਬਾਰੀ ਦਾ ਜਵਾਬ ਦਿੱਤਾ।"

ਇਹ ਘਟਨਾ ਦੁਪਹਿਰ 1:30 ਵਜੇ ਵਾਪਰੀ ਸੀ। ਸੁਰੱਖਿਆ ਦੇ ਮੱਦੇਨਜ਼ਰ, ਪਰਲ ਹਾਰਬਰ ਅਤੇ ਹਿਕਮ ਦੇ ਸੰਯੁਕਤ ਅਧਾਰ ਦੇ ਫਾਟਕ ਬੰਦ ਹਨ। ਦੱਸ ਦੇਈਏ ਕਿ ਸਮੁੰਦਰੀ ਜਹਾਜ਼ ਪਰਲ ਹਾਰਬਰ ਅਤੇ ਹਿਕਮ ਦੇ ਸਾਂਝੇ ਅਧਾਰ ਦਾ ਹਿੱਸਾ ਹੈ, ਜੋ ਕਿ ਹੋਨੋਲੂਲੂ ਦੇ ਨਾਲ ਲੱਗਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਯੂਐਸ ਨੇਵੀ ਦੇ ਪਰਲ ਹਾਰਬਰ ਦੇ ਸ਼ਿਪਯਾਰਡ ਵਿੱਚ ਗੋਲੀ ਬਾਰੀ ਕਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!