|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਊਡਾਣਾਂ ਮਹਿੰਗੀਆਂ ਹੋਈਆਂ! ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਕਿਰਾਏ ‘ਚ 20% ਵਾਧਾ!

ਸਿਡਨੀ (ਪਾਇਲ): ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿਚ ਵਾਧਾ ਕੀਤਾ ਹੈ।

NRI Post Desk · 397 ਦਿਨ ਪਹਿਲਾਂ · ਅੱਪਡੇਟ 397 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਊਡਾਣਾਂ ਮਹਿੰਗੀਆਂ ਹੋਈਆਂ! ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਕਿਰਾਏ ‘ਚ 20% ਵਾਧਾ!
📷 NRI Post Desk

ਸਿਡਨੀ (ਪਾਇਲ): ਹਵਾਈ ਸਫਰ ਅਗਲੇ ਮਹੀਨੇ ਪਹਿਲੀ ਨਵੰਬਰ ਤੋਂ ਮਹਿੰਗਾ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਤੇ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅੰਤਰਰਾਸ਼ਟਰੀ ਸਫਰ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਵੱਖ-ਵੱਖ ਏਅਰ ਲਾਈਨਾਂ ਨੇ ਆਪਣੀ ਵੈਬਸਾਈਟ ’ਤੇ ਪਹਿਲੀ ਨਵੰਬਰ ਤੋਂ ਟਿਕਟਾਂ ਦੀ ਵਿਕਰੀ ਵਿਚ ਵਾਧਾ ਕੀਤਾ ਹੈ।

ਸੰਬੰਧਿਤ ਖ਼ਬਰਾਂ

ਹਵਾਈ ਟਿਕਟਾਂ ਦੇ ਏਜੰਟ ਨੇ ਦੱਸਿਆ ਕਿ ਸਿਡਨੀ ਤੋਂ ਦਿੱਲੀ ਹਵਾਈ ਸਫ਼ਰ ਕੁਝ ਦਿਨ ਪਹਿਲੋਂ 950 ਡਾਲਰ ਦੇ ਕਰੀਬ ਸੀ ਜੋ ਹੁਣ 1200 ਤੋਂ ਵੀ ਵੱਧ ਹੋ ਗਿਆ ਹੈ। ਇਸ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਵਧੇਰੇ ਏਅਰ ਲਾਈਨ ਕੰਪਨੀਆਂ ਨੇ ਮੁਸਾਫ਼ਰਾਂ ਦੇ ਕੈਰੀ ਬੈਗ ਦਾ ਭਾਰ ਜੋ ਪਹਿਲੋਂ ਦਸ ਕਿਲੋਗ੍ਰਾਮ ਸਨ, ਨੂੰ ਘੱਟ ਕਰਕੇ ਸੱਤ ਕਿਲੋਗ੍ਰਾਮ ਕਰ ਦਿੱਤਾ ਹੈ। ਇਸ ਵਿੱਚ ਲੈਪਟੌਪ ਲੈ ਕੇ ਜਾਣ ਦੀ ਛੋਟ ਦੇਣੀ ਵੀ ਬੰਦ ਕਰ ਦਿੱਤੀ ਗਈ ਹੈ।

ਇੱਥੇ ਦੱਸਣਯੋਗ ਹੈ ਕਿ ਕਾਊਂਟਰ ਉੱਤੇ ਜਮ੍ਹਾਂ ਕਰਵਾਏ ਜਾ ਰਹੇ ਅਟੈਚੀ ਵਿੱਚ ਮੋਬਾਈਲ ਚਾਰਜ ਕਰਨ ਵਾਲਾ ਪਾਵਰ ਬੈਂਕ ਰੱਖਣ ਤੇ ਹੋਰ ਬੈਟਰੀ ਉਪਕਰਣ ਰੱਖਣ ਦੀ ਸਖ਼ਤ ਮਨਾਹੀ ਹੈ। ਜਨਵਰੀ- ਫ਼ਰਵਰੀ ਵਿੱਚ ਟਿਕਟਾਂ ਦੀਆਂ ਕੀਮਤਾਂ ਘੱਟ ਹੋਣ ਦਾ ਅਨੁਮਾਨ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!