|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

1721 EVM ਲਈ Punjab Agriculture University 'ਚ ਨੌਂ ਸਟ੍ਰਾਂਗਰੂਮ ਬਣਾਏ

ਲੁਧਿਆਣਾ : ਵੋਟਿੰਗ 'ਚ ਇਸਤੇਮਾਲ ਹੋਈਆਂ 1721 EVM ਲਈ Punjab Agriculture University 'ਚ ਨੌਂ ਸਟ੍ਰਾਂਗਰੂਮ ਬਣਾਏ ਗਏ ਹਨ। ਨੌਂ ਵਿਧਾਨ ਸਭਾ ਖੇਤਰਾਂ ਲਈ ਬਣਾਏ ਗਏ ਵੱਖ-ਵੱਖ Strong Room 'ਚ ਰੱਖੀ ਗਈ EVM ਦੀ ਸੁਰੱਖਿਆ ਲਈ Punjab Police ਤੋਂ ਇਲਾਵਾ ਨੀਮ ਫ਼ੌਜੀ ਵੀ ਤਾਇਨਾਤ ਰਹਿਣਗੇ। 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਦਿਨ ਪੰਜਾਬ ਐਗਰੀਕਲਚਰ ਯੂਨੀਵਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਵੋਟਿੰਗ 'ਚ ਇਸਤੇਮਾਲ ਹੋਈਆਂ 1721 EVM ਲਈ Punjab Agriculture University 'ਚ ਨੌਂ ਸਟ੍ਰਾਂਗਰੂਮ ਬਣਾਏ ਗਏ ਹਨ। ਨੌਂ ਵਿਧਾਨ ਸਭਾ ਖੇਤਰਾਂ ਲਈ ਬਣਾਏ ਗਏ ਵੱਖ-ਵੱਖ Strong Room 'ਚ ਰੱਖੀ ਗਈ EVM ਦੀ ਸੁਰੱਖਿਆ ਲਈ Punjab Police ਤੋਂ ਇਲਾਵਾ ਨੀਮ ਫ਼ੌਜੀ ਵੀ ਤਾਇਨਾਤ ਰਹਿਣਗੇ। 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਦਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਆਮ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਹੋਵੇਗੀ। ਸੱਤ ਵਿਧਾਨ ਸਭਾ ਖੇਤਰਾਂ ਲਈ ਵੱਖ-ਵੱਖ ਇਮਾਰਤਾਂ ਦੀ ਵਿਵਸਥਾ ਹੈ ਜਦਕਿ ਸੈਂਟਰਲ ਤੇ ਪੱਛਮੀ ਵਿਧਾਨ ਸਭਾ ਖੇਤਰ ਦੀ ਈਵੀਐੱਮ ਲਈ ਇਕ ਹੀ ਇਮਾਰਤ ਦੇ ਵੱਖ-ਵੱਖ ਹਿੱਸਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।ਇਸ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਦੇ ਪੰਜ ਇਲਾਕੇ ਜੋ ਜ਼ਿਲ੍ਹਾ Ludhiana ਅਧੀਨ ਆਉਂਦੇ ਹਨ, ਉਨ੍ਹਾਂ ਦੀ ਵੋਟਿੰਗ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ 'ਚ ਕੀਤੀ ਜਾਵੇਗੀ।

ਸੰਬੰਧਿਤ ਖ਼ਬਰਾਂ

ਵੋਟਰਾਂ ਲਈ PAU 'ਚ ਵਿਧਾਨ ਸਭਾ ਏਰੀਆ ਮੁਤਾਬਿਕ ਵੱਖ-ਵੱਖ ਸੈਂਟਰ ਬਣਾਏ ਗਏ ਹਨ। ਵੋਟਰਾਂ ਦੀ ਗਿਣਤੀ ਕਵਰ ਕਰਨ ਲਈ ਮੀਡੀਆ ਲਈ ਸੁਖਦੇਵ ਭਵਨ 'ਚ ਮੀਡੀਆ ਸੈਂਟਰ ਬਣਾਇਆ ਗਿਆ ਹੈ।ਸ੍ਰੀ ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੇ ਪੰਜ ਵਿਧਾਨ ਸਭਾ ਖੇਤਰਾਂ ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਕੰਪਲੈਕਸ 'ਚ ਹੋਵੇਗੀ। ਖੰਨਾ ਦੀ ਗਿਣਤੀ ਪਾਲੀਟੈਕਨੀਕਲ ਕਾਲਜ ਦੀ ਦੂਜੀ ਮੰਜ਼ਿਲ, ਸਮਰਾਲਾ ਦੀ ਨਿਊ ਸਪੋਰਟਸ ਹਾਲ ਕੰਪਲੈਕਸ, ਸਾਹਨੇਵਾਲ ਦੀ ਪ੍ਰੀਖਿਆ ਹਾਲ ਦੀ ਦੂਜੀ ਮੰਜ਼ਿਲ ਤੇ ਪਾਇਲ ਦੀ ਗਿਣਤੀ ਮਕੈਨੀਕਲ ਹਾਲ ਪਾਲੀਟੈਕਨੀਕਲ 'ਚ ਹੋਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!