|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ

ਖ਼ੈਬਰ ਪਖ਼ਤੂਨਖ਼ਵਾ (ਦੇਵ ਇੰਦਰਜੀਤ)- ਸੂਬਾ ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ ਹੈ। ਇੱਥੋਂ ਦੇ ਗੁਰਦੀਪ ਸਿੰਘ ਹੁਰਾਂ ਨੇ ਇਹ ਉਪਲਬਧੀ ਕਰ ਵਿਖਾਈ ਹੈ। ਇਸ ਨਾਲ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋ

NRI Post Desk · 2092 ਦਿਨ ਪਹਿਲਾਂ · ਅੱਪਡੇਟ 2092 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ
📷 NRI Post Desk

ਖ਼ੈਬਰ ਪਖ਼ਤੂਨਖ਼ਵਾ (ਦੇਵ ਇੰਦਰਜੀਤ)- ਸੂਬਾ ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ ਹੈ। ਇੱਥੋਂ ਦੇ ਗੁਰਦੀਪ ਸਿੰਘ ਹੁਰਾਂ ਨੇ ਇਹ ਉਪਲਬਧੀ ਕਰ ਵਿਖਾਈ ਹੈ। ਇਸ ਨਾਲ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਕਿਸੇ ਦਸਤਾਰਧਾਰੀ ਸਿੱਖ ਨੇ ਕਦੇ ਵੀ ਸੈਨੇਟ ’ਚ ਇਸ ਪਾਕਿਸਤਾਨੀ ਰਾਜ ਦੀ ਨੁਮਾਇੰਦਗੀ ਨਹੀਂ ਕੀਤੀ।

ਸੰਬੰਧਿਤ ਖ਼ਬਰਾਂ

ਪਾਕਿਤਸਾਨੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਦਾ ਮਹੱਤਵ ਬਿਲਕੁਲ ਉਹੀ ਹੈ, ਜੋ ਭਾਰਤ ’ਚ ਰਾਜ ਸਭਾ ਦਾ ਹੈ। 145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਵੋਟਾਂ ਮਿਲੀਆਂ। ਉਹ ਪਾਕਿਸਤਾਨ ’ਚ ਸੱਤਾਧਾਰੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ‘ਜਮੀਅਤ ਉਲੇਮਾ-ਏ-ਇਸਲਾਮ’ (ਫ਼ਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਹਰਾਇਆ, ਜੋ ਸਿਰਫ਼ 25 ਵੋਟਾਂ ਹੀ ਹਾਸਲ ਕਰ ਸਕੇ। ‘ਅਵਾਮੀ ਨੈਸ਼ਨਲ ਪਾਰਟੀ’ ਦੇ ਉਮੀਦਵਾਰ ਆਸਿਫ਼ ਭੱਟੀ ਸਿਰਫ਼ 12 ਵੋਟਾਂ ਹੀ ਲਿਜਾ ਸਕੇ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!