|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੋਰਡ ਸਰਕਾਰ "ਪੁਲਿਸ ਸਰਵਿਸ ਐਕਟ" ਵਿੱਚ ਕਰੇਗੀ ਤਬਦੀਲੀ

19 ਫਰਵਰੀ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2277 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

19 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ (ਸਿਮਰਨ ਕੌਰ) : ਓਂਟਾਰੀਓ ਸਰਕਾਰ ਪੁਲਿਸ ਸਰਵਿਸਿਜ਼ ਐਕਟ 'ਚ ਕੁੱਛ ਨਵੀਆਂ ਤਬਦੀਲੀਆਂ ਕਰਨ ਦੀ ਤਿਆਰੀ ਕਰ ਰਹੀ ਹੈ | ਅਸਲ 'ਚ ਵਿਨ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਦੇ ਸਦਕੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ 'ਚ ਸਰਕਾਰ ਨੇ ਪੁਲਿਸ ਦੀ ਨਿਗਰਾਨੀ ਹੇਠ ਬਦਲਾਵ ਕਰਨ ਦੀ ਘੋਸ਼ਣਾ ਕੀਤੀ | ਓਥੇ ਹੀ ਮੌਕੇ 'ਤੇ ਅਟਾਰਨੀ ਜਨਰਲ ਕੈਰੋਲੀਨ ਮੁਲਰੋਨੀ ਨੇ ਕਿਹਾ ਕਿ ਓਂਟਾਰੀਓ ਪੁਲਿਸ ਸਰਵਿਸਿਜ਼ ਐਕਟ ਵਿਸ਼ੇਸ਼ ਜਾਂਚ ਯੂਨਿਟ (ਸੀਆਈਆਈਯੂ) ਦੀ ਪ੍ਰਕਿਰਿਆ ਨੂੰ ਮਜਬੂਤ ਕਰੇਗਾ |

ਸੰਬੰਧਿਤ ਖ਼ਬਰਾਂ

ਮੁਲਰੋਨੀ ਨੇ ਕਿਹਾ ਕਿ ਕਈ ਅਜਿਹੇ ਕੇਸ ਹਨ ਜਿੱਥੇ ਅਫ਼ਸਰਾਂ ਨੂੰ ਸ਼ੱਕ ਦੇ ਅਧਾਰ 'ਤੇ ਸਮਝਿਆ ਜਾਂਦਾ ਹੈ, ਜਿੱਥੇ ਉਹ ਕਿਸੇ ਦੇ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਜਿਵੇਂ ਕਿ ਨਲੋਕਸੋਨ ਦਾ ਪ੍ਰਬੰਧਨ ਕਰਨਾ ਜਾਂ ਫਿਰ ਸੀ.ਪੀ.ਆਰ | ਉਹਨਾਂ ਕਿਹਾ ਕਿ ਐਸਆਈਯੂ ਦੀ ਜਾਂਚ ਉਨ੍ਹਾਂ ਮਾਮਲਿਆਂ 'ਤੇ ਕੇਂਦਰਿਤ ਹੋਣੀ ਚਾਹੀਦੀ ਹੈ ਜਿੱਥੇ ਅਫਸਰਾਂ ਦਵਾਰਾ ਅਪਰਾਧਿਕ ਆਚਰਨ ਦਾ ਅਸਲ ਖਤਰਾ ਹੈ |

ਦਸ ਦਈਏ ਕਿ ਇਸ ਤਬਦੀਲੀ ਦੇ ਤਹਿਤ ਐਸਆਈਯੂ ਨੂੰ 120 ਦਿਨਾਂ ਵਿੱਚ ਆਪਣੀ ਜਾਂਚ ਨੂੰ ਪੂਰਾ ਕਰਨਾ ਪਏਗਾ | ਇਸ 'ਚ ਅਫਸਰਾਂ ਵਿਰੁੱਧ ਸ਼ਿਕਾਇਤਾਂ ਨਾਲ ਨਿਪਟਣ ਲਈ ਇੱਕ ਇਕਾਈ ਵੀ ਬਣਾਈ ਜਾਵੇਗੀ ਅਤੇ ਉਹ ਸ਼ਿਕਾਇਤਾਂ ਪ੍ਰਮੁੱਖ ਸਕੱਤਰਾਂ ਵੱਲੋਂ ਸੁਣੀਆਂ ਜਾਣਗੀਆਂ | ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਇਸ ਬਿੱਲ ਨਵੇਂ ਬਿੱਲ ਨੂੰ ਮੰਗਲਵਾਰ ਨੂੰ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼ ਕਰੇਗੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!