|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਕਾਸ ਪੱਖੋਂ ਵਹੂਣੀਆਂ

ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਮਰਹੂਮ ਸੱਸ ਸੁਰਿੰਦਰ ਕੌਰ ਬਾਦਲ ਦੇ ਗੋਦ ਲਏ ਪੇਕੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਆਖਰ ਸਵਾ ਸਾਲ ਬਾਅਦ ਲੋਕ ਸਭਾ ਚੋਣ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਯਾਦ ਆ ਹੀ ਗਈ। ਗੋਦ ਲਏ ਪਿੰਡ ਨੂੰ ਹਰ ਪੱਖ ਤੋਂ ਮਾਡਲ ਪਿੰਡ ਬਣਾਉਣ ਦਾ ਭਰੋਸਾ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਰਫ਼ 4 ਲੱਖ ਰੁਪਏ ਦੀ ਗ੍

NRI Post Desk · 2261 ਦਿਨ ਪਹਿਲਾਂ · 4 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਮਰਹੂਮ ਸੱਸ ਸੁਰਿੰਦਰ ਕੌਰ ਬਾਦਲ ਦੇ ਗੋਦ ਲਏ ਪੇਕੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਆਖਰ ਸਵਾ ਸਾਲ ਬਾਅਦ ਲੋਕ ਸਭਾ ਚੋਣ ਦੇ ਐਲਾਨ ਤੋਂ ਇਕ ਦਿਨ ਪਹਿਲਾਂ ਯਾਦ ਆ ਹੀ ਗਈ। ਗੋਦ ਲਏ ਪਿੰਡ ਨੂੰ ਹਰ ਪੱਖ ਤੋਂ ਮਾਡਲ ਪਿੰਡ ਬਣਾਉਣ ਦਾ ਭਰੋਸਾ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਰਫ਼ 4 ਲੱਖ ਰੁਪਏ ਦੀ ਗ੍ਰਾੰਟ ਦੇ ਕੇ ਹੀ ਸਾਰ ਦਿੱਤਾ। ਪਿੰਡ ਦੇ ਲੋਕ ਪਿਛਲੇ ਇਕ ਸਾਲ ਤੋਂ ਕੇਂਦਰੀ ਮੰਤਰੀ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾਣ ਵਾਲੇ ਫੰਡਾਂ ਦੀ ਉਡੀਕ ਕਰ ਰਹੇ ਸਨ। ਕੇਂਦਰੀ ਮੰਤਰੀ ਨੇ 24 ਫਰਵਰੀ 2018 ਨੂੰ ਦੌਰੇ ਦੌਰਾਨ ਜਿੱਥੇ ਪਿੰਡ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ, ਉਥੇ ਹੀ ਪਿੰਡ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ, ਪਰ ਕਰੀਬ ਸਵਾ ਸਾਲ ਤੋਂ ਵਧੇਰੇ ਦਾ ਸਮਾਂ ਬੀਤ ਜਾਣ ਬਾਅਦ ਹੁਣ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਚੋਣ ਜ਼ਾਬਤੇ ਨੂੰ ਦੇਖਦਿਆਂ ਸਿਰਫ਼ ਇਕ ਦਿਨ ਪਹਿਲਾਂ ਹੀ ਨਾਮਾਤਰ ਗ੍ਾਂਟ ਜਾਰੀ ਕੀਤੀ ਹੈ। ਪਿੰਡ ਦੇ ਲੋਕਾਂ ਨੂੰ ਕੇਂਦਰੀ ਮੰਤਰੀ ਦੇ ਐਲਾਨ ਬਾਅਦ ਪਿੰਡ ਦੇ ਵਿਕਾਸ ਦੀ ਆਸ ਬੱਝੀ ਸੀ ਪਰ ਹੁਣ ਪਿੰਡ ਵਾਸੀਆਂ ਦੀ ਆਸ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਦੇ ਅਕਾਲ ਚਲਾਣੇ ਬਾਅਦ ਉਕਤ ਪਿੰਡ ਹਾਸ਼ੀਏ 'ਤੇ ਚਲਾ ਗਿਆ। ਭੁੱਚੋ ਮੰਡੀ ਦੇ ਬਿਲਕੁੱਲ ਨਾਲ ਵਸਿਆ ਚੱਕ ਫ਼ਤਿਹ ਸਿੰਘ ਵਾਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਪਿੰਡ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦੋ ਸਕੇ ਮਾਮੇ ਕਾਕਾ ਇੰਦਰਜੀਤ ਸਿੰਘ ਤੇ ਗੁਰਪ੍ਰਰੀਤ ਸਿੰਘ ਲੰਬਾ ਸਮਾਂ ਇੱਥੇ ਰਹਿੰਦੇ ਰਹੇ ਹਨ। ਅਕਾਲੀ ਦਲ ਦੀ ਸਰਕਾਰ ਨੇ ਇਸ ਪਿੰਡ ਦੀ ਬਹੁਤੀ ਸਾਰ ਨਹੀਂ ਲਈ। ਜਦੋਂ ਤਕ ਬੀਬੀ ਸੁਰਿੰਦਰ ਕੌਰ ਜਿੰਦਾ ਸਨ ਤਾਂ ਪਿੰਡ ਵਾਸੀਆਂ ਦੀ ਤੂਤੀ ਬੋਲਦੀ ਸੀ, ਪਰ ਉਨ੍ਹਾਂ ਦੇ ਇਸ ਜਹਾਨ ਤੋਂ ਚਲੇ ਜਾਣ ਬਾਅਦ ਪਿੰਡ ਵਾਸੀ ਆਪਣੇ ਆਪ ਨੂੰ ਲਵਾਰਿਸ ਮਹਿਸੂਸ ਕਰ ਰਹੇ ਹਨ। ਕਰੀਬ ਇਕ ਸਾਲ ਪਹਿਲਾਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਆਪਣੀ ਸੱਸ ਦੇ ਪੇਕੇ ਪਿੰਡ ਪਹੁੰਚੇ ਅਤੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਦਾ ਭਰੋਸਾ ਦਿੱਤਾ। ਕੇਂਦਰੀ ਮੰਤਰੀ ਨੇ ਪਿੰਡ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਮੰਗ 'ਤੇ ਸਕੂਲ ਵਿਚ ਇੰਟਰਲਾਕਿੰਗ ਟਾਇਲਾਂ ਲਾਉਣ , ਪਿੰਡ ਦੀ ਸਾਂਝੀ ਜਗ੍ਹਾ 'ਤੇ ਖੇਡ ਮੈਦਾਨ ਬਣਾਏ ਜਾਣ ਦਾ ਵਾਅਦਾ ਕੀਤਾ ਸੀ।

ਸੰਬੰਧਿਤ ਖ਼ਬਰਾਂ

ਕੇਂਦਰੀ ਮੰਤਰੀ ਨੇ ਗਊਸ਼ਾਲਾ ਦਾ ਸੈੱਡ ਬਣਾ ਕੇ ਪਾਣੀ ਲਈ ਮੋਟਰ ਲਾਉਣ ਦੀ ਮੰਗ ਵੀ ਮੰਨਦਿਆਂ ਜਲਦੀ ਇਹ ਕੰਮ ਨੇਪਰੇ ਚਾੜ੍ਹਣ ਦਾ ਵਾਅਦਾ ਕੀਤਾ ਸੀ। ਪਰ ਇੰਨ੍ਹਾਂ 'ਚੋਂ ਕੋਈ ਵੀ ਪੂਰਾ ਨਹੀਂ ਹੋ ਸਕਿਆ। ਭੁੱਚੋ ਮੰਡੀ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਲਸਾੜਾ ਡਰੇਨ ਵਿਚ ਪਾਉਣ ਲਈ ਪਾਈਆਂ ਗਈਆਂ ਪਾਇਪਾਂ ਪਿੰਡ ਵਿਚ ਥਾਂ ਥਾਂ ਤੋਂ ਲੀਕ ਹੋਣ ਕਾਰਨ ਪਿੰਡ ਵਾਸੀ ਪ੍ਰਰੇਸ਼ਾਨ ਹਨ। ਜਦੋਂ ਲੀਕੇਜ ਦੀ ਇਹ ਸਮੱਸਿਆ ਦੂਰ ਨਾ ਹੋਈ ਤਾਂ ਪਿੰਡ ਵਿਚ ਇਕ ਵੱਡਾ ਡੱਗ ਬਣਾ ਕੇ ਗੰਦਾ ਪਾਣੀ ਉਥੇ ਇਕੱਠਾ ਕਰਕੇ ਅੱਗੇ ਪੰਪ ਰਾਹੀ ਸੁੱਟਿਆ ਜਾ ਰਿਹਾ ਹੈ ਜਿਸ ਤੋਂ ਉੱਠਦੀ ਬਦਬੂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਤੁੰਗਵਾਲੀ ਵਾਲੇ ਪਾਸੇ ਦਲਿਤਾਂ ਦੇ ਵਿਹੜੇ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਠੋਸ ਪ੍ਰਬੰਧ ਨਾ ਹੋਣ ਕਾਰਨ ਲੋਕ ਪ੍ਰਰੇਸ਼ਾਨ ਹਨ। ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਗਈ ਦਸ ਇੰਚੀ ਪਾਇਪ ਬੰਦ ਪਈ ਹੈ, ਜਿਸ ਕਾਰਨ ਪਾਣੀ ਗਲੀਆਂ 'ਚ ਇਕੱਠਾ ਹੋ ਜਾਂਦਾ ਹੈ। ਪਿੰਡ ਦੀਆਂ ਸਾਰੀਆਂ ਲਿੰਕ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੈ। ਸੜਕਾਂ ਥਾਂ ਥਾਂ ਤੋਂ ਟੁੱਟ ਚੁੱਕੀਆਂ ਹਨ। ਤਿੰਨ੍ਹ ਪਿੰਡਾਂ ਦੇ ਸਾਂਝੇ ਵਾਟਰ ਵਰਕਸ ਨੂੰ ਮੁਰੰਮਤ ਦੀ ਜ਼ਰੂਰਤ ਹੈ।

ਪਿੰਡ ਦੇ ਕਰੀਬ ਤਿੰਨ ਕਿੱਲੋਮੀਟਰ ਦੇ ਖੇਤਰ 'ਚ ਪਾਣੀ ਵਾਲੀਆਂ ਪਾਇਪਾਂ ਪਾਉਣ ਦੀ ਜ਼ਰੂਰਤ ਹੈ। ਪਿੰਡ ਦੇ ਬਾਹਰ ਢਾਣੀਆਂ ਵਿਚ ਬੈਠੇ ਲੋਕਾਂ ਤਕ ਵਾਟਰ ਵਰਕਸ ਦਾ ਪਾਣੀ ਨਹੀਂ ਪੁੱਜ ਰਿਹਾ। ਪਿੰਡ ਵਿਚ ਲੱਗਾ ਆਰਓ ਬੰਦ ਹੋ ਚੁੱਕਾ ਹੈ ਜਿਸ ਕਾਰਨ ਪਿੰਡ ਵਾਸੀ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜ਼ਬੂਰ ਹਨ। ਪਿੰਡ ਦੀਆਂ ਬਹੁਤ ਸਾਰੀਆਂ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਹਨ। ਹੀਨਾ ਨੇ ਪੰਜਾਬ 'ਚੋਂ 16ਵਾਂ ਰੈਂਕ ਪ੍ਰਰਾਪਤ ਕੀਤਾ ਅਕਾਲੀ-ਭਾਜਪਾ ਸਰਕਾਰ ਸਮੇਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਚ ਫਤਿਹ ਸਿੰਘ ਦੇ ਨਾਂ 'ਤੇ ਇਕ ਵੱਡੇ ਤੇ ਵਧੀਆ ਪਾਰਕ ਦਾ ਨਿਰਮਾਣ ਕੀਤਾ ਸੀ। ਪਾਰਕ ਵਿਚ ਸੰਤ ਫ਼ਤਿਹ ਸਿੰਘ ਦਾ ਵੱਡਾ ਬੁੱਤ ਸਥਾਪਿਤ ਕੀਤਾ ਗਿਆ ਹੈ। ਪਾਰਕ ਕਈ ਕਿਸਮ ਦੇ ਫੁੱਲ ਬੂਟੇ ਲਗਾਏ ਗਏ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਪਾਰਕ ਦੀ ਦੇਖਭਾਲ ਦਾ ਕੰਮ ਬੀਡੀਏ ਕੋਲ ਸੀ। ਬੀਡੀਏ ਦੇ ਮੁਲਾਜ਼ਮ ਹਰ ਰੋਜ ਪਾਰਕ ਦੀ ਦੇਖ ਭਾਲ ਲਈ ਬਠਿੰਡਾ ਤੋਂ ਆਉਂਦੇ ਸਨ, ਪਰ ਹੁਣ ਜਦੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ ਤਾਂ ਬੀਡੀਏ ਨੇ ਪਾਰਕ ਦੀ ਦੇਖ ਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਹਾਲਤ ਇਹ ਹੈ ਕਿ ਪਾਰਕ ਦੇ ਫੁੱਲ ਬੂਟੇ ਸੁੱਕਣ ਲੱਗੇ ਹਨ।

ਅਕਾਲੀ ਭਾਜਪਾ ਸਰਕਾਰ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰੇ ਹਰਜੋਗਿੰਦਰ ਸਿੰਘ ਦੇ ਨਾਮ ਨੇ ਅਲੱਗ ਤੋਂ ਭਾਈ ਹਰਜੋਗਿੰਦਰ ਨਗਰ ਦੀ ਪੰਚਾਇਤ ਬਣਾ ਦਿੱਤੀ ਗਈ। ਪਰ ਹੁਣ ਬੀਬੀ ਬਾਦਲ ਨੇ ਦੋਵਾਂ ਪੰਚਾਇਤਾਂ ਅਧੀਨ ਨਮੂਨੇ ਦੇ ਪਿੰਡ ਬਣਾਉਣ ਦਾ ਐਲਾਨ ਕੀਤਾ ਸੀ ਪਰ ਦੋਵਾਂ ਪਿੰਡਾਂ ਨੂੰ ਸਿਰਫ਼ ਨਾਮਾਤਰ 9 ਲੱਖ ਰੁਪਏ ਦੀ ਗ੍ਰਾੰਟ ਹੀ ਜਾਰੀ ਕੀਤੀ ਗਈ ਹੈ। ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਨਵੇਂ ਬਣੇ ਅਕਾਲੀ ਦਲ ਦੇ ਸਰਪੰਚ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਅੰਦਰ ਅਜੇ ਵੀ ਬਹੁਤੇ ਸਾਰੇ ਵਿਕਾਸ ਕੰਮ ਹੋਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਦਲਿਤ ਬਸਤੀਆਂ ਅਜੇ ਵਿਕਾਸ ਪੱਖੋਂ ਵਹੂਣੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਚੋਣ ਜ਼ਾਬਤਾ ਲੱਗਣ ਤੋਂ ਇਕ ਦਿਨ ਪਹਿਲਾਂ ਹੀ ਪਿੰਡ ਲਈ ਚਾਰ ਲੱਖ ਰੁਪਏ ਦੀ ਗ੍ਾਂਟ ਜਾਰੀ ਕੀਤੀ ਹੈ ਜਦੋਂ ਭਾਈ ਹਰਜੋਗਿੰਦਰ ਸਿੰਘ ਨਗਰ ਲਈ ਪੰਜ ਲੱਖ ਦੀ ਗ੍ਰਾੰਟ ਦਿੱਤੀ ਗਈ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!