|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਾਂਗਰਸ ਸਾਬਕਾ ਪ੍ਰਧਾਨ ਛਾਬੜਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

ਚੰਡੀਗੜ੍ਹ (ਦੇਵ ਇੰਦਰਜੀਤ) : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਸ਼ੁੱਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਸਵੇਰੇ ਵਟ੍ਹਸਐਪ ਗਰੁੱਪ ’ਚ ਛਾਬੜਾ ਨੇ ਪਾਰਟੀ ਤੋਂ ਅਸਤੀਫ਼ੇ ਦਾ ਸੰਦੇਸ਼ ਪਾਇਆ ਅਤੇ ਲਿਖਿਆ ਕਿ ਉਹ ਛੇਤੀ ਹੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣਗੇ, ਜਿਸ ’ਚ ਉਹ ਅਸਤੀਫ਼ੇ ਦੀ ਡਿਟੇਲ ਨਾਲ ਜਾਣਕਾਰੀ ਦੇਣਗੇ। ਛ

NRI Post Desk · 1937 ਦਿਨ ਪਹਿਲਾਂ · ਅੱਪਡੇਟ 1937 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਾਂਗਰਸ ਸਾਬਕਾ ਪ੍ਰਧਾਨ ਛਾਬੜਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ
📷 NRI Post Desk

ਚੰਡੀਗੜ੍ਹ (ਦੇਵ ਇੰਦਰਜੀਤ) : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਸ਼ੁੱਕਰਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਸਵੇਰੇ ਵਟ੍ਹਸਐਪ ਗਰੁੱਪ ’ਚ ਛਾਬੜਾ ਨੇ ਪਾਰਟੀ ਤੋਂ ਅਸਤੀਫ਼ੇ ਦਾ ਸੰਦੇਸ਼ ਪਾਇਆ ਅਤੇ ਲਿਖਿਆ ਕਿ ਉਹ ਛੇਤੀ ਹੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣਗੇ, ਜਿਸ ’ਚ ਉਹ ਅਸਤੀਫ਼ੇ ਦੀ ਡਿਟੇਲ ਨਾਲ ਜਾਣਕਾਰੀ ਦੇਣਗੇ। ਛਾਬੜਾ ਚੰਡੀਗੜ੍ਹ ਦੇ ਮੇਅਰ ਅਤੇ 3 ਵਾਰ ਕੌਂਸਲਰ ਵੀ ਰਹਿ ਚੁੱਕੇ ਹਨ।

ਕਾਂਗਰਸ ਪ੍ਰਦੇਸ਼ ਕਾਰਜਕਾਰਨੀ ਦੇ ਐਲਾਨ ਤੋਂ ਬਾਅਦ ਛਾਬੜਾ ਨੇ ਮੌਜੂਦਾ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਅਤੇ ਪਾਰਟੀ ਦੇ ਸੀਨੀਅਰ ਆਗੂ ਪਵਨ ਬਾਂਸਲ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਛਾਬੜਾ ਕਈ ਦਿਨਾਂ ਤੋਂ ਰੋਜ਼ਾਨਾ ਸੁਭਾਸ਼ ਚਾਵਲਾ ਨੂੰ ਪੱਤਰ ਲਿਖ ਕੇ ਉਨ੍ਹਾਂ ’ਤੇ ਹਮਲਾ ਬੋਲ ਰਹੇ ਸਨ। ਨਾਲ ਹੀ ਪਵਨ ਬਾਂਸਲ ਨੂੰ ਵੀ ਨਿਸ਼ਾਨਾ ਬਣਾ ਰਹੇ ਸਨ।

ਵੀਰਵਾਰ ਨੂੰ ਸੈਕਟਰ-35 ਸਥਿਤ ਕਾਂਗਰਸ ਭਵਨ ਵਿਚ ਨਵੀਂ ਗਠਿਤ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਵਿਚ ਛਾਬੜਾ ਨੂੰ ਕਾਰਣ ਦੱਸੋ ਨੋਟਿਸ ਭੇਜਣ ਦੀ ਤਿਆਰੀ ਵੀ ਕਰ ਲਈ ਗਈ ਸੀ ਅਤੇ ਬੈਠਕ ਵਿਚ ਛਾਬੜਾ ਨੂੰ ਪਾਰਟੀ ’ਚੋਂ ਕੱਢਣ ’ਤੇ ਚਰਚਾ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਸੀ। ਛਾਬੜਾ ਬੁਲਾਉਣ ਦੇ ਬਾਵਜੂਦ ਬੈਠਕ ਵਿਚ ਨਹੀਂ ਪਹੁੰਚੇ ਸਨ ਪਰ ਬੈਠਕ ਵਿਚ ਉਨ੍ਹਾਂ ਪ੍ਰਤੀ ਅਪਣਾਏ ਗਏ ਰਵੱਈਏ ਤੋਂ ਉਹ ਖਾਸੇ ਨਾਰਾਜ਼ ਸਨ।

ਸੰਬੰਧਿਤ ਖ਼ਬਰਾਂ

ਵੀਰਵਾਰ ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਫਿਰ ਪ੍ਰਦੀਪ ਛਾਬੜਾ ਨੇ ਸੁਭਾਸ਼ ਚਾਵਲਾ ਨੂੰ ਇਕ ਪੱਤਰ ਲਿਖਿਆ ਸੀ, ਜਿਸ ਨੂੰ ਉਨ੍ਹਾਂ ਨੇ ਅੰਤਿਮ ਪੱਤਰ ਦੱਸਿਆ ਸੀ। ਪੱਤਰ ਵਿਚ ਜਿੱਥੇ ਛਾਬੜਾ ਕਿਤੇ-ਕਿਤੇ ਭਾਵੁਕ ਨਜ਼ਰ ਆਏ, ਉੱਥੇ ਹੀ ਕਿਤੇ-ਕਿਤੇ ਉਨ੍ਹਾਂ ਦੀ ਬੇਹੱਦ ਨਾਰਾਜ਼ਗੀ ਦਿਸੀ। ਪੱਤਰ ’ਚ ਛਾਬੜਾ ਨੇ ਇਹ ਗੱਲ ਵੀ ਕਹੀ ਕਿ ਉਨ੍ਹਾਂ ਦਾ ਮੂੰਹ ਨਾ ਖੁੱਲ੍ਹਵਾਇਆ ਜਾਵੇ ਕਿ ਕਿਹੜਾ ਨੇਤਾ ਕਿਵੇਂ ਹੈ ਅਤੇ ਕੀ ਕਰ ਰਿਹਾ ਹੈ ? ਉਨ੍ਹਾਂ ਕੋਲ ਸਭਦਾ ਚਿੱਠਾ ਹੈ, ਜਿਸ ਨੂੰ ਖੋਲ੍ਹਣ ਵਿਚ ਉਨ੍ਹਾਂ ਨੂੰ ਦੇਰ ਨਹੀਂ ਲੱਗੇਗੀ।

ਛਾਬੜਾ ਨੇ ਚਾਵਲਾ ਨੂੰ ਲਿਖੇ ਪੱਤਰ ਵਿਚ ਜਦੋਂ ਇਹ ਗੱਲ ਕਹੀ ਕਿ ਜੋ ਪੱਤਰ ਉਨ੍ਹਾਂ ਨੇ ਭੇਜਿਆ ਹੈ ਉਹ ਉਨ੍ਹਾਂ ਦਾ ਆਖ਼ਰੀ ਪੱਤਰ ਹੈ। ਇਸ ਤੋਂ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਛਾਬੜਾ ਕੁੱਝ ਵੱਡਾ ਕਦਮ ਚੁੱਕਣ ਵਾਲੇ ਹਨ। ਉਨ੍ਹਾਂ ਨੇ ਲਿਖਿਆ-ਇਕ ਈਮਾਨਦਾਰ ਵਿਅਕਤੀ ਕਦੇ ਵੀ ਗੁੱਸਾ ਅਤੇ ਝੂਠ ਨੂੰ ਬਰਦਾਸ਼ਤ ਨਹੀਂ ਕਰੇਗਾ। ਸਿਰ ਉੱਚਾ ਕਰ ਕੇ ਚਲਣਾ ਮਾਣ ਹੈ। ਅੱਜ ਮੈਂ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫ਼ਾ ਦਿੰਦਾ ਹਾਂ।

ਛਾਬੜਾ ਨੇ ਅਸਤੀਫ਼ਾ ਅਜਿਹੇ ਸਮੇਂ ’ਤੇ ਦਿੱਤਾ ਹੈ ਜਦੋਂ ਕੁੱਝ ਹੀ ਮਹੀਨਿਆਂ ਵਿਚ ਚੰਡੀਗੜ੍ਹ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਛਾਬੜਾ ਪਾਰਟੀ ਛੱਡਣ ਨਾਲ ਕਾਂਗਰਸ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ। ਛਾਬੜਾ ਦਾ ਕਹਿਣਾ ਸੀ ਕਿ ਹਾਲੇ ਉਹ ਕਿਸੇ ਪਾਰਟੀ ਵਿਚ ਨਹੀਂ ਜਾ ਰਹੇ ਹਨ। ਉਹ ਆਪਣੇ ਸਮਰਥਕਾਂ ਨਾਲ ਬੈਠਕ ਕਰਨਗੇ, ਜਿਸ ਵਿਚ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!