|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਆਹ ਸਮਾਗਮ ’ਚ ਗੋਲੀਆਂ ਚਲਾਉਣ ਨਾਲ ਸਾਬਕਾ ਕੌਂਸਲਰ ਹੋਇਆ ਜ਼ਖਮੀ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਹਰਸਹਾਏ 'ਚ ਆਦਰਸ਼ ਨਗਰ ਵਿਖੇ ਇਕ ਵਿਆਹ ਸਮਾਰੋਹ ਦੌਰਾਨ ਗੋਲ਼ੀ ਚੱਲਣ ਨਾਲ ਸਾਬਕਾ ਐੱਮ. ਸੀ. ਪੰਕਜ ਮੰਡੋਰਾ ਦੇ ਜ਼ਖਮੀ ਹੋਇਆ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਆਦਰਸ਼ ਨਗਰ ਮੰਦਿਰ ਵਾਲੀ ਗਲੀ ਵਿਚ ਇਕ ਵਿਆਹ ਸਮਾਰੋਹ ਦੌਰਾਨ ਗਲੀ ਵਿਚ ਘੜੋਲੀ ਕੱਢ ਰਹੇ ਕਿਸੇ ਇਕ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਜੋ ਕਿ ਉੱਪਰ ਕਿਸੇ ਚੀਜ਼ ਨਾਲ ਵੱ

NRI Post Desk · 1685 ਦਿਨ ਪਹਿਲਾਂ · ਅੱਪਡੇਟ 1685 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਆਹ ਸਮਾਗਮ ’ਚ ਗੋਲੀਆਂ ਚਲਾਉਣ ਨਾਲ ਸਾਬਕਾ ਕੌਂਸਲਰ ਹੋਇਆ ਜ਼ਖਮੀ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਹਰਸਹਾਏ 'ਚ ਆਦਰਸ਼ ਨਗਰ ਵਿਖੇ ਇਕ ਵਿਆਹ ਸਮਾਰੋਹ ਦੌਰਾਨ ਗੋਲ਼ੀ ਚੱਲਣ ਨਾਲ ਸਾਬਕਾ ਐੱਮ. ਸੀ. ਪੰਕਜ ਮੰਡੋਰਾ ਦੇ ਜ਼ਖਮੀ ਹੋਇਆ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਆਦਰਸ਼ ਨਗਰ ਮੰਦਿਰ ਵਾਲੀ ਗਲੀ ਵਿਚ ਇਕ ਵਿਆਹ ਸਮਾਰੋਹ ਦੌਰਾਨ ਗਲੀ ਵਿਚ ਘੜੋਲੀ ਕੱਢ ਰਹੇ ਕਿਸੇ ਇਕ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਜੋ ਕਿ ਉੱਪਰ ਕਿਸੇ ਚੀਜ਼ ਨਾਲ ਵੱਜ ਕੇ ਉਸ ਦਾ ਸ਼ਰਾ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੇ ਪੰਕਜ ਮੰਡੋਰਾ ਸਾਬਕਾ ਐੱਮ. ਸੀ. ਦੇ ਪੇਟ ਵਿਚ ਵੱਜਿਆ ਜਿਸ ਦੇ ਚੱਲਦਿਆਂ ਉਹ ਜ਼ਖ਼ਮੀ ਹੋ ਗਿਆ ।

ਸੰਬੰਧਿਤ ਖ਼ਬਰਾਂ

ਸਾਬਕਾ ਐੱਮ. ਸੀ. ਪੰਕਜ ਮੰਡੋਰਾ ਨੇ ਕਿਹਾ ਕਿ ਮੈਂ ਅਕਾਲੀ ਵਰਕਰ ਹਾਂ ਜਦੋਂ ਦੀਆਂ ਚੋਣਾਂ ਸਪੰਨ ਹੋਈਆਂ ਹਨ ਤਾਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਤੈਨੂੰ ਜਾਨੋਂ ਮਾਰ ਦੇਣਾ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਮੇਰੇ ’ਤੇ ਹਮਲੇ ਵੀ ਹੋ ਚੁੱਕੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!