|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦੇਹਾਂਤ, ਇਹ ਹੈ ਮੌਤ ਦਾ ਕਾਰਨ

ਨਿਊਜ਼ ਡੈਸਕ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਗ੍ਰਹਿ ਮੰਤਰੀ ਸੈਨੇਟਰ ਅਬਦੁਲ ਰਹਿਮਾਨ ਮਲਿਕ ਦਾ 70 ਸਾਲ ਦੀ ਉਮਰ 'ਚ ਬੁੱਧਵਾਰ ਤੜਕੇ ਇਸਲਾਮਾਬਾਦ 'ਚ ਦੇਹਾਂਤ ਹੋ ਗਿਆ। ਉਸਦੇ ਪਰਿਵਾਰ ਅਨੁਸਾਰ ਸੈਨੇਟਰ ਰਹਿਮਾਨ ਮਲਿਕ ਨੂੰ 1 ਫਰਵਰੀ ਨੂੰ ਕੋਵਿਡ ਤੋਂ ਬਾਅਦ ਫੇਫੜਿਆਂ ਦੀ ਲਾਗ ਦੇ ਇਲਾਜ ਲਈ ਇਸਲਾਮਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਭੇਜਿਆ ਗਿਆ ਸੀ ਜਿੱ

NRI Post Desk · 1737 ਦਿਨ ਪਹਿਲਾਂ · ਅੱਪਡੇਟ 1737 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਦੇਹਾਂਤ, ਇਹ ਹੈ ਮੌਤ ਦਾ ਕਾਰਨ
📷 NRI Post Desk

ਨਿਊਜ਼ ਡੈਸਕ : ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਗ੍ਰਹਿ ਮੰਤਰੀ ਸੈਨੇਟਰ ਅਬਦੁਲ ਰਹਿਮਾਨ ਮਲਿਕ ਦਾ 70 ਸਾਲ ਦੀ ਉਮਰ 'ਚ ਬੁੱਧਵਾਰ ਤੜਕੇ ਇਸਲਾਮਾਬਾਦ 'ਚ ਦੇਹਾਂਤ ਹੋ ਗਿਆ। ਉਸਦੇ ਪਰਿਵਾਰ ਅਨੁਸਾਰ ਸੈਨੇਟਰ ਰਹਿਮਾਨ ਮਲਿਕ ਨੂੰ 1 ਫਰਵਰੀ ਨੂੰ ਕੋਵਿਡ ਤੋਂ ਬਾਅਦ ਫੇਫੜਿਆਂ ਦੀ ਲਾਗ ਦੇ ਇਲਾਜ ਲਈ ਇਸਲਾਮਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਭੇਜਿਆ ਗਿਆ ਸੀ ਜਿੱਥੇ ਬੁੱਧਵਾਰ ਸਵੇਰੇ ਉਸਦੀ ਮੌਤ ਹੋ ਗਈ। ਰਹਿਮਾਨ ਮਲਿਕ ਹਾਲ ਹੀ 'ਚ ਕਰੋਨਾਵਾਇਰਸ ਤੋਂ ਠੀਕ ਹੋ ਗਿਆ ਸੀ, ਪਰ 1 ਫਰਵਰੀ ਨੂੰ ਉਸਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਸ਼ਿਫਟ ਕਰ ਦਿੱਤਾ ਗਿਆ ਨਿੱਜੀ ਟੀਵੀ ਚੈਨਲਾਂ ਨੇ ਦੱਸਿਆ।

ਸੰਬੰਧਿਤ ਖ਼ਬਰਾਂ

ਰਹਿਮਾਨ ਮਲਿਕ ਨੇ 25 ਮਾਰਚ, 2008 ਤੋਂ 16 ਮਾਰਚ, 2013 ਤਕ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਮਲਿਕ ਦਾ ਜਨਮ 12 ਦਸੰਬਰ, 1951 ਨੂੰ ਸਿਆਲਕੋਟ ਵਿੱਚ ਹੋਇਆ ਸੀ। ਰਾਸ਼ਟਰੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਉਸਨੇ ਇਕ ਵਿਸ਼ੇਸ਼ ਏਜੰਟ ਵਜੋਂ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) 'ਚ ਇਕ ਸਫਲ ਕਰੀਅਰ ਬਣਾਇਆ ਸੀ, ਅੰਤ 'ਚ 1993 ਤੱਕ 1996 ਤੱਕ ਐੱਫਆਈਏ ਦੇ ਵਧੀਕ ਡਾਇਰੈਕਟਰ ਜਨਰਲ ਬਣੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!