|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਸਾਬਕਾ ਪ੍ਰੇਮੀ ਨੇ ਕੀਤੀ 27 ਸਾਲਾ ਸ਼ਰਨਜੀਤ ਕੌਰ ਦੀ ਹੱਤਿਆ - ਪੀਲ ਪੁਲਿਸ

ਓਂਟਾਰੀਓ (UNITED NRI POST) : ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 27 ਸਾਲਾ ਸ਼ਰਨਜੀਤ ਕੌਰ ਦੀ ਉਸ ਦੇ ਸਾਬਕਾ ਪ੍ਰੇਮੀ ਨੇ ਬਰੈਂਪਟਨ ਵਿੱਚ ਹੱਤਿਆ ਕਰ ਦਿੱਤੀ, ਜਦ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ। ਪੀਲ ਰੀਜਨਲ ਪੁਲਿਸ ਨੇ ਸੋਮਵਾਰ, 9 ਦਸੰਬਰ ਨੂੰ ਦੁਪਹਿਰ ਦੇ 2 ਵਜੇ ਤੋਂ ਬਾਅਦ, ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ਵਿੱਚ ਇੱਕ ਘਰ ਤੋਂ ਡਾਕਟਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ (UNITED NRI POST) : ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 27 ਸਾਲਾ ਸ਼ਰਨਜੀਤ ਕੌਰ ਦੀ ਉਸ ਦੇ ਸਾਬਕਾ ਪ੍ਰੇਮੀ ਨੇ ਬਰੈਂਪਟਨ ਵਿੱਚ ਹੱਤਿਆ ਕਰ ਦਿੱਤੀ, ਜਦ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ। ਪੀਲ ਰੀਜਨਲ ਪੁਲਿਸ ਨੇ ਸੋਮਵਾਰ, 9 ਦਸੰਬਰ ਨੂੰ ਦੁਪਹਿਰ ਦੇ 2 ਵਜੇ ਤੋਂ ਬਾਅਦ, ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ਵਿੱਚ ਇੱਕ ਘਰ ਤੋਂ ਡਾਕਟਰੀ ਕਾਲ ਦੀ ਇੱਕ ਰਿਪੋਰਟ ਦਾ ਜਵਾਬ ਦਿੱਤਾ।

ਸੰਬੰਧਿਤ ਖ਼ਬਰਾਂ

ਅਧਿਕਾਰੀ ਘਰ ਦੇ ਬੇਸਮੈਂਟ ਅਪਾਰਟਮੈਂਟ ਵਿੱਚ ਦਾਖਲ ਹੋਏ ਤਾਂ ਓਹਨਾ ਨੂੰ 27 ਸਾਲਾ ਸ਼ਰਨਜੀਤ ਕੌਰ ਦੀ ਲਾਸ਼ ਲੱਭਣ ਤੋਂ ਪਹਿਲਾਂ ਇੱਕ 35 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰ ਪੁਲਿਸ ਦਾ ਮਨਣਾ ਹੈ ਕਿ ਉਸ ਵਿਅਕਤੀ ਨੇ ਖੁਦ ਆਤਮਹੱਤਿਆ ਕਰਨ ਤੋਂ ਪਹਿਲਾਂ ਮਹਿਲਾ ਦਾ ਕਤਲ ਕਰ ਦਿੱਤਾ। ਇੰਸਪੈਕਟਰ ਨੇ ਕਿਹਾ ਕਿ, “ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਦੋਵਾਂ ਦਾ ਪਹਿਲਾਂ ਆਪਸ 'ਚ ਗੂੜ੍ਹਾ ਸੰਬੰਧ ਸੀ”।

ਮਾਰਟੀ ਓਟਾਵੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸ਼ਰਨਜੀਤ ਕੌਰ ਦੀ (ਸੋਮਵਾਰ) ਸਵੇਰੇ ਇਕ ਦੋਸਤ ਵਲੋਂ ਟੋਰਾਂਟੋ ਪੁਲਿਸ ਸਰਵਿਸ ਨੂੰ ਲਾਪਤਾ ਹੋਣ ਦੀ ਖਬਰ ਦਿਤੀ ਗਈ ਸੀ।” ਵਿਅਕਤੀ ਦੀ ਪਛਾਣ 35 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਦੋਵਾਂ ਦਾ ਆਪਸ 'ਚ ਘਰੇਲੂ ਹਿੰਸਾ ਦਾ ਕੋਈ ਵੀ ਮਾਮਲਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੀਲ ਖੇਤਰ 'ਚ 2019 ਦਾ 27 ਵਾਂ ਕਤਲ ਸੀ, ਅਤੇ ਘਰੇਲੂ ਹਿੰਸਾ ਦੇ ਨਤੀਜੇ ਵਜੋਂ 13 ਵਾਂ ਕਤਲ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!