|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਚੀਨ 'ਚ ਅਮਰੀਕੀ ਹਵਾਈ ਫ਼ੌਜ ਦਾ ਸਾਬਕਾ ਪਾਇਲਟ ਗ੍ਰਿਫ਼ਤਾਰ

ਬੀਜਿੰਗ (Vikram Sehajpal) : ਚੀਨ ਵਿਚ ਅਮਰੀਕਾ ਦੀ ਦਿੱਗਜ ਬਹੁਰਾਸ਼ਟਰੀ ਕੰਪਨੀ ਫੈਡਐਕਸ ਦੇ ਇੱਕ ਪਾਇਲਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਜਦ ਉਸ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਏਅਰ ਗੰਨ ਪੈਲੇਟ ਮਿਲਿਆ। ਇਹ ਅਜਿਹੇ ਸਮੇਂ ਹੋਇਆ ਜਦ ਅਮਰੀਕਾ ਦੀ ਇਹ ਕੰਪਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੀਜਿੰਗ (Vikram Sehajpal) : ਚੀਨ ਵਿਚ ਅਮਰੀਕਾ ਦੀ ਦਿੱਗਜ ਬਹੁਰਾਸ਼ਟਰੀ ਕੰਪਨੀ ਫੈਡਐਕਸ ਦੇ ਇੱਕ ਪਾਇਲਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਜਦ ਉਸ ਦੇ ਸਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਏਅਰ ਗੰਨ ਪੈਲੇਟ ਮਿਲਿਆ। ਇਹ ਅਜਿਹੇ ਸਮੇਂ ਹੋਇਆ ਜਦ ਅਮਰੀਕਾ ਦੀ ਇਹ ਕੰਪਨੀ ਚੀਨ ਵਿਚ ਜਾਂਚ ਦਾ ਸਾਹਮਣਾ ਕਰ ਰਹੀ ਹੈ। ਫੈਡਐਕਸ, ਚੀਨੀ ਕੰਪਨੀ ਹੁਵਾਵੇਈ ਨਾਲ ਜੁੜੀ ਡਿਲੀਵਰੀ ਧਾਂਦਲੀਆਂ ਦੇ ਕਾਰਨ ਜਾਂਚ ਦੇ ਘੇਰੇ ਵਿਚ ਹੈ।

ਸੰਬੰਧਿਤ ਖ਼ਬਰਾਂ

ਅਮਰੀਕੀ ਹਵਾਈ ਫ਼ੌਜ ਦੇ ਸਾਬਕਾ ਪਾਇਲਟ ਟੋਡ ਹੋਨ ਨੂੰ ਚੀਨੀ ਅਧਿਕਾਰੀਆਂ ਨੇ ਇੱਕ ਹਫਤੇ ਪਹਿਲਾਂ ਉਸ ਸਮੇਂ ਕਾਬੂ ਕੀਤਾ ਜਦ ਗਵਾਂਗਝੂ ਵਿਚ ਉਹ ਜਹਾਜ਼ ਦੀ ਉਡੀਕ ਕਰ ਰਹੇ ਸੀ। ਫੈਡਐਕਸ ਦੀ ਬੁਲਾਰਾ ਨੇ ਦੱਸਿਆ ਕਿ ਗਵਾਂਗਝੂ ਵਿਚ ਚੀਨ ਦੇ ਅਧਿਕਾਰੀਆਂ ਨੇ ਸਾਡੇ ਇੱਕ ਪਾਇਲਟ ਨੂੰ ਹਿਰਾਸਤ ਵਿਚ ਲਿਆ ਅਤੇ ਬਾਅਦ ਵਿਚ ਛੱਡ ਦਿੱਤਾ। ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਸੀ ਜਿਸ ਵਿਚ ਇੱਕ ਸ਼ੱਕੀ ਚੀਜ਼ ਮਿਲੀ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!