ਲੁਧਿਆਣਾ : ਰੇਲਵੇ ਸਟੇਸ਼ਨ ਅਤੇ ਟਰੇਨਾਂ ਅੰਦਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਚਾਰ ਮੈਂਬਰੀ ਗਿਰੋਹ ਬੀਤੀ ਸ਼ਾਮ ਜੀਆਰਪੀ ਦੇ ਕਾਬੂ ਆ ਗਿਆ। ਗਿਰੋਹ ਦੇ ਮੁਖੀ ਬਲਵਿੰਦਰ ਸਿੰਘ ਉਰਫ਼ ਰਾਜੂ ਵਾਸੀ ਜ਼ਿਲਾ ਲੁਧਿਆਣਾ ਤੇ ਉਸ ਦੇ ਸਾਥੀ ਪ੍ਰਦੀਪ ਕੁਮਾਰ ਵਾਸੀ ਜ਼ਿਲਾ ਜਲੰਧਰ, ਤੇਜ ਰਾਮ ਉਰਫ਼ ਚਿੰਟੂ ਵਾਸੀ ਜ਼ਿਲਾ ਛਤਰਪੁਰ ਹਾਲ ਵਾਸੀ ਲੁਧਿਆਣਾ ਤੇ ਪ੍ਰਰੇਮ ਕੁਮਾਰ ਵਾਸੀ ਜ਼ਿਲਾ ਫਾਜ਼ਿਲਕਾ ਨੂੰ ਫਸਟ ਕਲਾਸ ਗੇਟ ਕੋਲੋਂ ਕਾਬੂ ਕੀਤਾ। ਇਨ੍ਹਾਂ ਕੋਲੋਂ 4 ਚੋਰੀਸ਼ੁਦਾ ਮੋਬਾਈਲ, ਇੱਕ ਕਮਾਨੀਦਾਰ ਚਾਕੂ ਤੇ ਇਕ ਰਾਡ ਬਰਮਾਦ ਹੋਇਆ, ਜੋ ਕਿ ਵਾਰਦਾਤ ਦੌਰਾਨ ਮੁਸਾਫ਼ਰਾਂ 'ਤੇ ਹਮਲਾ ਕਰਨ ਲਈ ਵਰਤੇ ਜਾਂਦੇ ਸਨ।
ਸੰਬੰਧਿਤ ਖ਼ਬਰਾਂ
ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਮੁਤਾਬਕ ਇਹ ਮੁਲਜ਼ਮ ਰਾਤ ਦੇ ਸਮੇਂ ਸਟੇਸ਼ਨ ਅਤੇ ਟਰੇਨਾਂ ਅੰਦਰੋਂ ਮੁਸਾਫ਼ਰਾਂ ਦਾ ਸਾਮਾਨ ਚੋਰੀ ਕਰਦੇ ਸਨ ਤੇ ਵੱਡੀ ਵਾਰਦਾਤ ਮਗਰੋਂ ਕੁੱਝ ਦਿਨ੍ਹਾਂ ਲਈ ਇਲਾਕੇ 'ਚੋਂ ਗਾਇਬ ਹੋ ਜਾਂਦੇ ਸਨ। ਗੁਪਤ ਸੂਚਨਾ ਦੇ ਆਧਾਰ 'ਤੇ ਏਐੱਸਆਈ ਦੀਦਾਰ ਸਿੰਘ ਦੀ ਟੀਮ ਨੇ ਫਸਟ ਕਲਾਸ ਗੇਟ ਨੇੜੇ ਛਾਪੇਮਾਰੀ ਕੀਤੀ ਤੇ ਮੁਲਜ਼ਮਾਂ ਨੂੰ ਵਾਰਦਾਤ ਦੀ ਪਲਾਨਿੰਗ ਕਰਦੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗਿਰੋਹ ਦੇ ਮੁਖੀ ਬਲਵਿੰਦਰ ਸਿੰਘ ਉਰਫ਼ ਰਾਜੂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-6 'ਚ ਪਹਿਲਾਂ ਵੀ ਚੋਰੀ ਦੇ ਕਈ ਮਾਮਲੇ ਦਰਜ ਹਨ।






