|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ 4 ਪੰਜਾਬੀ ਨੌਜਵਾਨਾਂ ਦਾ ਕਤਲ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਵਿੱਚ ਪਿਛਲੇ ਦਿਨਾਂ ਦੌਰਾਨ ਚਾਰ ਪੰਜਾਬੀ ਮੁੰਡਿਆਂ ਦਾ ਕਤਲ ਹੋਇਆ। ਹਾਲਾਂਕਿ ਪੁਲਸ ਵਲੋਂ ਇਨ੍ਹਾਂ ਕਤਲਾਂ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ਪਰ ਜਿਨ੍ਹਾਂ ਘਰਾਂ 'ਚ ਸੱਥਰ ਵਿਛ ਗਏ ਹਨ, ਉਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋਇਆ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਵਿੱਚ ਪਿਛਲੇ ਦਿਨਾਂ ਦੌਰਾਨ ਚਾਰ ਪੰਜਾਬੀ ਮੁੰਡਿਆਂ ਦਾ ਕਤਲ ਹੋਇਆ। ਹਾਲਾਂਕਿ ਪੁਲਸ ਵਲੋਂ ਇਨ੍ਹਾਂ ਕਤਲਾਂ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ਪਰ ਜਿਨ੍ਹਾਂ ਘਰਾਂ 'ਚ ਸੱਥਰ ਵਿਛ ਗਏ ਹਨ, ਉਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋਇਆ।

ਪੁਲਸ ਨੂੰ ਇਨ੍ਹਾਂ ਚਾਰਾਂ ਕਤਲਾਂ ਦੀਆਂ ਤਾਰਾਂ ਜੁੜੇ ਹੋਣ ਦਾ ਸ਼ੱਕ ਹੈ ਤੇ ਫਿਲਹਾਲ ਉਹ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਨਾਰਥ ਈਸਟ 'ਚ 37 ਐਵੇਨਿਊ ਦੇ 2400 ਬਲਾਕ 'ਚ ਸਵੇਰ ਸਮੇਂ ਗੋਲੀਬਾਰੀ ਹੋਈ ਤੇ ਦੋ ਪੰਜਾਬੀਆਂ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਇਨ੍ਹਾਂ ਦੀ ਪਛਾਣ 25 ਸਾਲਾ ਜਸਦੀਪ ਸਿੰਘ ਤੇ 22 ਸਾਲਾ ਜਪਨੀਤ ਮੱਲ੍ਹੀ ਵਜੋਂ ਹੋਈ ਹੈ। ਅਜੇ ਇਨ੍ਹਾਂ ਦੋ ਪੰਜਾਬੀਆਂ ਦੇ ਸਿਵੇ ਠੰਢੇ ਨਹੀਂ ਸਨ ਹੋਏ ਕਿ ਨਾਰਥ ਵੈਸਟ ਵਿੱਚ ਇੱਕ ਪੰਜਾਬੀ ਨੌਜਵਾਨ ਬਿਕਰਮਜੀਤ ਢੀਂਡਸਾ ਦੀ ਲਾਸ਼ ਹੈਂਪਸਟਨ ਕਮਿਊਨਿਟੀ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ।

ਇਸ ਮਾਮਲੇ ਦੀ ਅਜੇ ਜਾਂਚ ਹੀ ਚੱਲ ਰਹੀ ਸੀ ਕਿ ਟੈਰਾਡੇਲ ਦਾ ਰਹਿਣ ਵਾਲਾ 23 ਸਾਲਾ ਸੌਰਭ ਸੈਣੀ ਇਸ ਜਹਾਨੋਂ ਕੂਚ ਕਰ ਗਿਆ। ਇਨ੍ਹਾਂ ਕਤਲਾਂ ਦੀ ਚਰਚਾ ਕੈਨੇਡੀਅਨ ਮੀਡੀਆ ਵਿੱਚ ਵੀ ਹੋ ਰਹੀ ਹੈ। ਕੈਲਗਰੀ ਦੇ ਕੌਂਸਲਰ ਜੌਰਜ ਚਾਹਲ ਨੇ ਵੀ ਇਸ 'ਤੇ ਚਿੰਤਾ ਪ੍ਰਗਟ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!