ਸ਼ੋਪੀਆ , 23 ਜੂਨ ( NRI MEDIA )
ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਹੋ ਗਈ, ਜਿੱਥੇ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਹੈ , ਦੱਸਿਆ ਜਾ ਰਿਹਾ ਹੈ ਕਿ ਦੱਖਣ ਕਸ਼ਮੀਰ ਦੇ ਦਰਮੋਦਰਾ ਕਿਗਮ ਇਲਾਕੇ ਵਿੱਚ ਮੁਠਭੜ ਦੌਰਾਨ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਘੇਰਾਬੰਦੀ ਕੀਤੀ ਸੀ , ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਕੀਗਮ ਦੇ ਇਲਾਕੇ ਵਿੱਚ ਅੱਤਵਾਦੀਆਂ ਦੇ ਠਿਕਾਣੇ ਨੂੰ ਉਡਾ ਦਿੱਤਾ ਹੈ |
ਸੰਬੰਧਿਤ ਖ਼ਬਰਾਂ
ਸੈਨਾ ਨੇ ਹੁਣ ਦਹਿਸ਼ਤਗਰਦਾਂ ਦੇ ਵਿਰੁੱਧ ਖੇਤਰ ਵਿੱਚ ਓਪਰੇਸ਼ਨ ਖ਼ਤਮ ਕਰ ਦਿੱਤਾ ਹੈ , ਐਨਕਾਊਂਟਰ ਦੇ ਦੌਰਾਨ ਸ਼ੁਰੂ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ, ਪਰ ਬਾਅਦ ਵਿੱਚ ਸਰਚ ਓਪਰੇਸ਼ਨ ਵਿੱਚ 2 ਹੋਰ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ , ਮੁਠਭੇੜ ਵਾਲੀ ਜਗ੍ਹਾ ਤੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ |
ਮਰੇ ਹੋਏ ਅੱਤਵਾਦੀਆਂ ਦੀ ਪਛਾਣ ਸ਼ੌਤ ਅਹਿਮਦ, ਸੁਹੇਲ ਯੂਸਫ, ਰਫੀ ਹੁਸਨ ਅਤੇ ਆਜਦ ਅਹਿਮਦ ਦੇ ਰੂਪ ਵਿਚ ਹੋਈ ਹੈ , ਇਹ ਸਾਰੇ ਕਸ਼ਮੀਰ ਦੇ ਰਹਿਣ ਵਾਲੇ ਸਨ , ਇਹ ਸਾਰੇ ਅੱਤਵਾਦੀ ਜ਼ਾਕਿਰ ਮੋਸਸ ਵਲੋਂ ਸਤਾਹਪਾਤ ਕੀਤੇ ਗਏ ਅੱਤਵਾਦੀ ਸੰਗਠਨ ਗਜਵਤ ਉਲ ਹਿੰਦ ਦੇ ਮੈਂਬਰ ਸਨ , ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸੂਚਨਾ ਮਿਲਣ ਤੋਂ ਬਾਅਦ ਸ਼ੋਪੀਆਂ ਇਲਾਕੇ ਵਿਚ ਘੇਰਾਬੰਦੀ ਸ਼ੁਰੂ ਕੀਤੀ ਸੀ , ਸਰਚ ਓਪਰੇਸ਼ਨ ਦੌਰਾਨ ਦਹਿਸ਼ਤਪਸੰਦਾਂ ਨੇ ਸੁਰੱਖਿਆ ਦਸਤਿਆਂ ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਵਿੱਚ ਐਨਕਾਊਂਟਰ ਸ਼ੁਰੂ ਹੋਇਆ ਸੀ |






