|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਸੋਨੂੰ ਸੂਦ ਦੇ ਦਫ਼ਤਰ ਤੋਂ ਲੈ ਘਰ ਤਕ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਮੁੰਬਈ (ਦੇਵ ਇੰਦਰਜੀਤ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਰਿਪੋਰਟ ਮੁਤਾਬਕ ਆਈ. ਟੀ. ਟੀਮ ਅਜੇ ਸੋਨੂੰ ਦੇ ਮੁੰਬਈ ਸਥਿਤ ਦਫ਼ਤਰ ’ਤੇ ਮੌਜੂਦ ਹੈ। ਉਸ ਦੀ ਇਕ ਪ੍ਰਾਪਰਟੀ ਦੀ ਅਕਾਊਂਟ ਬੁੱਕ ’ਚ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਟੀਮ ਪ੍ਰਾਪਰਟੀ ਦਾ ਸਵਰੇਖਣ ਕਰ ਰਹੀ ਹੈ। ਆਈ. ਟੀ. ਦੀਆਂ ਟੀਮਾਂ ਨੇ ਸੋਨੂੰ ਸੂਦ ਤੇ ਉਸ ਦੀਆ

NRI Post Desk · 1898 ਦਿਨ ਪਹਿਲਾਂ · ਅੱਪਡੇਟ 1898 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੋਨੂੰ ਸੂਦ ਦੇ ਦਫ਼ਤਰ ਤੋਂ ਲੈ ਘਰ ਤਕ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ
📷 NRI Post Desk

ਮੁੰਬਈ (ਦੇਵ ਇੰਦਰਜੀਤ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਰਿਪੋਰਟ ਮੁਤਾਬਕ ਆਈ. ਟੀ. ਟੀਮ ਅਜੇ ਸੋਨੂੰ ਦੇ ਮੁੰਬਈ ਸਥਿਤ ਦਫ਼ਤਰ ’ਤੇ ਮੌਜੂਦ ਹੈ। ਉਸ ਦੀ ਇਕ ਪ੍ਰਾਪਰਟੀ ਦੀ ਅਕਾਊਂਟ ਬੁੱਕ ’ਚ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਟੀਮ ਪ੍ਰਾਪਰਟੀ ਦਾ ਸਵਰੇਖਣ ਕਰ ਰਹੀ ਹੈ। ਆਈ. ਟੀ. ਦੀਆਂ ਟੀਮਾਂ ਨੇ ਸੋਨੂੰ ਸੂਦ ਤੇ ਉਸ ਦੀਆਂ ਕੰਪਨੀਆਂ ਨਾਲ ਜੁੜੀਆਂ 6 ਥਾਵਾਂ ’ਤੇ ਸਰਵੇਖਣ ਕੀਤਾ ਹੈ।

ਸੰਬੰਧਿਤ ਖ਼ਬਰਾਂ

ਇਹ ਸਰਵੇਖਣ ਉਦੋਂ ਕੀਤਾ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਨੇ ਸੋਨੂੰ ਸੂਦ ਨੂੰ ਸਕੂਲੀ ਵਿਦਿਆਰਥੀਆਂ ਨਾਲ ਜੁੜੇ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਚੱਲੀਆਂ ਸਨ ਪਰ ਸੋਨੂੰ ਨੇ ਖ਼ੁਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਿਆਸਤ ’ਤੇ ਕੋਈ ਗੱਲ ਨਹੀਂ ਹੋਈ।

ਸੋਦੂ ਸੂਦ ਨੇ ਕੋਰੋਨਾ ਕਾਲ ਦੌਰਾਨ ਲਗਾਈ ਗਈ ਤਾਲਾਬੰਦੀ ਦੌਰਾਨ ਸਭ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਦੇਸ਼ ਭਰ ਦੇ ਲੋਕਾਂ ਦੀ ਮਦਦ ਕਰਦੇ ਰਹੇ ਹਨ। ਕਈ ਸੂਬਾ ਸਰਕਾਰਾਂ ਨੇ ਸੋਨੂੰ ਨਾਲ ਕੰਮ ਕਰਨ ਲਈ ਹੱਥ ਮਿਲਾਇਆ ਹੈ, ਜਿਨ੍ਹਾਂ ’ਚ ਪੰਜਾਬ ਤੇ ਦਿੱਲੀ ਸਰਕਾਰ ਸ਼ਾਮਲ ਹੈ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਗੁਡਵਰਕ ਜੌਬ ਐਪ, ਸਕਾਲਰਸ਼ਿਪ ਪ੍ਰੋਗਰਾਮ ਵੀ ਚਲਾਏ ਹਨ। ਉਹ ਦੇਸ਼ ’ਚ 16 ਸ਼ਹਿਰਾਂ ’ਚ ਆਕਸੀਜਨ ਪਲਾਂਟ ਵੀ ਲਗਵਾ ਰਹੇ ਹਨ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!