|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਮਰਹੂਮ ਰਾਜਕੁਮਾਰ ਫਿਲਿਪ ਦੀ ਅੰਤਿਮ ਯਾਤਰਾ ਅੱਜ

ਲੰਡਨ (ਦੇਵ ਇੰਦਰਜੀਤ)- ਬਰਤਾਨੀਆ ਦੀ ਮਹਾਰਾਣੀ ਦੇ ਪਤੀ ਮਰਹੂਮ ਰਾਜਕੁਮਾਰ ਫਿਲਿਪ ਦੀਆਂ ਅੰਤਿਮ ਰਸਮਾਂ ਅੱਜ ਹੋਣਗੀਆਂ।

NRI Post Desk · 2049 ਦਿਨ ਪਹਿਲਾਂ · ਅੱਪਡੇਟ 2049 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਰਹੂਮ ਰਾਜਕੁਮਾਰ ਫਿਲਿਪ ਦੀ ਅੰਤਿਮ ਯਾਤਰਾ ਅੱਜ
📷 NRI Post Desk

ਲੰਡਨ (ਦੇਵ ਇੰਦਰਜੀਤ)- ਬਰਤਾਨੀਆ ਦੀ ਮਹਾਰਾਣੀ ਦੇ ਪਤੀ ਮਰਹੂਮ ਰਾਜਕੁਮਾਰ ਫਿਲਿਪ ਦੀਆਂ ਅੰਤਿਮ ਰਸਮਾਂ ਅੱਜ ਹੋਣਗੀਆਂ।

ਸੰਬੰਧਿਤ ਖ਼ਬਰਾਂ

ਜਾਣਕਾਰੀ ਮੁਤਾਬਕ ਸ਼ਹਿਜ਼ਾਦਾ ਹੈਰੀ ਤੇ ਵਿਲੀਅਮ ਮਰਹੂਮ ਫਿਲਿਪ ਦੀ ਅੰਤਿਮ ਯਾਤਰਾ ਮੌਕੇ ਨਾਲੋ-ਨਾਲ ਨਹੀਂ ਚੱਲਣਗੇ। ਜ਼ਿਕਰਯੋਗ ਹੈ ਕਿ ਦੋਵਾਂ ਦਰਮਿਆਨ ਹੋਇਆ ਝਗੜਾ ਸੁਰਖੀਆਂ ਵਿਚ ਰਹਿ ਚੁੱਕਾ ਹੈ। ਰਿਸ਼ਤੇ ਵਿਚ ਦੋਵਾਂ ਦਾ ਭਰਾ ਲੱਗਦਾ ਪੀਟਰ ਫਿਲਿਪਸ ਜੋ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਧੀ ਰਾਜਕੁਮਾਰੀ ਐਨੀ ਦਾ ਪੁੱਤਰ ਹੈ, ਅੰਤਿਮ ਯਾਤਰਾ ਮੌਕੇ ਵਿਚਾਲੇ ਚੱਲੇਗਾ। ਰਾਜਕੁਮਾਰ ਫਿਲਿਪ ਦੀ ਅੰਤਿਮ ਯਾਤਰਾ ਲਈ ਇਕ ਵਿਸ਼ੇਸ਼ ‘ਲੈਂਡ ਰੋਵਰ’ ਤਿਆਰ ਕੀਤੀ ਗਈ ਹੈ। ਵੇਰਵਿਆਂ ਮੁਤਾਬਕ ਅੰਤਿਮ ਯਾਤਰਾ ਮੌਕੇ ਮਰਹੂਮ ਫਿਲਿਪ ਦੇ ਸਾਰੇ ਬੱਚੇ- ਰਾਜਕੁਮਾਰ ਚਾਰਲਸ, ਰਾਜਕੁਮਾਰੀ ਐਨ, ਰਾਜਕੁਮਾਰ ਐਂਡਰਿਊ ਤੇ ਐਡਵਰਡ ਮੌਜੂਦ ਰਹਿਣਗੇ। ਮਹਾਰਾਣੀ ਇਸ ਮੌਕੇ ਸ਼ਾਹੀ ‘ਬੈਂਟਲੇ’ ਵਿਚ ਨਾਲ-ਨਾਲ ਚੱਲੇਗੀ। ਇਸ ਮੌਕੇ ਸਿਰਫ਼ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!