|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੈਂਗਵਾਰ ਦੀ ਵਧੀ ਗਰਮੀ- ਭੱਟੀ ਦਾ ਲਾਰੈਂਸ ਨੂੰ ਸਖ਼ਤ ਸੁਨੇਹਾ

ਅੰਮ੍ਰਿਤਸਰ(ਨੇਹਾ): ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਹਾਲ ਹੀ 'ਚ ਇਕ ਨਵੀਂ ਵੀਡੀਓ ਜਾਰੀ ਕਰ ਕੇ ਲਾਰੈਂਸ ਬਿਸ਼ਨੋਈ 'ਤੇ ਹਮਲਾ ਬੋਲਿਆ ਹੈ। ਇਸ ਵੀਡੀਓ 'ਚ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਨੂੰ ਦੇਸ਼ ਦਾ ਗੱਦਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਸਨੇ ਲਾਰੈਂਸ ਤੋਂ ਬਦਲਾ ਲੈਣ ਲਈ ਹਮਲਾ ਕਰਵਾਇਆ। ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਉਸਦਾ ਭਾਰਤ ਸਰਕਾਰ ਜਾਂ ਏਜੰਸੀਆਂ ਨਾਲ

NRI Post Desk · 365 ਦਿਨ ਪਹਿਲਾਂ · ਅੱਪਡੇਟ 365 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗੈਂਗਵਾਰ ਦੀ ਵਧੀ ਗਰਮੀ- ਭੱਟੀ ਦਾ ਲਾਰੈਂਸ ਨੂੰ ਸਖ਼ਤ ਸੁਨੇਹਾ
📷 NRI Post Desk

ਅੰਮ੍ਰਿਤਸਰ(ਨੇਹਾ): ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਹਾਲ ਹੀ 'ਚ ਇਕ ਨਵੀਂ ਵੀਡੀਓ ਜਾਰੀ ਕਰ ਕੇ ਲਾਰੈਂਸ ਬਿਸ਼ਨੋਈ 'ਤੇ ਹਮਲਾ ਬੋਲਿਆ ਹੈ। ਇਸ ਵੀਡੀਓ 'ਚ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਨੂੰ ਦੇਸ਼ ਦਾ ਗੱਦਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਸਨੇ ਲਾਰੈਂਸ ਤੋਂ ਬਦਲਾ ਲੈਣ ਲਈ ਹਮਲਾ ਕਰਵਾਇਆ। ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਉਸਦਾ ਭਾਰਤ ਸਰਕਾਰ ਜਾਂ ਏਜੰਸੀਆਂ ਨਾਲ ਕੋਈ ਮਸਲਾ ਨਹੀਂ ਹੈ, ਸਗੋਂ ਸਿਰਫ ਲਾਰੈਂਸ ਬਿਸ਼ਨੋਈ ਨਾਲ ਹੈ।

ਭੱਟੀ ਨੇ ਦੋਸ਼ ਲਾਇਆ ਕਿ ਲਾਰੈਂਸ ਨੇ ਪਾਕਿਸਤਾਨ 'ਤੇ ਬੁਰੀ ਨਜ਼ਰ ਰੱਖੀ ਤੇ ਦਹਿਸ਼ਤ ਫੈਲਾਉਣ ਲਈ ਪੈਸੇ ਭੇਜੇ। ਉਸਨੇ ਕਿਹਾ ਕਿ ਜੇਕਰ ਲਾਰੈਂਸ ਫਿਰ ਅਜਿਹਾ ਕਰੇਗਾ ਤਾਂ ਉਹ ਦੁੱਗਣਾ-ਤਿੱਗਣਾ ਜਵਾਬ ਦੇਵੇਗਾ। ਸ਼ਹਿਜ਼ਾਦ ਨੇ ਲਾਰੈਂਸ ਉੱਪਰ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਬਚਾਉਣ ਲਈ ਐਫਬੀਆਈ (FBI) ਨਾਲ ਮਿਲੀਭਗਤ ਕਰਨ ਅਤੇ ਭਾਰਤ ਦੀ ਜਾਣਕਾਰੀ ਦੇਣ ਦਾ ਵੀ ਦੋਸ਼ ਲਾਇਆ। ਨਾਲ ਹੀ ਭੱਟੀ ਨੇ ਧਮਕੀ ਦਿੱਤੀ ਹੈ ਕਿ ਉਹ ਸਿੱਧੇ ਲਾਰੈਂਸ ਨਾਲ ਨਜਿੱਠੇਗਾ ਅਤੇ ਉਸਨੂੰ ਮਾਰਨ ਲਈ ਤਿਆਰ ਹੈ।

ਸੰਬੰਧਿਤ ਖ਼ਬਰਾਂ

ਸ਼ਹਿਜ਼ਾਦ ਭੱਟੀ ਨੇ ਸਪੱਸ਼ਟ ਕਿਹਾ ਕਿ ਲਾਰੈਂਸ ਆਪਣੀ ਔਕਾਤ 'ਚ ਰਹੇ ਤੇ ਉਸਨੇ ਗੱਦਾਰੀ ਕੀਤੀ ਹੈ, ਜਿਸ ਕਾਰਨ ਉਸਦਾ ਇਸ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ। ਉਸਨੇ ਦਾਅਵਾ ਕੀਤਾ ਕਿ ਜੇਕਰ ਲਾਰੈਂਸ ਨੇ ਫਿਰ ਤੋਂ ਪਾਕਿਸਤਾਨ ਵੱਲ ਕੋਈ ਗਲਤ ਨਜ਼ਰ ਪਾਈ ਤਾਂ ਤਗੜਾ ਜਵਾਬ ਦਿੱਤਾ ਜਾਵੇਗਾ। ਸ਼ਹਿਜ਼ਾਦ ਭੱਟੀ ਨੇ ਕਿਹਾ ਕਿ ਉਸਨੇ ਲਾਰੈਂਸ ਨੂੰ ਉਸਦੇ ਸ਼ਹਿਰ 'ਚ ਵੜ ਕੇ ਜਵਾਬ ਦਿੱਤਾ ਹੈ ਤੇ ਧਮਕੀ ਦਿੱਤੀ ਕਿ ਉਹ ਉਸਨੂੰ ਜਾਂ ਤਾਂ ਖੁਦ ਮਾਰ ਦੇਵੇਗਾ ਜਾਂ ਉਸਨੂੰ ਦੇ ਦੇਵੇਗਾ, ਜਿਸਨੂੰ ਉਹ ਮਾਰ ਸਕੇ।

ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਮਹਿਲਾ ਥਾਣੇ 'ਤੇ ਗ੍ਰੇਨੇਡ ਸੁੱਟਣ ਦਾ ਦਾਅਵਾ ਕੀਤਾ ਸੀ। ਇਹ ਘਟਨਾ 27-28 ਨਵੰਬਰ 2025 ਦੀ ਹੈ, ਜਦੋਂ ਥਾਣੇ ਦੇ ਬਾਹਰ ਵਿਸਫੋਟਕ ਸੁੱਟਿਆ ਗਿਆ ਤੇ ਪੁਲਿਸ ਨੇ 5 ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!