|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗਾਜ਼ਾ ਜੰਗਬੰਦੀ ਨੂੰ ਰੋਕਣ 'ਤੇ ਫ਼ਲਸਤੀਨ ਸਹਿਮਤ, ਤਾਜ਼ਾ ਹਮਲੇ 'ਚ 22 ਦੀ ਮੌਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫ਼ਲਸਤੀਨੀ ਨੇਤਾ ਸੋਮਵਾਰ ਤੜਕੇ ਇਜ਼ਰਾਇਲ ਨਾਲ ਯੁੱਧ ਨੂੰ ਰੋਕਣ 'ਤੇ ਸਹਿਮਤ ਹੋ ਗਏ ਹਨ।ਗਾਜ਼ਾ ਪੱਟੀ ਵਿੱਚ 'ਹਮਾਸ' ਦੇ ਇੱਕ ਅਧਿਕਾਰੀ ਅਤੇ 'ਇਸਲਾਮਿਕ ਜਿਹਾਦ' ਦੇ ਇੱਕ ਹੋਰ ਅਧਿਕਾਰੀ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਮਿਸਰ ਦੀ ਵਿਚੋਲਗੀ ਵਿੱਚ ਦੋਵੇਂ ਵਿਰੋਧੀ ਪੱਖਾਂ ਵਿਚਕਾਰ ਜੰਗਬੰਦੀ ਨੂੰ ਰੋਕਣ ਲਈ ਸਥਾਨਕ ਸਮੇਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਫ਼ਲਸਤੀਨੀ ਨੇਤਾ ਸੋਮਵਾਰ ਤੜਕੇ ਇਜ਼ਰਾਇਲ ਨਾਲ ਯੁੱਧ ਨੂੰ ਰੋਕਣ 'ਤੇ ਸਹਿਮਤ ਹੋ ਗਏ ਹਨ।ਗਾਜ਼ਾ ਪੱਟੀ ਵਿੱਚ 'ਹਮਾਸ' ਦੇ ਇੱਕ ਅਧਿਕਾਰੀ ਅਤੇ 'ਇਸਲਾਮਿਕ ਜਿਹਾਦ' ਦੇ ਇੱਕ ਹੋਰ ਅਧਿਕਾਰੀ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਮਿਸਰ ਦੀ ਵਿਚੋਲਗੀ ਵਿੱਚ ਦੋਵੇਂ ਵਿਰੋਧੀ ਪੱਖਾਂ ਵਿਚਕਾਰ ਜੰਗਬੰਦੀ ਨੂੰ ਰੋਕਣ ਲਈ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 4 ਵਜੇ ਸਮਝੌਤਾ ਹੋਇਆ। ਮਿਸਰ ਦੇ ਵੀ ਇੱਕ ਅਧਿਕਾਰੀ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਸੰਬੰਧਿਤ ਖ਼ਬਰਾਂ

ਇਸੇ ਦੌਰਾਨ, ਇਜ਼ਰਾਇਲੀ ਹਮਲਿਆਂ ਵਿੱਚ ਮਰਨ ਵਾਲੇ ਫ਼ਲਸਤੀਨੀਆਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। ਜਿੰਨ੍ਹਾਂ ਵਿੱਚ 2 ਗਰਭਵਤੀ ਔਰਤਾਂ ਅਤੇ 2 ਬੱਚੇ ਵੀ ਸ਼ਾਮਲ ਹਨ।ਜਾਣਕਾਰੀ ਮੁਤਾਬਕ ਗਾਜ਼ਾ ਤੋਂ ਐਤਵਾਰ ਤੜਕੇ ਇਜ਼ਰਾਇਲ 'ਤੇ ਰਾਕੇਟ ਚਲਾਏ ਸਨ ਜਿਸ ਦੇ ਜਵਾਬ ਵਿੱਚ ਇਜ਼ਰਾਇਲ ਨੇ ਗਾਜ਼ਾ ਪੱਟੀ 'ਤੇ ਹਮਲੇ ਕੀਤੇ ਸਨ। ਇਸ ਦੇ ਨਾਲ ਦੋਵੇਂ ਪੱਖਾਂ ਵਿੱਚ ਤਣਾਅ ਵੱਧ ਗਿਆ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!