|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੰਗਲ 'ਚ ਘੁੰਮ ਰਹੇ ਪ੍ਰੇਮੀ ਜੋੜੇ ਨੂੰ ਪਿੰਡ ਵਾਲਿਆਂ ਫੜਿਆ, ਕੀਤੀ ਅਜਿਹੀ ਹਰਕਤ

ਕੋਰਬਾ : ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਇਕ ਪ੍ਰੇਮੀ ਜੋੜੇ ਨਾਲ ਬਦਸਲੂਕੀ ਕਰਦੇ ਹੋਏ ਕੁੱਟਮਾਰ ਕਰਦੇ ਦੇਖਿਆ ਗਿਆ। ਵੀਡੀਓ 'ਚ 6 ਨੌਜਵਾਨਾਂ ਘੇਰ ਕੇ ਡੰਡੇ ਨਾਲ ਪ੍ਰੇਮੀ ਜੋੜੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸ਼ਿਕਾਇਤ ਪੀੜਤ ਧਿਰ ਵਲੋਂ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੋਰਬਾ : ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਇਕ ਪ੍ਰੇਮੀ ਜੋੜੇ ਨਾਲ ਬਦਸਲੂਕੀ ਕਰਦੇ ਹੋਏ ਕੁੱਟਮਾਰ ਕਰਦੇ ਦੇਖਿਆ ਗਿਆ। ਵੀਡੀਓ 'ਚ 6 ਨੌਜਵਾਨਾਂ ਘੇਰ ਕੇ ਡੰਡੇ ਨਾਲ ਪ੍ਰੇਮੀ ਜੋੜੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਸ਼ਿਕਾਇਤ ਪੀੜਤ ਧਿਰ ਵਲੋਂ ਮਿਲੇਗੀ ਤਾਂ ਕਾਰਵਾਈ ਕੀਤੀ ਜਾਵੇਗੀ।

ਚੈਤਮਾ ਪੁਲਿਸ ਚੌਕੀ ਤਹਿਤ ਆਉਣ ਵਾਲੇ ਬਾਂਧਾਖਾਰ ਦੇ ਜੰਗਲ 'ਚ ਕੁਝ ਦਿਨ ਪਹਿਲਾਂ ਇਕ ਪ੍ਰੇਮੀ ਜੋੜੇ ਨੂੰ ਕੁਝ ਨੌਜਵਾਨਾਂ ਨੇ ਇਤਰਾਜ਼ਯੋਗ ਹਾਲਤ 'ਚ ਫੜ ਲਿਆ। ਇਸ ਤੋਂ ਬਾਅਦ ਨੌਜਵਾਨ ਉਨ੍ਹਾਂ ਨੂੰ ਡਰਾਉਣ ਧਮਕਾਉਣ ਲੱਗੇ। ਇਹੀ ਨਹੀਂ ਕਰੀਬ ਇਕ ਘੰਟੇ ਤਕ ਅੱਧਾ ਦਰਜਨ ਨੌਜਵਾਨਂ ਨੇ ਘੇਰ ਕੇ ਰੱਖਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦੇ ਹੋਏ ਡੰਡੇ ਨਾਲ ਕੁਟਾਪਾ ਚਾੜ੍ਹਿਆ। ਲੜਕੀ ਨੇ ਕਿਸੇ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਦੌੜਾ ਕੇ ਫੜ ਲਿਆ।

ਸੰਬੰਧਿਤ ਖ਼ਬਰਾਂ

ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮਾਂ 'ਚੋਂ ਹੀ ਕਿਸੇ ਇਕ ਨੇ ਆਪਣੀ ਹੀ ਇਸ ਕਰਤੂਤ ਦੀ ਵੀਡੀਓ ਬਣਾਈ ਅਤੇ ਬਾਅਦ 'ਚ ਇਹ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈਕਿ ਪੀੜਤ ਨੌਜਵਾਨ ਕਟਘੋਰਾ ਇਲਾਕੇ ਦਾ ਹੈ ਅਤੇ ਲੜਕੀ ਪਾਲੀ ਥਾਣਾ ਖੇਤਰ ਦੀ। ਐੱਸਡੀਓਪੀ ਕਟਘੋਰਾ ਸੰਦੀਪ ਮਿੱਤਲ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਵਾਇਰਲ ਵੀਡੀਓ ਦੀ ਜਾਣਕਾਰੀ ਲਈ ਜਾਵੇਗੀ। ਜੇਕਰ ਇਸ ਘਟਨਾ ਦੀ ਸ਼ਿਕਾਇਤ ਪੀੜਤ ਕਰਦੇ ਹਨ ਤਾਂ ਕਾਰਵਾਈ ਕਰਾਂਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!