|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸੋਨੇ ਦੀਆਂ ਕੀਮਤਾਂ 'ਚ ਜ਼ੋਰਦਾਰ ਤੇਜ਼ੀ, 35 ਹਜ਼ਾਰ ਤੋਂ ਪਾਰ ਜਾਵੇਗਾ ਭਾਅ

ਜਲੰਧਰ - ਮੱਧਪੂਰਬ ’ਚ ਤਣਾਅ, ਦੁਨੀਆਭਰ ਦੇ ਸੈਂਟਰਲ ਬੈਂਕਾਂ ਦੀ ਖਰੀਦਦਾਰੀ ਅਤੇ ਸੁਰੱਖਿਅਤ ਨਿਵੇਸ਼ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਘਰੇਲੂ ਬਾਜ਼ਾਰ ’ਚ ਸੋਨਾ 4 ਮਹੀਨਿਆਂ ਅਤੇ ਵਿਦੇਸ਼ੀ ਬਾਜ਼ਾਰ ’ਚ ਭਾਅ 14 ਮਹੀਨਿਆਂ ਦੀ ਉਚਾਈ ’ਤੇ ਪਹੁੰਚ ਗਿਆ ਹੈ। ਜਾਣਕਾਰਾਂ ਮੁਤਾਬਕ ਘਰੇਲੂ ਸ਼ੇਅਰ ਬਾਜ਼ਾਰ ’ਚ ਅਨਿਸ਼ਚਿਤਤਾ ਨਾਲ ਵੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ - ਮੱਧਪੂਰਬ ’ਚ ਤਣਾਅ, ਦੁਨੀਆਭਰ ਦੇ ਸੈਂਟਰਲ ਬੈਂਕਾਂ ਦੀ ਖਰੀਦਦਾਰੀ ਅਤੇ ਸੁਰੱਖਿਅਤ ਨਿਵੇਸ਼ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਘਰੇਲੂ ਬਾਜ਼ਾਰ ’ਚ ਸੋਨਾ 4 ਮਹੀਨਿਆਂ ਅਤੇ ਵਿਦੇਸ਼ੀ ਬਾਜ਼ਾਰ ’ਚ ਭਾਅ 14 ਮਹੀਨਿਆਂ ਦੀ ਉਚਾਈ ’ਤੇ ਪਹੁੰਚ ਗਿਆ ਹੈ। ਜਾਣਕਾਰਾਂ ਮੁਤਾਬਕ ਘਰੇਲੂ ਸ਼ੇਅਰ ਬਾਜ਼ਾਰ ’ਚ ਅਨਿਸ਼ਚਿਤਤਾ ਨਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ ਅਤੇ ਅਗਲੇ ਇਕ ਹਫਤੇ ’ਚ ਘਰੇਲੂ ਬਾਜ਼ਾਰ ’ਚ ਸੋਨੇ ਦਾ ਭਾਅ 1,000 ਰੁਪਏ ਵੱਧ ਸਕਦਾ ਹੈ।

ਸੰਬੰਧਿਤ ਖ਼ਬਰਾਂ

ਅੱਜ ਘਰੇਲੂ ਬਾਜ਼ਾਰ ’ਚ ਸੋਨਾ 300 ਰੁਪਏ ਦੀ ਛਾਲਾ ਮਾਰ ਕੇ 33,870 ਰੁਪਏ ਪ੍ਰਤੀ 10 ਗ੍ਰਾਮ ’ਤੇ ਅਤੇ ਚਾਂਦੀ 550 ਰੁਪਏ ਉਛਲ ਕੇ ਇਕ ਮਹੀਨੇ ਦੇ ਉੱਚ ਪੱਧਰ 38,400 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਪਹੁੰਚ ਗਈ। ਮੁੰਬਈ ਜਿਊਲਰਸ ਐਸੋਸੀਏਸ਼ਨ ਮੁਤਾਬਕ ਨਵੰਬਰ ਲਈ ਹੁਣ ਤੋਂ ਜਿਊਲਰੀ ਦੀ ਬੁਕਿੰਗ ਹੋ ਰਹੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੋਨੇ ’ਚ ਆਉਣ ਵਾਲੇ ਦਿਨਾਂ ’ਚ ਤੇਜ਼ੀ ਜਾਰੀ ਰਹਿ ਸਕਦੀ ਹੈ। ਮੌਜੂਦਾ ਸਮੇਂ ’ਚ ਮੁੰਬਈ ਹਾਜ਼ਰ ਬਾਜ਼ਾਰ ’ਚ 995.24 ਕੈਰੇਟ (ਸਟੈਂਡਰਡ) ਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 34,500 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ। ਅਗਲੇ 1 ਹਫਤੇ ’ਚ ਇਸ ਦਾ ਭਾਅ ਕਰੀਬ 1,000 ਰੁਪਏ ਵਧ ਕੇ 35,500 ਰੁਪਏ ਪ੍ਰਤੀ 10 ਗ੍ਰਾਮ ਹੋਣ ਦੀ ਪੂਰੀ ਸੰਭਾਵਨਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!