|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਡਰਾਈਵਰਾਂ ਲਈ ਖੁਸ਼ਖਬਰੀ! ਫਾਸਟੈਗ ਦੇ ਨਵੇਂ ਨਿਯਮ ਲਾਗੂ, ਅੱਜ ਤੋਂ ਨਹੀਂ ਲੱਗੇਗਾ ਦੁੱਗਣਾ ਟੋਲ

ਚੰਡੀਗੜ੍ਹ (ਨੇਹਾ): ਕੇਂਦਰ ਸਰਕਾਰ ਨੇ ਸ਼ਨਿਚਰਵਾਰ ਤੋਂ ਕੌਮੀ ਰਾਜਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਹਾਡੇ ਕੋਲ ਫਾਸਟੈਗ ਨਹੀਂ ਤਾਂ ਵੀ ਤੁਹਾਡੀ ਜੇਬ ’ਤੇ ਵੱਡਾ ਕੱਟ ਨਹੀਂ ਲੱਗੇਗਾ। ਹੁਣ ਫਾਸਟੈਗ (Fastag) ਤੋਂ ਬਿਨਾਂ ਵਾਲੇ ਵਾਹਨਾਂ ਨੂੰ ਜੇ ਉਹ ਟੋਲ ਪਲਾਜ਼ਾ ’ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ

NRI Post Desk · 379 ਦਿਨ ਪਹਿਲਾਂ · ਅੱਪਡੇਟ 379 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਡਰਾਈਵਰਾਂ ਲਈ ਖੁਸ਼ਖਬਰੀ! ਫਾਸਟੈਗ ਦੇ ਨਵੇਂ ਨਿਯਮ ਲਾਗੂ, ਅੱਜ ਤੋਂ ਨਹੀਂ ਲੱਗੇਗਾ ਦੁੱਗਣਾ ਟੋਲ
📷 NRI Post Desk

ਚੰਡੀਗੜ੍ਹ (ਨੇਹਾ): ਕੇਂਦਰ ਸਰਕਾਰ ਨੇ ਸ਼ਨਿਚਰਵਾਰ ਤੋਂ ਕੌਮੀ ਰਾਜਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਹਾਡੇ ਕੋਲ ਫਾਸਟੈਗ ਨਹੀਂ ਤਾਂ ਵੀ ਤੁਹਾਡੀ ਜੇਬ ’ਤੇ ਵੱਡਾ ਕੱਟ ਨਹੀਂ ਲੱਗੇਗਾ। ਹੁਣ ਫਾਸਟੈਗ (Fastag) ਤੋਂ ਬਿਨਾਂ ਵਾਲੇ ਵਾਹਨਾਂ ਨੂੰ ਜੇ ਉਹ ਟੋਲ ਪਲਾਜ਼ਾ ’ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ। ਉਹ ਨਿਰਧਾਰਿਤ ਟੋਲ ਦਰਾਂ ਤੋਂ ਸਿਰਫ਼ 25 ਫੀਸਦੀ ਜ਼ਿਆਦਾ ਭੁਗਤਾਨ ਕਰਕੇ ਅੱਗੇ ਵਧ ਸਕਣਗੇ।

ਨਵੇਂ ਨਿਯਮਾਂ ਦੇ ਮੁੱਖ ਨੁਕਤੇ:

15 ਨਵੰਬਰ 2025 ਤੋਂ ਲਾਗੂ ਨਵੇਂ ਨਿਯਮਾਂ ਅਨੁਸਾਰ ਫਾਸਟੈਗ ਨਾ ਹੋਣ ਜਾਂ ਉਸ ਵਿੱਚ ਨਾਕਾਫੀ ਬੈਲੇਂਸ ਹੋਣ 'ਤੇ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ। ਜੇ ਵਾਹਨ ਚਾਲਕ UPI ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਨਿਰਧਾਰਿਤ ਟੋਲ ਫੀਸ ਦਾ ਸਿਰਫ਼ 1.25 ਗੁਣਾ (ਸਵਾ ਗੁਣਾ) ਭੁਗਤਾਨ ਕਰਨਾ ਹੋਵੇਗਾ।

ਸੰਬੰਧਿਤ ਖ਼ਬਰਾਂ

ਉਦਾਹਰਨ ਵਜੋਂ ਜੇ ਇੱਕ ਵੈਧ ਫਾਸਟੈਗ ਰਾਹੀਂ 100 ਦਾ ਟੋਲ ਦੇਣਾ ਪੈਂਦਾ ਹੈ ਤਾਂ ਨਕਦ ਭੁਗਤਾਨ ਕਰਨ ’ਤੇ 200 ਰੁਪਏ ਹੀ ਦੇਣੇ ਪੈਣਗੇ ਪਰ UPI ਰਾਹੀਂ ਭੁਗਤਾਨ ਕਰਨ 'ਤੇ ਸਿਰਫ਼ 125 (1.25 ਗੁਣਾ) ਰੁਪਏ ਹੀ ਦੇਣੇ ਹੋਣਗੇ।

ਵਾਹਨ ਚਾਲਕਾਂ ਲਈ 3 ਵਿਕਲਪ:

ਫਾਸਟੈਗ ਰਾਹੀਂ ਆਮ ਦਰ 'ਤੇ ਭੁਗਤਾਨ ਕਰਨਾ, ਨਕਦ ਰਾਹੀਂ ਦੁੱਗਣਾ ਟੋਲ ਅਦਾ ਕਰਨਾ ਜਾਂ UPI/ਡਿਜੀਟਲ ਭੁਗਤਾਨ ਦੀ ਵਰਤੋਂ ਕਰਕੇ ਟੋਲ ਫੀਸ ਦਾ 1.25 ਗੁਣਾ (ਸਵਾ ਗੁਣਾ) ਭੁਗਤਾਨ ਕਰਨਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਡਰਾਈਵਰਾਂ ਲਈ ਖੁਸ਼ਖਬਰੀ! ਫਾਸਟੈਗ ਦੇ ਨਵੇਂ ਨਿਯਮ ਲਾਗੂ, ਅੱਜ ਤੋਂ ਨਹੀਂ ਲੱਗੇਗਾ ਦੁੱਗਣਾ ਟੋਲ — NRI Post