|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਨਿਊਜ਼ੀਲੈਂਡ 'ਚ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ: ਹੁਣ ਲੰਬੇ ਸਮੇਂ ਦਾ ਮਿਲੇਗਾ ਵਰਕ ਵੀਜ਼ਾ

ਆਕਲੈਂਡ (ਪਾਇਲ): ਨਿਊਜ਼ੀਲੈਂਡ ਨੇ ਆਪਣੇ ਵਰਕ ਵੀਜ਼ਾ ਨਿਯਮਾਂ ਨੂੰ ਸੌਖਾਲਾ ਕਰਦਿਆਂ ਭਾਰਤ ਨਾਲ ਵਪਾਰ ਮੁਕਤ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਲਈ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਸੀਮਾ ਨਹੀਂ ਹੋਵੇਗੀ। ਨਿਊਜ਼ੀਲੈਂਡ ਨੇ ਭਾਰਤ ਨਾਲ ਵਪਾਰ ਸਮਝੌਤੇ ਤਹਿਤ ਆਪਣੇ ਨਿਯਮਾਂ ਨੂੰ ਸੌਖਾਲਾ ਕੀਤਾ ਹੈ ਜਿਸ ਨਾਲ ਭਾਰਤੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ

NRI Post Desk · 341 ਦਿਨ ਪਹਿਲਾਂ · ਅੱਪਡੇਟ 341 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਨਿਊਜ਼ੀਲੈਂਡ 'ਚ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ: ਹੁਣ ਲੰਬੇ ਸਮੇਂ ਦਾ ਮਿਲੇਗਾ ਵਰਕ ਵੀਜ਼ਾ
📷 NRI Post Desk

ਆਕਲੈਂਡ (ਪਾਇਲ): ਨਿਊਜ਼ੀਲੈਂਡ ਨੇ ਆਪਣੇ ਵਰਕ ਵੀਜ਼ਾ ਨਿਯਮਾਂ ਨੂੰ ਸੌਖਾਲਾ ਕਰਦਿਆਂ ਭਾਰਤ ਨਾਲ ਵਪਾਰ ਮੁਕਤ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਲਈ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਸੀਮਾ ਨਹੀਂ ਹੋਵੇਗੀ। ਨਿਊਜ਼ੀਲੈਂਡ ਨੇ ਭਾਰਤ ਨਾਲ ਵਪਾਰ ਸਮਝੌਤੇ ਤਹਿਤ ਆਪਣੇ ਨਿਯਮਾਂ ਨੂੰ ਸੌਖਾਲਾ ਕੀਤਾ ਹੈ ਜਿਸ ਨਾਲ ਭਾਰਤੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਦੇ ਲੰਬੇ ਸਮੇਂ ਲਈ ਵਰਕ ਵੀਜ਼ਾ ਪ੍ਰਾਪਤ ਕਰ ਸਕਣਗੇ।

ਸੰਬੰਧਿਤ ਖ਼ਬਰਾਂ

ਦੱਸ ਦਇਏ ਕਿ ਇਸ ਵਰਗ ਵਿਚ ਯੋਗਾ ਇੰਸਟਰੱਕਟਰ ਅਤੇ ਸ਼ੈੱਫ ਸਮੇਤ 5,000 ਭਾਰਤੀ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿਚ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਦੋਵਾਂ ਦੇਸ਼ਾਂ ਨੇ ਅੱਜ FTA ਤਹਿਤ ਦੂਜਾ ਸਮਝੌਤਾ ਸਹੀਬੰਦ ਕੀਤਾ। ਇਸ ’ਤੇ ਲਗਪਗ 7-8 ਮਹੀਨਿਆਂ ਵਿੱਚ ਦਸਤਖਤ ਕੀਤੇ ਜਾਣ ਅਤੇ ਇਸ ਦੇ ਲਾਗੂ ਹੋਣ ਦੀ ਉਮੀਦ ਹੈ।

ਕੇਂਦਰੀ ਕੈਬਨਿਟ ਨੇ ਪਿਛਲੇ ਹਫ਼ਤੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਸਮਝੌਤੇ ਨੂੰ ਨਿਊਜ਼ੀਲੈਂਡ ਦੀ ਸੰਸਦ ਤੋਂ ਵੀ ਪ੍ਰਵਾਨਗੀ ਦੀ ਲੋੜ ਹੈ। ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਨੇ ਪਹਿਲੀ ਵਾਰ ਕਿਸੇ ਵੀ ਦੇਸ਼ ਨਾਲ ਵਿਦਿਆਰਥੀ ਨਿਯਮਾਂ ਅਤੇ ਪੜ੍ਹਾਈ ਤੋਂ ਬਾਅਦ ਵਰਕ ਵੀਜ਼ਾ ਸਬੰਧੀ ਸਮਝੌਤੇ ’ਤੇ ਹਸਤਾਖਰ ਕੀਤੇ ਹਨ ਜਿਸ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟ ਵੱਧ ਜਾਣਗੇ। ਇਸ ਤਹਿਤ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਨਿਊਜ਼ੀਲੈਂਡ ਜਾਣਗੇ ਤੇ ਉਹ ਡਿਗਰੀ ਕੋਰਸ ਕਰਨਗੇ ਤਾਂ ਹੁਣ ਉਹ ਦੋ ਸਾਲਾਂ ਦੇ ਵਰਕ ਵੀਜ਼ੇ ਲਈ ਯੋਗ ਹੋਣਗੇ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਨਿਊਜ਼ੀਲੈਂਡ 'ਚ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ: ਹੁਣ ਲੰਬੇ ਸਮੇਂ ਦਾ ਮਿਲੇਗਾ ਵਰਕ ਵੀਜ਼ਾ — NRI Post