|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਛੋਟੇ ਕਾਰੋਬਾਰਾਂ ਲਈ ਖੁਸ਼ਖਬਰੀ! ਹੁਣ GST ਰਜਿਸਟ੍ਰੇਸ਼ਨ ਸਿਰਫ 3 ਦਿਨਾਂ 'ਚ

ਨਵੀਂ ਦਿੱਲੀ (ਪਾਇਲ): GST ਵਿਭਾਗ ਸ਼ਨਿੱਚਰਵਾਰ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ GST ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਕੀਮ ਤਹਿਤ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰਾਂ ਨੂੰ 3 ਕੰਮਕਾਜੀ ਦਿਨਾਂ ਦੇ ਅੰਦਰ GST ਰਜਿਸਟ੍ਰੇਸ਼ਨ ਮਿਲ ਜਾਵੇਗੀ।

NRI Post Desk · 393 ਦਿਨ ਪਹਿਲਾਂ · ਅੱਪਡੇਟ 393 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਛੋਟੇ ਕਾਰੋਬਾਰਾਂ ਲਈ ਖੁਸ਼ਖਬਰੀ! ਹੁਣ GST ਰਜਿਸਟ੍ਰੇਸ਼ਨ ਸਿਰਫ 3 ਦਿਨਾਂ 'ਚ
📷 NRI Post Desk

ਨਵੀਂ ਦਿੱਲੀ (ਪਾਇਲ): GST ਵਿਭਾਗ ਸ਼ਨਿੱਚਰਵਾਰ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ GST ਰਜਿਸਟ੍ਰੇਸ਼ਨ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਕੀਮ ਤਹਿਤ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰਾਂ ਨੂੰ 3 ਕੰਮਕਾਜੀ ਦਿਨਾਂ ਦੇ ਅੰਦਰ GST ਰਜਿਸਟ੍ਰੇਸ਼ਨ ਮਿਲ ਜਾਵੇਗੀ।

ਉਹ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰੀ ਬਿਨੈਕਾਰ, ਜਿਨ੍ਹਾਂ ਦੀ ਪਛਾਣ ਵਸਤਾਂ ਅਤੇ ਸੇਵਾਵਾਂ ਟੈਕਸ (GST) ਸਿਸਟਮ ਡਾਟਾ ਵਿਸ਼ਲੇਸ਼ਣ ਦੇ ਆਧਾਰ ’ਤੇ ਕਰਦਾ ਹੈ, ਜਾਂ ਉਹ ਬਿਨੈਕਾਰ ਜੋ ਸਵੈ-ਮੁਲਾਂਕਣ ਕਰਦੇ ਹਨ ਕਿ ਉਨ੍ਹਾਂ ਦੀ ਆਉਟਪੁੱਟ ਟੈਕਸ ਦੇਣਦਾਰੀ ਪ੍ਰਤੀ ਮਹੀਨਾ 2.5 ਲੱਖ ਰੁਪਏ (CGST, SGST/UTGST ਅਤੇ IGST ਸਮੇਤ) ਤੋਂ ਵੱਧ ਨਹੀਂ ਹੋਵੇਗੀ, ਉਹ ਇਸ ਸਕੀਮ ਨੂੰ ਅਪਣਾ ਸਕਣਗੇ।

ਸੰਬੰਧਿਤ ਖ਼ਬਰਾਂ

ਕੇਂਦਰ ਅਤੇ ਰਾਜਾਂ ਦੇ ਵਿੱਤ ਮੰਤਰੀਆਂ ਦੀ ਬਣੀ GST ਕੌਂਸਲ ਨੇ ਆਪਣੀ 3 ਸਤੰਬਰ ਦੀ ਮੀਟਿੰਗ ਵਿੱਚ ਇਸ ਸਰਲ ਰਜਿਸਟ੍ਰੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ। ਇਹ ਸਕੀਮ ਇਸ ਵਿੱਚ ਸਵੈ-ਇੱਛਾ ਨਾਲ ਸ਼ਾਮਲ ਹੋਣ ਅਤੇ ਬਾਹਰ ਨਿਕਲਣ ਦੀ ਵਿਵਸਥਾ ਪ੍ਰਦਾਨ ਕਰੇਗੀ।

ਗ਼ਾਜ਼ੀਆਬਾਦ ਵਿਖੇ CGST ਇਮਾਰਤ ਦੇ ਉਦਘਾਟਨ ਮੌਕੇ ਬੋਲਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਸ ਸਰਲ GST ਰਜਿਸਟ੍ਰੇਸ਼ਨ ਸਕੀਮ ਨਾਲ 96 ਫੀਸਦੀ ਨਵੇਂ ਬਿਨੈਕਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਸੀਤਾਰਮਨ ਨੇ ਕਿਹਾ ਸੀ, ‘‘ਫੀਲਡ ਫਾਰਮੇਸ਼ਨ ਦਾ ਕੰਮ ਇਸਨੂੰ ਕਾਰਜਸ਼ੀਲ ਬਣਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ।’’

ਮੰਤਰੀ ਨੇ CBIC ਨੂੰ GST ਰਜਿਸਟ੍ਰੇਸ਼ਨ ਲਈ GST ਸੇਵਾ ਕੇਂਦਰਾਂ ਵਿਖੇ ਇੱਕ ਸਮਰਪਿਤ ਹੈਲਪ ਡੈਸਕ ਸਥਾਪਤ ਕਰਨ ਲਈ ਵੀ ਕਿਹਾ ਸੀ ਤਾਂ ਜੋ ਟੈਕਸਦਾਤਾਵਾਂ ਨੂੰ ਅਰਜ਼ੀ ਪ੍ਰਕਿਰਿਆ ਵਿੱਚ ਸਹੂਲਤ ਮਿਲ ਸਕੇ। ਵਰਤਮਾਨ ਵਿੱਚ 1.54 ਕਰੋੜ ਤੋਂ ਵੱਧ ਕਾਰੋਬਾਰ GST ਅਧੀਨ ਰਜਿਸਟਰਡ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!