|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੀ ਕੋਰੋਨਾ ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਟਰੂਡੋ ਸਰਕਾਰ

ਟਾਰਾਂਟੋ ਡੈਸਕ (ਐਨ.ਆਰ.ਆਈ.ਮੀਡਿਆ) : ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਇਹ ਆਸ ਬੰਨ੍ਹਾਈ ਜਾ ਰਹੀ ਹੈ ਕਿ ਕੋਵਿਡ-19 ਸਬੰਧੀ ਟੈਸਟਿੰਗ ਤੇ ਵੈਕਸੀਨ ਤਿਆਰ ਕਰਨ ਵਿੱਚ ਥੋੜ੍ਹੀ ਤੇਜ਼ੀ ਆਈ ਹੈI ਦੱਸ ਦਈਏ ਕੀ ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਸਰਕਾਰ ਕੋਵਿਡ-19 ਦੀ ਵੈਕਸੀਨ ਤਿਆਰ ਕਰਨ, ਕਿਊਬਿਕ ਦੀ ਮੈਡੀਕਾਗੋ ਤੇ ਬ੍ਰਿਟਿਸ਼ ਕ

NRI Post Desk · 2225 ਦਿਨ ਪਹਿਲਾਂ · ਅੱਪਡੇਟ 2225 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਦੀ ਕੋਰੋਨਾ ਵੈਕਸੀਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈ ਟਰੂਡੋ ਸਰਕਾਰ
📷 NRI Post Desk

ਟਾਰਾਂਟੋ ਡੈਸਕ (ਐਨ.ਆਰ.ਆਈ.ਮੀਡਿਆ) : ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਇਹ ਆਸ ਬੰਨ੍ਹਾਈ ਜਾ ਰਹੀ ਹੈ ਕਿ ਕੋਵਿਡ-19 ਸਬੰਧੀ ਟੈਸਟਿੰਗ ਤੇ ਵੈਕਸੀਨ ਤਿਆਰ ਕਰਨ ਵਿੱਚ ਥੋੜ੍ਹੀ ਤੇਜ਼ੀ ਆਈ ਹੈI ਦੱਸ ਦਈਏ ਕੀ ਅੱਜ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਸਰਕਾਰ ਕੋਵਿਡ-19 ਦੀ ਵੈਕਸੀਨ ਤਿਆਰ ਕਰਨ, ਕਿਊਬਿਕ ਦੀ ਮੈਡੀਕਾਗੋ ਤੇ ਬ੍ਰਿਟਿਸ਼ ਕੋਲੰਬੀਆ ਦੀ ਪ੍ਰਸੀਜ਼ਨ ਨੈਨੋਸਿਸਟਮਜ਼ ਨਾਲ ਡੀਲ ਸਾਈਨ ਕਰਨ ਲਈ 214 ਮਿਲੀਅਨ ਡਾਲਰ ਖਰਚ ਰਹੀ ਹੈI

ਸੰਬੰਧਿਤ ਖ਼ਬਰਾਂ

ਟਰੂਡੋ ਦਾ ਕਹਿਣਾ ਹੈ ਕਿ ਮੈਡੀਕਾਗੋ ਨਾਲ ਕਾਂਟਰੈਕਟ ਵਿੱਚ ਇਨ੍ਹਾਂ ਦੀ ਵੈਕਸੀਨ, ਜੇ ਸਿਹਤ ਸਬੰਧੀ ਸੇਫਟੀ ਮਾਪਦੰਡ ਪੂਰੇ ਕਰਦੀ ਹੈ ਤਾਂ ਉਸ ਦੀਆਂ 76 ਮਿਲੀਅਨ ਡੋਜ਼ਿਜ਼ ਖਰੀਦਣ ਦਾ ਅਧਿਕਾਰ ਸ਼ਾਮਲ ਹੈI ਇਸ ਦੇ ਨਾਲ ਹੀ ਕਿਊਬਿਕ ਸਿਟੀ ਵਿੱਚ ਇਸ ਦੀ ਪ੍ਰੋਡਕਸ਼ਨ ਫੈਸਿਲਿਟੀ ਲਈ ਫੰਡਿੰਗ ਵੀ ਸ਼ਾਮਲI ਦਸਣਯੋਗ ਹੈ ਕੀ ਦੋ ਹੋਰ ਅਮੈਰੀਕਨ ਵੈਕਸੀਨ ਨਿਰਮਾਤਾ, ਮੌਡਰਨਾ ਤੇ ਫਾਈਜ਼ਰ, ਵੱਲੋਂ ਵੀ ਕਲੀਨਿਕਲ ਟਰਾਇਲਜ਼ ਦੇ ਚੱਲਦਿਆਂ ਹੈਲਥ ਕੈਨੇਡਾ ਨੂੰ ਉਨ੍ਹਾਂ ਦੇ ਪ੍ਰੋਡਕਟਸ ਦਾ ਮੁਲਾਂਕਣ ਕਰਨ ਲਈ ਆਖਿਆ ਗਿਆ ਹੈI

ਟਰੂਡੋ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਉਹ ਇਹ ਝੂਠੀ ਆਸ ਨਹੀਂ ਬਨ੍ਹਾਉਣੀ ਚਾਹੁੰਦੇ ਕਿ ਕੋਵਿਡ-19 ਵਾਇਰਸ ਦੀ ਵੈਕਸੀਨ ਇਸ ਸਾਲ ਜਾਂ 2021 ਦੇ ਸ਼ੁਰੂ ਵਿੱਚ ਤਿਆਰ ਹੋ ਜਾਵੇਗੀI

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!